12 C
United Kingdom
Monday, June 8, 2026

More

    ਔਰਤ ‘ਤੇ ਜਫ਼ਾ ਦਾ ਦੌਰ

    ਸਰਬਜੀਤ ਕੌਰ ‘ਸਰਬ’

    ਅਯੋਕੇ ਸਮੇਂ ਵਿਚ ਨਾਰੀ ਬੇਸ਼ਕ ਆਜ਼ਾਦ ਹੈ, ਪਰ ਅੰਦਰੂਨੀ ਮਾਨਸਿਕਤਾ ਪੱਖੋਂ ਇਕ ਡਰ ਤੇ ਗ਼ੁਲਾਮ ਸੋਚ ਦੀ ਧਾਰਨੀ ਹੈ ਅੱਜ ਦੀ ਨਾਰੀ । ਇਸ ਕਮਜ਼ੋਰੀ ਦੇ ਕਾਰਣ ਹੀ ਉਹ ਜਫ਼ਾ (ਜ਼ੁਲਮ) ਨੂੰ  ਆਪਣੇ ‘ਤੇ ਨਿੱਤ ਝੱਲ ਰਹੀਆਂ ਨੇ । ਜਿਨ੍ਹਾਂ ਨੂੰ ਅਸੀਂ ਆਪਣੀ ਹਿਫ਼ਾਜਤ ਕਰਨ ਵਾਲੇ ਸਮਝਦੇ ਹਾਂ ਉਹ ਹੀ ਸਾਡੇ ‘ਤੇ ਜਬਰ ਕਰ ਰਹੇ ਹਨ । ਸਾਡੀਆਂ ਸਮੇਂ ਦੀਆਂ ਸਰਕਾਰਾਂ ਇਸ ਗੱਲ ਦੀ ਹੀ ਦੁਹਾਈ ਦਿੰਦਿਆਂ ਹਨ ਕਿ, ਧੀ ਨੂੰ ਬਚਾਓ, ਧੀ ਨੂੰ ਪੜਾਓ, ਇਹ ਸਾਡੀਆ ਸਿਰਫ਼ ਬਾਹਰੀ ਗੱਲਾਂ ਨੇ, ਪਰ ਅਸਲੀਅਤ ਹੈ ਕਿ ਜਦੋਂ ਵੀ ਕਿਸੇ ਧੀ ‘ਤੇ ਜ਼ੁਲਮ, ਬਲਤਕਾਰ ਹੁੰਦਾ ਹੈ ਉਸ ਨੂੰ ਸਿਰਫ਼ ਵੇਖ ਕੇ ਜਾ ਚੁੱਪ ਹੋ ਜੋ, ਜਾ ਫਿਰ ਚਾਰ ਕੁ ਦਿਨਾਂ ਦਾ ਤਮਾਸ਼ਾ ਬਣਾ ਕੇ ਭੁੱਲ ਜਾਓ। ਇਕ ਪਾਸੇ ਚੋਣਾਂ ਦਾ ਰੋਲਾ ਪਾ ਰਹੇ  ਸਾਡੇ ਨੇਤਾ ਜੋ ਆਮ ਲੋਕਾਈ ਦੀ ਰੱਖਿਆ ਦਾ ਭਰੋਸਾ ਦੇ ਕੇ ਗੁਮਰਾਹ ਕਰ ਰਹੇ ਨੇ, ਦੂਜੇ ਪਾਸੇ ਸਾਡੀ ਜਨਤਾ ਜੋ ਇਨ੍ਹਾਂ ਨੇਤਾਵਾਂ ਦਾ ਸਾਥ ਦੇ ਕੇ ਸਿਰ ਤੇ ਬੈਠਾ ਰਹੀ ਹੈ। ਸਾਡਾ ਸ਼ੋਸ਼ਲ ਮੀਡੀਆ ਜੋ ਸੱਚ ਨੂੰ ਨਹੀਂ ਬਲਕਿ  ਉਨ੍ਹਾਂ ਗੱਲਾਂ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦਾ ਜੋ ਸਿਰਫ਼ ਇਕ ਮਨਪ੍ਰਚਾਵੇ ਲਈ ਹਨ । ਅਸੀਂ ਕਿੱਧਰ ਜਾ ਰਹੇ ਹਾਂ, ਕਿ ਅਸੀਂ ਓਦੋ ਤੱਕ ਚੁੱਪ ਬੈਠਾ ਗਏ ਜਦੋਂ ਤੱਕ ਕੋਈ ਘਟਨਾਂ ਸਾਡੀ ਆਪਣੀ ਆਬਰੂ ਨਾਲ ਨਾ ਵਪਰੇ। ਅਸੀਂ ਲੋਕ ਇਸ ਗੱਲ ਦਾ ਬਹੁਤ ਪਯਾਮ ਦਿੰਦੇ ਹਾਂ ਕਿ ਧੀ, ਭੈਣ ਸੱਭ ਦੀਆਂ ਸਾਂਝੀਆ ਹਨ। ਪਰ ਇਹ ਸਿਰਫ਼ ਸ਼ਬਦਾ ਵਿਚ ਹੀ ਰਹਿ ਗਿਆ ਹੈ। ਅਸਲ ਵਜ਼ੂਦ ਵਿਚ ਇਸ ਦਾ ਕੋਈ ਅਰਥ ਨਹੀਂ ਹੈ।

