3.5 C
United Kingdom
Sunday, March 8, 2026

More

    ਸਾਗਰ

    ਰਜਨੀ ਵਾਲੀਆ
    ਸਾਗਰ ਜਿੰਨੇਂ ਗਹਿਰੇ ਲਗਦੇ,
    ਓਨੇ ਜਿੰਦ ਤੇ ਪਹਿਰੇ ਲਗਦੇ |
    ਸਾਗਰ ਜਿੰਨੇਂ ਗਹਿਰੇ ਲਗਦੇ,

    ਟੀਸਾਂ ਸਹਿਣ ਨੂੰ ਸਾਨੂੰ ਮਿਲੀਆਂ,
    ਨੈਣੀਂ ਹੰਝੂਆਂ ਦੀਆਂ ਕਲੀਆਂ ਖਿਲੀਆਂ,
    ਪੀੜਾਂ ਵਿੱਚ ਸਾਹ ਠਹਿਰੇ ਲਗਦੇ |
    ਸਾਗਰ ਜਿੰਨੇਂ ਗਹਿਰੇ ਲਗਦੇ,

    ਸਾਡੀਆਂ ਆਸਾਂ ਤੇ ਸਾਡੀਆਂ ਰੀਝਾਂ,
    ਜੀਅ ਕਰਦੈ ਕਰ ਅੱਥਰੂ ਪੀ ਜਾਂ,
    ਵਗ ਗਏ ਸਭ ਨਹਿਰੇ ਲਗਦੇ |
    ਸਾਗਰ ਜਿੰਨੇਂ ਗਹਿਰੇ ਲਗਦੇ,

    ਵੇ ਤੇਰੀ ਬੇਰੁਖੀ ਦੇ ਜੋ ਤੀਰ ਜ਼ਾਲਮਾਂ,
    ਇਉਂ ਜਾਪਣ ਜਿਉਂ ਸ਼ਮਸੀ਼ਰ ਜ਼ਾਲਮਾਂ,
    ਹੁਣ ਸਾਨੂੰ ਸਿਖਰ ਦੁਪਹਿਰੇ ਲਗਦੇ |
    ਸਾਗਰ ਜਿੰਨੇਂ ਗਹਿਰੇ ਲਗਦੇ,

    ਵੇ ਬੇਰੁਖੀਆਂ ਤੇਰੀਆਂ ਦੇ ਕਰਕੇ,
    ਕੱਖ ਵੀ ਨਹੀਂ ਮਿਲਿਆ ਮਰ-ਮਰਕੇ,
    ਮੇਰੇ ਦਿਲ ਅੰਦਰ ਦੁਸਹਿਰੇ ਲਗਦੇ |
    ਸਾਗਰ ਜਿੰਨੇਂ ਗਹਿਰੇ ਲਗਦੇ,

    ਆਪਣਿਆਂ ਵਾਲੀ ਗੱਲ ਨਹੀਂ ਤੇਰੀ,
    ਰਿਹਾ ਕਰਦਾ ਮੇਰੇ ਨਾਲ ਹੇਰਾ-ਫੇਰੀ,
    ਹੁਣ ਤਾਂ ਸੱਭੇ ਗੈਰ ਏ ਲਗਦੇ |
    ਸਾਗਰ ਜਿੰਨੇਂ ਗਹਿਰੇ ਲਗਦੇ,

    ਰਜਨੀਏ ਸਾਰ ਜਮਾਨਾ ਨਈਂ ਲੈਂਦਾ,
    ਚੰਦਰਾ ਦੁੱਖ ਆ-ਆ ਨੇੜੇ ਬਹਿੰਦਾ,
    ਹੰਝੂ ਵਗਦੇ ਨੇ ਤਾਂ ਜ਼ਹਿਰ ਏ ਲਗਦੇ |
    ਸਾਗਰ ਜਿੰਨੇਂ ਗਹਿਰੇ ਲਗਦੇ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!