7.5 C
United Kingdom
Sunday, March 8, 2026

More

    ਯੂਕੇ: 50 ਪੌਂਡ ਦੇ ਨਕਲੀ ਨੋਟ ਵੇਚਣ ਵਾਲੇ ਗਿਰੋਹ ਨੂੰ ਰਿਵਾਲਵਰ ਸਮੇਤ ਕੀਤਾ ਕਾਬੂ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਪੁਲਿਸ ਨੇ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਇੱਕ ਗਿਰੋਹ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਬਦਮਾਸ਼ਾਂ ਦਾ ਇਹ ਗਿਰੋਹ £50 ਦੇ ਨਕਲੀ ਨੋਟ ਹੋਰ ਅਪਰਾਧੀਆਂ ਨੂੰ 12.50 ਪੌਂਡ ਵਿੱਚ ਦਿੰਦੇ ਸਨ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਲੋਕ £20 ਦੇ ਨੋਟ ਕਿਤੇ ਵੀ ਆਪਣੇ ਸਾਥੀ ਅਪਰਾਧੀਆਂ ਨੂੰ 3.50 ਤੋਂ ਲੈ ਕੇ 5.80 ਪੌਂਡ ਦੇ ਵਿਚਕਾਰ ਵੇਚਦੇ ਸਨ। ਪੁਲਿਸ ਅਨੁਸਾਰ ਰਿੰਗਲੀਡਰ ਡੈਰਨ ਵਾਟਕਿਨਸਨ ਨਾਮ ਦੇ ਵਿਅਕਤੀ ਨੇ ਇਸ ਗਿਰੋਹ ਲਈ ਸੌਦੇ ਦਾ ਪ੍ਰਬੰਧ ਕੀਤਾ। ਇਸਦੇ ਕੁਝ ਮੈਂਬਰ ਇੱਕ ਹਥਿਆਰ ਵੇਚਣ ਦੀ ਯੋਜਨਾ ਵੀ ਬਣਾ ਰਹੇ ਸਨ ਪਰ ਉਨ੍ਹਾਂ ਨੂੰ  ਇਕ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਗਰੁੱਪ ਦੇ ਸਾਰੇ ਮੈਂਬਰ ਪੁਰਾਣੇ ਅਪਰਾਧੀ ਹਨ ਅਤੇ ਸਜਾ ਵੀ ਕੱਟ ਚੁੱਕੇ ਹਨ। ਲੰਡਨ ਪੁਲਿਸ  ਦੀ ਜਾਂਚ ਦੀ ਅਗਵਾਈ ਕਰਨ ਵਾਲੇ ਜਾਸੂਸ ਕਾਂਸਟੇਬਲ ਸੈਲੀ ਪ੍ਰਿੰਸਲੂ ਨੇ ਕਿਹਾ ਕਿ “ਅਸੀਂ ਇਸ ਅਪਰਾਧੀ ਸਮੂਹ ਨੂੰ ਦਬੋਚਣ ਲਈ ਅਣਥੱਕ ਮਿਹਨਤ ਕੀਤੀ, ਜੋ ਨਕਲੀ ਪੈਸੇ, ਨਸ਼ੇ ਅਤੇ ਹਥਿਆਰ ਵੇਚ ਰਹੇ ਸਨ। ਇਸ ਪੁਲਿਸ ਕਾਰਵਾਈ ਦੇ ਸਦਕਾ, ਬਹੁਤ ਸਾਰੇ ਖਤਰਨਾਕ ਅਪਰਾਧੀ ਜੇਲ੍ਹਾਂ ਵਿੱਚ ਬੰਦ ਹੋ ਗਏ ਹਨ, ਅਤੇ ਵੱਡੀ ਮਾਤਰਾ ਵਿੱਚ ਨਕਲੀ ਨੋਟ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!