
ਮਲੇਰਕੋਟਲਾ, 26 ਸਤੰਬਰ (ਥਿੰਦ)-ਕੇਂਦਰ ਸਰਕਾਰ ਵਲੋਂ ਕਿਸਾਨੀ ਖਿਲਾਫ਼ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ ਨੂੰ ਲੈ ਕੇ ਅੱਜ ਸਥਾਨਕ ਟਰੱਕ ਯੂਨੀਅਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੁਹੰਮਦ ਉਵੈਸ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਨੁਸਰਤ ਅਲੀ ਖਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਉਹ ਕਿਸਾਨ ਹੈ ਜਿਹੜਾ ਪੂਰੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਹੈ।ਪਰੰਤੂ ਕੇਂਦਰ ਸਰਕਾਰ ਵਲੋਂ ਕਿਸਾਨੀ ਖਿਲਾਫ਼ ਲਿਆਂਦੇ ਜਾ ਰਹੇ ਕਾਲੇ ਕਾਨੂੰਨ ਕਿਸਾਨੀ ਨੂੰ ਬਿਲਕੁਲ ਹੀ ਤਬਾਹ ਕਰਕੇ ਰੱਖ ਦੇਣਗੇ।ਉਹਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਆਪਣੀ ਵਜ਼ੀਰੀ ਤੋਂ ਅਸਤੀਫ਼ਾ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਅਤੇ ਉਹਨਾਂ ਦੀ ਪਾਰਟੀ ਕਿਸਾਨਾਂ ਨਾਲ ਚੱਟਾਨ ਬਣ ਕੇ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ।ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲੈ ਲੈਂਦੀ ਉਹ ਅਤੇ ਉਹਨਾਂ ਦੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੀ ਹੈ ਤੇ ਕਰਦੀ ਰਹੇਗੀ।ਇਸ ਮੌਕੇ ਸਾਬਿਰ ਅਲੀ ਢਿੱਲੋਂ, ਜਥੇਦਾਰ ਤਰਲੋਚਨ ਸਿੰਘ ਧਲੇਰ, ਡਾ. ਸਿਰਾਜ ਮੁਹੰਮਦ, ਰਾਜਪਾਲ ਸਿੰਘ ਚੱਕ, ਹਰਵਿੰਦਰ ਸਿੰਘ ਰਾਣੂ, ਗੁਰਮੇਲ ਸਿੰਘ ਧਾਲੀਵਾਲ, ਮੁਹੰਮਦ ਅਸਲਮ ਕਾਲਾ, ਸ਼ਫ਼ੀਕ ਚੌਹਾਨ, ਸਾਕਿਬ ਅਲੀ ਰਾਜਾ, ਰਾਜਵਿੰਦਰ ਸਿੰਘ ਖੁਰਦ, ਗੁਰਦੀਪ ਸਿੰਘ ਬਧਰਾਵਾਂ, ਪ੍ਰਧਾਨ ਬੁੰਦੂ ਮਲਿਕ ਕਿਲਾ, ਆਜ਼ਾਦ ਸਿੱਦੀਕੀ, ਅਸ਼ਰਫ ਕੁਰੈਸ਼ੀ, ਬਸ਼ੀਰ ਰਾਣਾ, ਤਲਵਿੰਦਰ ਸਿੰਘ, ਡਾ. ਮੁਹੰਮਦ ਮੁਸ਼ਤਾਕ, ਲਾਲਦੀਨ ਤੱਖਰ, ਨੰਬਰਦਾਰ ਰਾਜ ਸਿੰਘ ਦੁੱਲਮਾਂ, ਨਸੀਮ ਘੁਕਲਾ, ਮੁਹੰਮਦ ਉਮਰ, ਮੁਹੰਮਦ ਅਖਤਰ, ਨਜ਼ੀਰ ਕੌਂਸਲਰ, ਜ਼ੇਗ਼ਮ ਅੱਬਾਸ, ਰਮਜਾਨ ਨੰਬਰਦਾਰ, ਯਾਸੀਨ ਕਿਲਾ, ਮਿਲਖੀ ਰਾਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।

ਕਿਸਾਨਾਂ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਮਲੇਰਕੋਟਲਾ ਦੇ ਆਗੂ ਅਤੇ ਵਰਕਰ ਕੇਂਦਰ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕਰਦੇ ਹੋਏ।