
ਭਦੌੜ 25 ਸਤੰਬਰ ( ਪੁਨੀਤ ਗਰਗ ) ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਸਥਾਨਕ ਤਿੰਨ ਕੋਨੀ ਉਪਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਧਰਨਾ ਲਗਾਇਆ ਗਿਆ ਜਿਸ ਵਿਚ ਪੰਜਾਬ ਕਿਸਾਨ ਯੂਨੀਅਨ, ਆੜ•ਤੀਆ ਐਸੋਸੀਏਸ਼ਨ ,ਸੈਲਰ ਐਸੋਸੀਏਸ਼ਨ, ਵਪਾਰੀ ਵਰਗ, ਆਲ ਇੰਡੀਆ ਕਿਸਾਨ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਭਾਰਤੀ ਕਮਿਊਨਿਸਟ ਪਾਰਟੀ ਨੇ ਅਹੁੱਦੇਦਾਰਾਂ, ਵਰਕਰਾਂ ਅਤੇ ਕਿਸਾਨਾਂ ਨੇ ਆਪਣੀ ਸਮੂਲੀਅਤ ਕੀਤੀ।
ਧਰਨੇ ਵਿਚ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਰਜਿੰਦਰ ਭਦੌੜ, ਬਲਾਕ ਸਕੱਤਰ ਕੁਲਵੰਤ ਸਿੰਘ ਮਾਨ, ਕਾਮਰੇਡ ਗੁਰਮੇਲ ਸ਼ਰਮਾ, ਮਾ: ਗੁਰਮੇਲ ਸਿੰਘ ਭੁਟਾਲ, ਅਮਰਜੀਤ ਜੀਤਾ, ਕੁਲਵੰਤ ਸਿੰਘ ਜੰਗੀਆਣਾ, ਉਕਾਂਰ ਸਿੰਘ ਬਰਾੜ, ਕੀਰਤ ਸਿੰਗਲਾ, ਭੋਲਾ ਸਿੰਘ ਬਲਾਕ ਪ੍ਰਧਾਨ, ਮਾ: ਰਾਮ ਕੁਮਾਰ ਅਤੇ ਚੇਅਰਮੈਨ ਅਜੇ ਕੁਮਾਰ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀਬਾੜੀ ਬਿੱਲ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਨੂੰ ਪੂਰੀ ਤਰ•ਾਂ ਲੁੱਟਣ ਦੀ ਖੁੱਲ ਦੇ ਦਿੱਤੀ ਹੈ ਜਿਸ ਕਰਕੇ ਇਸ ਕਾਲੇ ਕਾਨੂੰਨ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਕੇਵਲ ਕਿਸਾਨਾਂ ਉਪਰ ਆਰÎਥਿਕਤਾ ਦਾ ਬੋਝ ਹੀ ਨਹੀਂ ਪਵੇਗਾ ਸਗੋਂ ਇਸ ਨਾਲ ਸਮੂਹ ਕਾਰੋਬਾਰੀ ਅਤੇ ਛੋਟੇ ਵਪਾਰੀਆਂ ਉਪਰ ਵੀ ਮਾੜਾ ਅਸਰ ਪਵੇਗਾ। ਜੇਕਰ ਸਰਕਾਰ ਨੇ ਇਹ ਕਿਸਾਨ ਬਿੱਲ ਵਾਪਸ ਨਹੀਂ ਲਿਆ ਤਾਂ ਆਉਣ ਵਾਲੇ ਦਿਨ•ਾਂ ਵਿਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਸਮੇਂ ਸੁਰਿੰਦਰਪਾਲ ਗਰਗ, ਬੀਬੀ ਸੁਰਿੰਦਰ ਕੌਰ ਬਾਲੀਆ, ਅਰੁਣ ਕੁਮਾਰ ਸਿੰਗਲਾ, ਜਵਾਹਰ ਲਾਲਾ ਸਿੰਗਲਾ, ਮਾਸਟਰ ਸੁਦਾਗਰ ਸਿੰਘ, ਕੇਵਲ ਸਿੰਘ ਮਝੈਲ, ਵਿਪਨ ਕੁਮਾਰ ਗੁਪਤਾ, ਰਾਜਵੀਰ ਸਿੰਗਲਾ, ਮਾ: ਰਾਮ ਕੁਮਾਰ, ਬਾਘ ਸਿੰਘ ਮਾਨ, ਰੇਸ਼ਮ ਸਿੰਘ ਜੰਗੀਆਣਾ, ਕਰਮਜੀਤ ਸਿੰਘ ਮਾਨ,ਦੀਨਾ ਨਾਥ ਸਿੰਗਲਾ, ਬਲਰਾਜ ਸਿੰਘ ਬਾਜਾ, ਜਗਦੀਪ ਸਿੰਘ ਜੱਗੀ, ਗੁਰਤੇਜ ਸਿੰਘ ਸੰਧੂ ਨੈਣੇਵਾਲ, ਬਲਵਿੰਦਰ ਸਿੰਘ ਕੋਚਾ, ਅਮਰਜੀਤ ਸਿੰਘ ਜੀਤਾ, ਕਾਲਾ ਸਿੰਘ ਜੈਦ, ਕਰਮਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਮੱਝੂਕੇ, ਜਗਰੂਪ ਸਿੰਘ ਭਦੌੜ,ਪੁਸ਼ਪਿੰਦਰ ਸਿੰਘ ਜੰਗੀਆਣਾ, ਛਿੰਦਾ ਸਿੰਘ, ਜਗਜੀਵਨ ਸਿੰਘ ਆਦਿ ਹਾਜ਼ਰ ਸਨ।