13.1 C
United Kingdom
Sunday, June 7, 2026

More

    ਜਾਣੋ- ਯੂਕੇ ‘ਚ ਚਾਰ ਲਾਲ ਲੈਟਰ ਬੌਕਸ ਕਿਉਂ ਕੀਤੇ ਗਏ ਕਾਲੇ??

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨੀਆ ਵਿੱਚ ਚਿੱਠੀਆਂ ਵਾਲੇ ਡੱਬੇ (ਲੈਟਰ ਬੌਕਸ) ਲਾਲ ਰੰਗ ਦੇ ਹਨ ਪਰ ਦੇਸ਼ ਦੇ ਚਾਰ ਵੱਖ ਵੱਖ ਸ਼ਹਿਰਾਂ ‘ਚ ਚਾਰ ਲੈਟਰ ਬੌਕਸਾਂ ਨੂੰ ਲਾਲ ਤੋਂ ਕਾਲੇ ਰੰਗ ‘ਚ ਤਬਦੀਲ ਕੀਤਾ ਗਿਆ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ “ਬਲੈਕ ਹਿਸਟਰੀ ਮੰਥ” ਵਜੋਂ ਉਹਨਾਂ ਕਾਲੇ ਮੂਲ ਦੇ ਲੋਕਾਂ ਨੂੰ ਮਾਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨਾਂ ਨੇ ਦੇਸ਼ ਦੇ ਮਾਣ ਸਨਮਾਨ ਵਿੱਚ ਵਾਧਾ ਕੀਤਾ ਹੈ। ਇਹ ਲਾਲ ਤੋਂ ਕਾਲੇ ਕੀਤੇ ਲੈਟਰ ਬੌਕਸ ਬੈਲਫਾਸਟ, ਕਾਰਡਿਫ, ਬਰਿਕਸਟਨ ਤੇ ਗਲਾਸਗੋ ‘ਚ ਸਥਿਤ ਹਨ।ਬੈਲਫਾਸਟ ‘ਚ ਲੱਗਿਆ ਕਾਲਾ ਲੈਟਰ ਬੌਕਸ ਹਾਸਰਸ ਕਲਾਕਾਰ ਸਰ ਲੈਨੀ ਹੈਨਰੀ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਜਦਕਿ ਕਾਰਡਿਫ ਵਿਚਲਾ ਲੈਟਰ ਬੌਕਸ ਨਰਸ ਮੇਰੀ ਸੀਅਕੋਲ ਨੂੰ ਸਮਰਪਿਤ ਹੈ ਜਿਸਨੇ 1853 ਤੋਂ 1856 ਜੰਗ ਦੌਰਾਨ ਜ਼ਖ਼ਮੀ ਫੌਜੀਆਂ ਦੇ ਇਲਾਜ ‘ਚ ਤਨਦੇਹੀ ਨਾਲ ਸੇਵਾ ਨਿਭਾਈ ਸੀ। ਇਸੇ ਤਰ੍ਹਾਂ ਹੀ ਤੀਜਾ ਲੈਟਰ ਬੌਕਸ ਬਰਿਟਿਸ਼ ਨਾਈਜੀਰੀਅਨ ਕਲਾਕਾਰ ਯਿੰਕਾ ਸ਼ੋਨੀਬੇਅਰ ਦੇ ਮਾਣ ‘ਚ ਲੰਡਨ ਦੇ ਇਲਾਕੇ ਬਰਿਕਸਟਨ ‘ਚ ਲਾਇਆ ਗਿਆ ਹੈ। ਗਲਾਸਗੋ ਸਥਿਤ ਚੌਥਾ ਕਾਲਾ ਲੈਟਰ ਬੌਕਸ ਰੇਂਜਰਜ਼ ਨਾਲ ਹਸਤਾਖਰ ਕਰਕੇ ਜੁੜੇ ਪਹਿਲੇ ਕਾਲੇ ਮੂਲ ਦੇ ਫੁੱਟਬਾਲ ਖਿਡਾਰੀ ਵਾਲਟਰ ਟੁੱਲ ਦੀ ਯਾਦ ਵਿੱਚ ਹੈ ਜੋ 1918 ‘ਚ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਸੀ। ਇਹਨਾਂ ਲੈਟਰ ਬੌਕਸਜ਼ ਉੱਪਰ ਕਿਊ ਆਰ ਕੋਡ ਵੀ ਦਿੱਤਾ ਗਿਆ ਹੈ ਜਿਸ ਨੂੰ ਫੋਨ ਨਾਲ ਸਕੈਨ ਕਰਕੇ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬਲੈਕ ਹਿਸਟਰੀ ਮਹੀਨੇ ਯੂਨਾਈਟਿਡ ਸਟੇਟ ਨਾਲ ਸੰਬੰਧਤ ਸੀ ਤੇ 1987 ਤੋਂ ਬਰਤਾਨੀਆ ‘ਚ ਮਨਾਇਆ ਜਾਣ ਲੱਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!