3.5 C
United Kingdom
Sunday, March 8, 2026

More

    ਕਰੋਨਾ ਤੋਂ ਬਚਾਅ ਸਬੰਧੀ ਪੀਪੀਈ ਤੇ ਕੋਵਿਡ ਕੇਅਰ ਕਿੱਟਾਂ ਕੀਤੀਆਂ ਭੇਂਟ

    ਅਸ਼ੋਕ ਵਰਮਾ 

           ਬਠਿੰਡਾ, 29 ਸਤੰਬਰ2020 : ਜ਼ਿਲੇ ਅੰਦਰ ਕਰੋਨਾ ਮਹਾਂਮਾਰੀ ਨੂੰ ਫ਼ੈਲਣ ਤੋਂ ਬਚਾਅ ਲਈ ਸਪੋਰਟਿਕਿੰਗ ਇੰਡੀਆ ਲਿਮਟਿਡ ਯੂਨਿਟ ਵਲੋਂ ਅੱਜ ਜ਼ਿਲਾ ਪ੍ਰਸ਼ਾਸਨ ਨੂੰ 1000 ਪੀਪੀਈ ਤੇ 100 ਕੋਵਿਡ ਕੇਅਰ ਕਿੱਟਾਂ ਭੇਂਟ ਕੀਤੀਆਂ ਗਈਆਂ।

           ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਵਲੋਂ ਸਪੋਰਟਿਕਿੰਗ ਇੰਡੀਆ ਲਿਮਟਿਡ ਯੂਨਿਟ ਦੇ ਨੁਮਾਂਇੰਦਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਨਾਂ ਦੱਸਿਆ ਕਿ ਇਨਾਂ ਕੋਵਿਡ ਕੇਅਰ ਕਿੱਟਾਂ ਵਿਚ ਆਕਸੀਮੀਟਰ, ਥਰਮਾਮੀਟਰ, ਮਾਸਕ, ਸੈਨੇਟਾਈਜ਼ਰ ਤੇ ਕੋਵਿਡ ਤੋਂ ਬਚਾਅ ਸਬੰਧੀ ਦਵਾਈਆਂ ਸ਼ਾਮਲ ਹਨ। 

           ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨ ਤੋਂ ਬਚਾਅ ਸਬੰਧੀ ਸੂਬਾ ਸਰਕਾਰ ਜੋ ਵੀ ਹਦਾਇਤਾਂ ਕਰ ਰਹੀ ਹੈ ਉਹ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਕਰ ਰਹੀ ਹੈ। ਉਨਾਂ ਕਿਹਾ ਕਿ ਇਨਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਅਸੀਂ ਕਰੋਨਾ ਮਹਾਂਮਾਰੀ ‘ਤੇ ਜਿੱਤ ਹਾਸਲ ਕਰ ਸਕੀਏ।

           ਇਸ ਸਮੇਂ ਸਪੋਰਟਿਕਿੰਗ ਇੰਡੀਆ ਲਿਮਟਿਡ (ਜੀਦਾ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮੁਨੀਸ਼ ਅਵਸਥੀ, ਪ੍ਰੈਜ਼ੀਡੈਂਟ ਸ਼੍ਰੀ ਸ਼ਿਵ ਕੁਮਾਰ, ਸ਼੍ਰੀ ਰਜਿੰਦਰਪਾਲ ਜੀ.ਐਮ. (ਐਚ.ਆਰ.) ਤੋਂ ਇਲਾਵਾ ਸਕੱਤਰ ਰੈਡ ਕਰਾਸ ਸੁਸਾਇਟੀ ਸ਼੍ਰੀ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!