ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾ ਵਾਇਰਸ ਮਹਾਂਮਾਰੀ ਦੀ ਲਾਗ ਦੇ ਕੇਸ ਪੂਰੇ ਦੇਸ਼ ਵਿੱਚ ਵਧ ਰਹੇ ਹਨ। ਕੇਸਾਂ ਦੇ ਵਾਧੇ ਤਹਿਤ ਹੁਣ ਕੋਰਨਵਾਲ ਵਿਚ ਇਕ ਮੀਟ ਪ੍ਰੋਸੈਸਿੰਗ ਫੈਕਟਰੀ ਵਿਚ 170 ਤੋਂ ਵੱਧ ਕਾਮਿਆਂ ਨੂੰ ਕੋਰੋਨਵਾਇਰਸ ਦੀ ਪੁਸ਼ਟੀ ਹੋਈ ਹੈ। ਰੈਡਰਥ ਨੇੜੇ ਪੂਲ ਵਿਚ ਪਿਲਗ੍ਰੀਮ ਦੀ ਪ੍ਰਾਈਡ ਫੈਕਟਰੀ ਦੇ ਤਕਰੀਬਨ 500 ਸਟਾਫ ਮੈਂਬਰਾਂ ਦੀ ਵਾਇਰਸ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿਚੋਂ 170 ਵਾਇਰਸ ਤੋਂ ਪੀੜਿਤ ਹਨ। ਪਿਲਗ੍ਰੀਮਜ਼ ਪ੍ਰਾਈਡ ਲਿਮਟਡ ਦੇ ਅਧਿਕਾਰੀ ਹੁਣ ਜਿਆਦਾ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸਦੇ ਇਲਾਵਾ ਕੋਰਨਵਾਲ ਕੌਂਸਲ ਦੇ ਪਬਲਿਕ ਹੈਲਥ ਦੇ ਨਿਰਦੇਸ਼ਕ ਰਾਚੇਲ ਵਿਗਲਸਵਰਥ ਨੇ ਕਿਹਾ ਕਿ ਉਹ ਫੈਕਟਰੀ ਵਿੱਚ ਸਥਿਤੀ ਦੀ ਨਿਗਰਾਨੀ ਕਰਦੇ ਰਹਿਣਗੇ ਅਤੇ ਕਾਮਿਆਂ ਦੀ ਸੁਰੱਖਿਆ ਲਈ ਹਰ ਜਰੂਰੀ ਕਦਮ ਚੁੱਕਣਗੇ।