ਰਜਨੀ ਵਾਲੀਆ
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |
ਨਦੀਆਂ ਵਹਿਣ ਮੈਂ ਲਹਿਰਾਂ ਮਾਣਾਂ,
ਏ ਸਭ ਮੇਰੇ ਈ ਹੋਣ ਕਿਨਾਰੇ |
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |
ਤੇਰੀ ਰਜ਼ਾ ਦੇ ਵਿੱਚ ਰਾਜੀ ਰਹਿਣਾ,
ਦੱਸਦੇ ਤੂੰ ਕਿੱਥੇ ਉੱਠਣਾਂ-ਬਹਿਣਾ,
ਨਿੱਤ ਟੇਕਾਂ ਮੱਥੇ ਤੇਰੇ ਦਵਾਰੇ |
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |
ਵੇ ਮਹਿਕਾਂ-ਮਹਿਕਾਂ ਮੈਂ ਵੀ ਪਈ ਮਹਿਕਾਂ,
ਵੇ ਟਹਿਕਾਂ-ਟਹਿਕਾਂ ਮੈਂ ਵੀ ਪਈ ਟਹਿਕਾਂ,
ਭਰ ਜਾਣ ਮੇਰੇ ਮਹਿਕਾਂ ਨਾਲ ਚੁਬਾਰੇ |
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |
ਮੇਰੇ ਸਾਰੇ ਈ ਦੁੱਖ ਤੂੰ ਹਰ ਲਈਂ,
ਦੁੱਖਾਂ ਦਾ ਲੇਖਾ ਜੋਖਾ ਕਰ ਲਈਂ,
ਜੋ ਦੇਵੇਂ ਤੂੰ ਹੋਵਣ ਅਜਬ ਨਜਾਰੇ |
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |
ਮੈਂ ਤੇਰੇ ਕੋਲੋਂ ਕੁਝ ਵੀ ਨਹੀ ਮੰਗਦੀ,
ਕਾਹਤੋਂ ਤੇਰੇ ਹੁੰਦਿਆਂ ਜਿੰਦ ਸੂਲੀ ਟੰਗਦੀ,
ਦੇ ਕੋਈ ਸਲਾਹ ਮੇਰੇ ਦਿਲ ਤੇ ਭਾਰੇ |
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |
ਕੋਈ ਰੱਖਦਾ ਏ ਜਿੱਦਾਂ ਰਹਿਣਾ ਪੈਂਦਾ,
ਜੋ ਦੁੱਖ ਦੇਵੇ ਉਹ ਵੀ ਸਹਿਣਾ ਪੈਂਦਾ,
ਮੇਰੇ ਨਹੀਂ ਕੋਲ ਕੋਈ ਬਹੁਤੇ ਚਾਰੇ |
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |
ਦੁੱਖ ਜਰ ਲਏ ਰਜਨੀ ਹੌਕੇ ਭਰ-ਭਰਕੇ,
ਕੱਟ ਲਈ ਜਿੰਦਗੀ ਕਿਉਂ ਡਰ-ਡਰਕੇ,
ਸੱਲ ਮਿਲਿਆ ਪੀੜਾਂ ਦਾ ਠਾਰੇ |
ਰੱਬਾ ਲਿਖਦੇ ਮੇਰੇ ਲੇਖਾਂ ਦੇ ਵਿੱਚ,
ਚੰਨ ਸੋਹਣਾ ਅੰਬਰ ਦੇ ਤਾਰੇ |