ਧੀਰਜ ਵਾਲੀਆ
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਕਿਰਤ ਕਰੋ ਤੇ ਵੰਡ ਛਕੋ ਦਾ,
ਸੀ ਪਾਠ ਜੋ ਪੜਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਮੁੜ ਕਿਉਂ ਨਾ ਦੱਸਿਆ ਤੂੰ,
ਹੱਕ ਕੀਹਨੂੰ ਕਹਿੰਦੇ ਨੇਂ |
ਆਪਣੀਂ ਪਰਾਈ ਤੇ ਨਿਹੱਕ,
ਕੀਹਨੂੰ ਕਹਿੰਦੇ ਨੇਂ |
ਮਲਿਕ ਭਾਗੋ ਨੂੰ ਹੁਣ ਕਿਉਂ,
ਸਬਕ ਨਾ ਸਿਖਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਤੇਰੀ ਦਿੱਤੀ ਸਿਖਿਆ ਤੇ,
ਤੇਰੇ ਹੀ ਦਿੱਤੇ ਵਰ ਨੇਂ |
ਮੰਦਿਰ ਹੋਵੇ ਮਸਜਿਦ ਗਿਰਜਾ,
ਸੱਭੇ ਤੇਰੇ ਈ ਤਾਂ ਘਰ ਨੇਂ |
ਸਮਝ ਤਾਂ ਦਿੱਤੀ ਬੰਦਿਆ ਨਾ,
ਮਨ ਸਮਝਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਮੇਰੇ ਧੰਨ ਬਾਬਾ ਨਾਨਕਾ,
ਉੱਚੀ-ਸੁੱਚੀ ਤੇਰੀ ਬਾਣੀ ਏ |
ਓ ਭਵ-ਸਾਗਰ ਵੀ ਤਰ ਗਿਆ,
ਤੇਰੀ ਬਾਣੀਂ ਜਿੰਨੇਂ ਜਾਣੀਂ ਏ |
ਜੋ ਮਨ ਗਏ ਓ ਤਰ ਗਏ,
ਬਹੁਤਾ ਨਾ ਮਨਵਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਤੂੰ ਹੱਟ ਉੱਤੇ ਬਹਿ ਕੇ ਜਦੋਂ,
ਸੀ ਤੇਰਾ-ਤੇਰਾ ਤੋਲਿਆ |
ਫਿਟਕਾਰਿਆ ਤੂੰ ਬਾਬਰ ਨੂੰ,
ਓ ਵੀ ਨਹੀਂ ਸੀ ਬੋਲਿਆ |
ਸੋਧਣ ਵਾਲੇ ਸੋਧੇ ਨਾ,
ਜ਼ਰਾ ਵੀ ਲਮਕਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਸੀ ਰਿਜ਼ਕ ਦਾ ਤੂੰ ਨਾਨਕਾ,
ਮਾਣ-ਤਾਣ ਰੱਖਿਆ |
ਭਗਤੀ ਚ ਸ਼ਕਤੀ ਤੇ,
ਪ੍ਰਾਣਾਂ ਚ ਪ੍ਰਾਣ ਰੱਖਿਆ |
ਸੀ ਭੁੱਖੇ ਸਾਧੂਆਂ ਨੂੰ,
ਜਾ ਕੇ ਲੰਗਰ ਛਕਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਨਾਨਕਾ ਤੂੰ ਨਾਨਕੀ ਦਾ,
ਹੈਂ ਚੰਨ ਜਿਹਾ ਵੀਰ ਤੂੰ |
ਤੂੰ ਵੱਡਾ ਏਂ ਖੁਦਾ ਤੇ,
ਖੁਦਾਈ ਦਾ ਏਂ ਪੀਰ ਤੂੰ |
ਪਾਉਣ ਨੂੰ ਸੀ ਦਿੱਤਾ ਸਭ,
ਨਾ ਖੁਦ ਵੀ ਗਵਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਇਲਾਹੀ ਬਾਣੀ ਉਤਰੇ ਤੇ,
ਬਾਲਾ ਚੌਰ ਝੱਲਦਾ |
ਰਬਾਬੀ ਮਰਦਾਨੇ ਨੂੰ ਪਤਾ,
ਹੈ ਹਰ ਗੱਲ ਦਾ |
ਹਵਾ ਪੱਤਿਆਂ ਤੇ ਕਣ-ਕਣ ਚ,
ਸਮਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਇਸ ਦੁਨੀਆਂ ਤੇਰੀ ਚ ਬਾਬਾ,
ਰੰਗ ਕਈ ਹਜ਼ਾਰ ਨੇਂ |
ਪਿਆਰ ਨਾਸ ਕਰ ਦਿੱਤਾ,
ਨਫਰਤਾਂ ਦੀ ਮਾਰ ਨੇਂ |
ਦਰਦ ਮੇਰਾ ਹਰ ਲਿਆ ਸਾਰਾ,
ਹੀ ਹੰਢਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਨਾਰੀ ਕੁੱਖੋਂ ਜਨਮ ਲੈ ਕੇ,
ਨਾਰੀ ਵਡਿਆਈ ਏ |
ਜੰਗਲ ਬੇਲੇ ਤੇਰੇ ਤੇਰੀ ਹੀ,
ਸਾਰੀ ਤਾਂ ਲੁਕਾਈ ਏ |
ਮੰਨੀ ਸਦਾ ਬਾਣੀ ਦੀ ,
ਤੇ ਬਾਣੀ-ਬਾਣੀ ਗਾਇਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |
ਮਿਹਰ ਬਾਬਾ ਹੋ ਗਈ,
ਫੁੱਲ ਕਿਰਪਾ ਵੀ ਹੋਈ ਏ |
ਤੁਸੀਂ ਗਮ ਸਾਰੇ ਹਰ ਲਏ,
ਰਿਹਾ ਨਾ ਹੁਣ ਕੋਈ ਏ |
ਕਰਮ ਕਿੰਨੇਂ ਚੰਗੇ ਜਿਹੜਾ,
ਧੀਰਜ ਨੂੰ ਚਾਹਿਆ ਤੂੰ |
ਮੇਰੇ ਦੱਸ ਬਾਬਾ ਨਾਨਕਾ ਮੁੜ,
ਕਿਉਂ ਨਾ ਆਇਆ ਤੂੰ |