ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )

“ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁਲਿਆ ਹੋਵਾਂ”, “ਕਿਵੇਂ ਚਿਣਦਾ ਸੋਹਣਿਆ”, “ਐਨਾ ਤੈਨੂੰ ਪਿਆਰ ਕਰਾਂ” ਜਿਹੇ ਅਨੇਕਾਂ ਸ਼ਾਹਕਾਰ ਗੀਤ ਲਿਖਣ ਵਾਲੇ ਗੀਤਕਾਰ ਗੁਰਨਾਮ ਗਾਮਾ ਦੀ ਪੰਜਾਬੀ ਸੰਗੀਤ ਜਗਤ ਨੂੰ ਹਮੇਸ਼ਾਂ ਘਾਟ ਰੜਕਦੀ ਰਹੇਗੀ। ਪੰਜਾਬੀ ਸੰਗੀਤ ਜਗਤ ਵਿੱਚ ਹਰ ਪਾਸੇ ਸਨਾਟਾ ਪੈ ਗਿਆ ਜਦ ਗਾਮੇ ਨੂੰ ਚਾਹੁਣ ਵਾਲਿਆਂ ਦੇ ਕੰਨੀਂ ਉਨਾਂ ਦੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਣ ਦੀ ਖਬਰ ਪਈ। ਪੰਜਾਬੀ ਸੱਭਿਆਚਾਰ ਦੀ ਝੋਲੀ ਆਪਣੀ ਕਲਮ ਰਾਂਹੀ ਅਨੇਕਾਂ ਗੀਤ ਪਾਉਣ ਵਾਲੇ ਨਾਮਵਰ ਗੀਤਕਾਰ ਗੁਰਨਾਮ ਗਾਮਾ ਆਪਣੇ ਗੀਤਾਂ ਰਾਂਹੀ ਹਮੇਸ਼ਾਂ ਜਿਉਂਦੇ ਰਹਿਣਗੇ। ਅਫਸੋਸ ਜਾਹਿਰ ਕਰਦਿਆਂ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ, ਅਤੇ ਲੇੰਹਿੰਬਰ ਹੂਸੈਨਪੁਰੀ ਨੇ ਕਿਹਾ ਕਿ ਸਾਫ ਸੁਥਰਾ ਲਿਖਣ ਵਾਲੀਆਂ ਗੁਰਨਾਮ ਗਾਮੇ ਜਿਹੀਆਂ ਕਲਮਾਂ ਆਪਣੇ ਗੀਤਾਂ, ਕਵਿਤਾਵਾਂ ਰਾਂਹੀ ਹਮੇਸ਼ਾਂ ਜਿਉਂਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਗਾਇਕ ਕਲਾਕਾਰਾਂ ਨੇ ਗੀਤਕਾਰ ਗਾਮੇ ਦੀ ਮੌਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਜਿਹਨਾਂ ਵਿੱਚ ਮਨਜੀਤ ਰੂਪੋਵਾਲੀਆ, ਸੁਖਜੀਤ ਖੈਰਾ,ਰਜਨੀ ਜੈਨ ਆਰੀਆ,ਗੁਰਮੀਤ ਮੀਤ,ਜੀਤ ਖਾਨ, ਸਰਬਜੀਤ ਚੀਮਾ, ਹਰਮਿੰਦਰ ਨੂਰਪੁਰੀ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ, ਪ੍ਰੇਮੀ ਜੋਹਲ ਅਤੇ ਹੋਰ ਵੀ ਬਹੁਤ ਨਾਮਵਰ ਗਾਇਕਾ ਦੇ ਨਾਮ ਸ਼ਾਮਿਲ ਹਨ। ਬਹੁਤ ਸਾਰੇ ਗੀਤਕਾਰਾਂ ਜਿਹਨਾਂ ਵਿੱਚ ਪ੍ਰਸਿੱਧ ਗੀਤਕਾਰ ਅਮਰਦੀਪ ਗਿੱਲ, ਬਿੰਦਰ ਨਵੇਂ ਪਿੰਡੀਆ,ਮੰਗਲ ਹਠੂਰ, ਹਰਵਿੰਦਰ ਉਹੜਪੁਰੀ, ਮਿੰਟੂ ਹੇਅਰ, ਦਵਿੰਦਰ ਬੈਨੀਪਾਲ, ਰਾਜਾ ਖੇਲਾ ਅਤੇ ਅੰਤਰਾਸ਼ਟਰੀ ਲੇਖਕ ਸਭਾ ਪੰਜਾਬ ਭਵਨ ਸਰੀ ( ਕਨੇਡਾ) ਸਾਹਿਤ ਸੁਰ ਸੰਗਮ ਸਭਾ (ਇਟਲੀ) ਵਲੋਂ ਵੀ ਗੀਤਕਾਰ ਗੁਰਨਾਮ ਗਾਮਾ ਦੇ ਤੁਰ ਜਾਣ ਦਾ ਗਹਿਰ ਅਫਸੋਸ ਜਾਹਿਰ ਕੀਤਾ।