     ਯੂਪੀ ਵਿਚ ਸਥਿਤ ਹਾਥਰਸ ਜਿੱਥੇ ਇੱਕ ਦਲਿਤ ਕੁੜੀ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਜਨਤਾ ਵਿੱਚ ਗੁੱਸਾ ਹੈ, ਉੱਥੇ ਹੀ ਇਸ ਰਾਜ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ 22 ਸਾਲਾਂ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ । ਇਥੋਂ ਦੀ ਪੁਲਿਸ ਸਰਕਾਰ ਦੇ ਇਸ਼ਾਰੇ ‘ਤੇ ਹੀ ਚਲਦੀ ਹੈ, ਜਿਸ ਦਾ ਨਤੀਜਾ ਲੜਕੀਆਂ ਨਾਲ  ਨਿੱਤ ਨਵੇਂ ਹੋ ਰਹੇ ਬਲਤਕਾਰ ਜਬਰ ਜ਼ੁਲਮ ਦੀਆਂ ਖ਼ਬਰਾਂ ਸਾਡੇ ਸਾਹਮਣੇ ਆ ਰਹੀਆਂ ਹਨ । ਪਰ ਅਸੀਂ ਸਿਰਫ਼ ਤਮਾਸ਼ਾ ਵੇਖਣ ਵਾਲੇ ਹਾਂ,ਅਸੀਂ ਕਦੇ ਵੀ ਉਦੋਂ ਤੱਕ ਆਵਾਜ਼ ਨਹੀਂ ਚੁੱਕਦੇ ਜਦੋਂ ਤੱਕ ਇਹ ਘਟਨਾਂ ਸਾਡੇ ਨਾਲ ਨਾ ਵਾਪਰੇ । ਅੱਜ ਦਾ ਅਸਲ ਸੱਚ ਇਹ ਹੀ ਹੈ ਕਿ ਜੇਕਰ ਆਪਣੀ ਧੀ, ਭੈਣ ਤੇ ਜ਼ੁਲਮ ਹੁੰਦਾ ਹੈ ਤਦ ਹੀ ਅਸੀਂ ਅੱਗੇ ਹੋ ਕੇ ਅਵਾਜ਼ ਚੁੱਕਦੇ ਹਾਂ, ਨਹੀਂ ਸਿਰਫ਼ ਦੇਖਣ ਵਾਲਿਆ ਦੀ ਕਤਾਰ ਵਿਚ ਹੀ ਸ਼ਾਮੀਲ ਹੁੰਦੇ ਹਾਂ । ਹਾਥਰਸ ਦੀ ਤਰ੍ਹਾਂ ਹੀ ਆਪਣੇ ਪੰਜਾਬ ਵਿਚ ਜ਼ਿਲ੍ਹਾਂ ਸੰਗਰੂਰ, ਥਾਣਾਂ ਪਾਤੜਾਂ ਵਿਚ ਪੈਂਦੇ ਪਿੰਡ ਗੁਲਾੜ ਦੇ ਵਾਸਨੀਕ ਜੋ ਬੇਹਦ ਇਕ ਮੁਫ਼ਲਿਸ (ਗਰੀਬ) ਪਰਿਵਾਰ ਦੀ ਧੀ ਨਾਲ ਵੀ ਇਸ ਤਰ੍ਹਾਂ ਦਾ ਹੀ ਸਿਤਮ ਹੋਇਆ ਸੀ ਜੋ ਸਿਰਫ਼ 15 ਕੁ ਸਾਲ ਦੀ ਬੱਚੀ ਸੀ ਤੇ ਕੁੱਝ ਜਾਬਿਰ ਮਨੁੱਖਾਂ ਨੇ ਬੇਹਦ ਬੇਰਹਿਮੀ ਨਾਲ ਉਸ ਬੱਚੀ ਦੀ ਆਬਰੂ ਨੂੰ ਤਾੜ-ਤਾੜ ਕਰ ਕੇ ਮਗਰੋਂ ਦੋਵੇਂ ਬਾਹਵਾਂ ਵੱਡ ਕੇ ਜਿਓਦੀਂ ਜਾਗਦੀ ਰੂਹ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ। ਇਵੇਂ ਦੇ ਜ਼ੁਲਮ ਸਿਰਫ਼ ਗਰੀਬ ਹੀ ਸਹਿਣ ਕਰੇ, ਵੱਡੇ ਨੇਤਾ ਤੇ ਵੱਡੇ ਅਧਿਕਾਰੀ ਜ਼ੁਲਮ ਦਾ ਨੰਗਾ ਨਾਚ ਕਰਦੇ ਰਹਿਣ। ਸਾਡੀਆਂ ਧੀਆਂ ‘ਤੇ ਜ਼ੁਲਮ ਇਸੇ ਤਰ੍ਹਾਂ ਹੁੰਦਾ ਰਹੇਗਾ ਜਦੋ ਤੱਕ ਅਸੀਂ ਇਕ ਨਹੀਂ ਹੁੰਦੇ। ਸਰਕਾਰਾਂ ਜਿੱਥੇ ਕਿਰਸਾਨੀ ਘਾਤਕ ਬਿੱਲਾਂ ਨੂੰ ਮਨਜ਼ੂਰੀ ਦੇ ਰਹੀਆਂ ਹਨ ਉੱਥੇ ਅਜਿਹਾ ਜ਼ੁਲਮ ਕਰਨ ਵਾਲੀਆਂ ਸੰਬੰਧੀ ਕਾਰਵਾਈ ਦੀ ਉਮੀਦ ਨਾ ਮਾਤਰ ਹੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਲੋਕ ਸਿਰਫ਼ ਆਪਣਾ ਸੋਚਦੇ ਹਨ, ਇਨ੍ਹਾਂ ਨੂੰ ਗਰੀਬ ਨਾਲ ਕੋਈ ਹਮਦਰਦੀ ਨਹੀਂ।  ਇਸ ਲਈ ਸਾਨੂੰ ਸਰਕਾਰਾਂ ਤੋਂ ਕੋਈ ਅਜਿਹੀ ਉਮੀਦ ਨਹੀ ਰੱਖਣੀ ਚਾਹੀਦੀ ਕਿ ਉਹ ਜਬਰ ਕਰਨ ਵਾਲਿਆ ਖਿਲਾਫ਼ ਸਖਤ ਕਾਨੂੰਨ ਬਣਾਏਗੀ । ਸਾਨੂੰ ਆਪਣੀ ਰੱਖਿਆ ਆਪ ਹੀ ਕਰਨੀ ਪੈਣੀ ਹੈ, ਬੇਸ਼ਕ ਇਸ ਲਈ ਹਥਿਆਰ ਹੀ ਕਿਉਂ ਨ ਚੁੱਕਣਾ ਪੈ ਜਾਵੇ, ਪਰ ਇਹ ਸੰਭਵ ਤਦ ਹੀ ਹੋਣਗੇ ਜੇਕਰ ਅਸੀਂ ਸਾਰੇ ਇਕਜੁੱਟ ਹੋ ਜਾਇਏ, ਤੇ ਔਰਤ ਉੱਤੇ ਹੁੰਦੇ ਇਸ ਜਫ਼ਾ ਨੂੰ ਠੱਲ੍ਹ ਪਾਈ ਜਾ ਸਕੇ ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!