7.5 C
United Kingdom
Sunday, March 8, 2026

More

    ‘ਭਾਰਤੀ ਸਭਿਆਚਾਰ ਅਤੇ ਹਿੰਦੀ’ ਵਿਸ਼ੇ ਤੇ ਵੈਬਿਨਾਰ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ,29 ਸਤੰਬਰ 2020: ਹਿੰਦੀ ਪਖਵਾੜੇ ਦੇ ਸਮਾਪਤੀ ਸਮਾਰੋਹ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ‘ਭਾਰਤੀ ਸਭਿਆਚਾਰ ਅਤੇ ਹਿੰਦੀ’ ਵਿਸ਼ੇ ‘ਤੇ ਵੈਬਿਨਾਰ ਕਰਵਾਇਆ ਜਿਸ ’ਚ ਵਰਸਿਟੀ ਦੇਅਧਿਕਾਰੀ, ਸਟਾਫ ਮੈਂਬਰ, ਫੈਕਲਟੀ ਅਤੇ ਵਿਦਿਆਰਥੀ ਸ਼ਾਮਲ ਹੋਏ। ਵੈਬਿਨਾਰ ਦੇ ਮੁੱਖ ਬੁਲਾਰੇ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਚੰਦਨ ਕੁਮਾਰ ਚੌਬੇ ਅਤੇ ਡਾ. ਹਰੀ ਸਿੰਘ ਗੌਰ ਯੂਨੀਵਰਸਿਟੀ ਤੋਂ ਡਾ. ਆਸੂਤੋਸ਼ ਕੁਮਾਰ ਮਿਸ਼ਰਾ ਸਨ। ਸਕੂਲ ਆਫ ਲੀਗਲ ਸਟੱਡੀਜ ਦੇ ਡੀਨ ਪ੍ਰੋ. ਤਰੁਣ ਅਰੋੜਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਜਦੋਂਕਿ ਹਿੰਦੀ ਵਿਭਾਗ ਦੇ ਮੁੱਖੀ ਡਾ. ਰਾਜਿੰਦਰ ਕੁਮਾਰ ਨੇ ਬੁਲਾਰਿਆਂ ਨਾਲ ਜਾਣ ਪਛਾਣ ਕਾਰਵਾਈ ਅਤੇ ਹਿੰਦੀ ਪਖਵਾੜੇ ਦੀ ਮਹੱਤਤਾ ਬਾਰੇ ਵੇਰਵੇ ਸਾਂਝੇ ਕੀਤੇ।
           ਪ੍ਰੋ. ਚੰਦਨ ਕੁਮਾਰ ਚੌਬੇ ਨੇ ਕਿਹਾ ਕਿ ਸਾਨੂੰ ਭਾਸ਼ਾ ਅਤੇ ਸਭਿਆਚਾਰ ਦੀ ਇੱਕ ਸ਼ਾਨਦਾਰ ਰਿਵਾਇਤ ਵਿਰਾਸਤ ਵਿੱਚ ਮਿਲੀ ਹੈ। ਉਨਾਂ ਦੱਸਿਆ ਕਿ ਭਾਰਤੀ ਸਭਿਆਚਾਰ ਨੂੰ ਕੁਦਰਤ-ਅਨੁਕੂਲ ਜਿੰਦਗੀ ਜਿਉਣ ਵਾਲੇ ਦਰਸਾਇਆ ਗਿਆ ਹੈ ਜਿੱਥੇ ਨਦੀਆਂ, ਪਹਾੜ, ਤਿਉਹਾਰ ਆਦਿ ਵਿਸ਼ੇਸ਼ ਮਹੱਤਵ ਰੱਖਦੇ ਹਨ। ਉਨਾਂ ਕਿਹਾ ਕਿ ਹਿੰਦੀ ਦਾ ਭਾਰਤੀ ਸੱਭਿਆਚਾਰ ਨਾਲ ਅਟੁੱਟ ਰਿਸ਼ਤਾ ਹੈ ਜਿਸ ਨੂੰ ਭਾਰਤੀ ਕਦਰਾਂ ਕੀਮਤਾਂ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ। ਉਨਾਂ ਨੇ ਜਾਰਜ ਗੈਰਿਅਰਸਨ, ਵਿਲੀਅਮ ਕੈਰੀ ਆਦਿ ਦਾ ਜਿਕਰ ਕਰਦਿਆਂ ਲੋਕਾਂ ਨਾਲ ਸੰਵਾਦ ਬਨਾਉਣ  ਲਈ ਹਿੰਦੀ ਭਾਸ਼ਾ ਦੀ ਮਹੱਤਤਾ ’ਤੇ ਜੋਰ ਦਿੱਤਾ। ਉਨਾਂ ਨੇ ਮੱਧਕਾਲ ਦੀ ਭਾਰਤੀ ਸੰਤ ਪਰੰਪਰਾ ਵਿੱਚ ਹਿੰਦੀ ਭਾਸ਼ਾ ਦੀ ਵਿਆਖਿਆ ਸਮਾਜ ਅਤੇ ਸਭਿਆਚਾਰ ਦਰਮਿਆਨ ਪੁਲ ਵਜੋਂ ਕੀਤੀ।
                         ਵਿਸ਼ੇਸ਼ ਬੁਲਾਰੇ ਡਾ. ਆਸੂਤੋਸ ਮਿਸਰਾ ਨੇ ‘ਹਿੰਦੀ ਦੇ ਬਾਜਾਰ ਅਤੇ ਬਾਜਾਰ ਦੀ ਹਿੰਦੀ’ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਹਿੰਦੀ ਅੱਜ ਵਿਸ਼ਵ ਦੀ ਸਭ ਤੋਂ ਤਾਕਤਵਰ ਭਾਸ਼ਾ ਬਣ ਗਈ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਹਿੰਦੀ ਦੇ ਦਬਦਬੇ ਦਾ ਜਿਕਰ ਕਰਦਿਆਂ ਡਾ. ਮਿਸ਼ਰਾ ਨੇ ਕਿਹਾ ਕਿ ਕਿ ਹਿੰਦੀ ਵਿਸ਼ਵ ਆਰਥਿਕ ਮੰਚ ਵਿੱਚ ਸੰਸਾਰ ਦੀਆਂ ਬੋਲੇ ਜਾਣ ਵਾਲਿਆਂ ਦਸ਼ ਸ਼ਕਤੀਸ਼ਾਲੀ ਭਾਸ਼ਾਵਾਂ ਵਿੱਚੋਂ ਇੱਕ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਹਿੰਦੀ ਆਸਾਨੀ ਨਾਲ ਸਿੱਖੇ ਜਾਨ ਵਾਲੀ ਭਾਸ਼ਾ ਹੈ। ਉਨਾਂ ਵੱਖ-ਵੱਖ ਖੇਤਰਾਂ ਜਿਵੇਂ ਕਿ ਡਿਜੀਟਲ, ਸੋਸ਼ਲ ਮੀਡੀਆ, ਪੱਤਰਕਾਰੀ, ਅਨੁਵਾਦ, ਮਨੋਰੰਜਨ, ਸਿਨੇਮਾ ਆਦਿ ਵਿੱਚ ਹਿੰਦੀ ਭਾਸ਼ਾ ਦੀ ਵੱਧ ਰਹੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!