4.6 C
United Kingdom
Sunday, April 20, 2025

More

    ਖੇਤੀ ਆਰਡੀਨੈਂਸਾਂ ਖਿਲਾਫ ਮੋਗਾ ਬਰਨਾਲਾ ਹਾਈਵੇ ਜਾਮ


    ਵੱਖ-ਵੱਖ ਜੱਥੇਬੰਦੀਆਂ, ਨੌਜਵਾਨਾਂ ਅਤੇ ਆਂਗਣਵਾੜੀ ਵਰਕਰਾਂ ਨੇ ਕੀਤੀ ਸ਼ਮੂਲੀਅਤ।

    ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

    ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਿਛਲੇ ਦਿਨੀ ਕਿਸਾਨਾਂ ਦੇ ਵਿਰੋਧ ‘ਚ ਕੁਝ ਆਰਡੀਨੈਂਸ ਪਾਸ ਗਏ ਸਨ ਜਿਸਦੇ ਵਿਰੋਧ ‘ਚ ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਕਿਸਾਨ ਅਤੇ ਹੋਰ ਜਥੇਬੰਦਿਆਂ ਇਨਾਂ੍ਹ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਦੋ-ਚਾਰ ਹੋ ਰਹੀਆਂ ਸਨ। ਪੰਜਾਬ ਦੇ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੁੱਧ ਜੋ ਆਰਡੀਨੈਂਸ ਪਾਸ ਕੀਤੇ ਗਏ ਹਨ ਉਸ ਨੂੰ ਰੱਦ ਕਰਵਾਉਣ ਲਈ ਨਿਹਾਲ ਸਿੰਘ ਵਾਲਾ ਵਿਖੇ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਸਾਂਝੇ ਤੌਰ ‘ਤੇ ਇਕਠੇ ਹੋਕੇ ਰੋਡ ਨੂੰ ਜਾਮ ਕੀਤਾ ਗਿਆ। ਇਸ ਮੌਕੇ ਆਏ ਕਿਸਾਨਾਂ ਦੇ ਹੱਕ ‘ਚ ਆਏ ਹਰ ਵਰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਖੇਤੀ ਆਰਡੀਨੈਂਸਾਂ ਨੇ ਮੰਡੀਕਰਨ ਨੂੰ ਤਬਾਹ ਕਰਕੇ, ਫਸਲ ਦਾ ਘੱਟੋ ਘੱਟ ਸਮੱਰਥਨ ਮੁੱਲ ਖਤਮ ਕਰਕੇ ਦੇਸ਼ ਦੀ ਕਿਸਾਨੀ, ਨੂੰ ਵੱਡੇ ਵੱਡੇ ਅੰਬਾਨੀ, ਅਡਾਨੀ ਸਰਮਾਏਦਾਰਾਂ ਦੇ ਹਵਾਲੇ ਕਰਕੇ ਸਾਨੂੰ ਘਰੋ ਬੇਘਰ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੇ ਖਾਧ ਖੁਰਕ ਦੀ ਸਰਕਾਰ ਦੀ ਗਾਰੰਟੀ ਨੂੰ ਖਤਮ ਕਰਨ ਲਈ ਵੱਡੀਆਂ ਪ੍ਰਰਾਈਵੇਟ ਏਜੰਸੀਆਂ ਨੂੰ ਮਨ ਮਰਜੀ ਮੁਤਾਬਿਕ ਅਨਾਜ ਸਟੋਰ ਕਰਨ ਦੀ ਖੁੱਲ੍ਹ ਦੇਣੀ ਹੈ। ਅਨਾਜ ਦੀਆਂ ਕੀਮਤਾਂ ਨੂੰ ਇਹ ਏਜੰਸੀਆਂ ਆਪਣੇ ਮੁਨਾਫਿਆਂ ਮੁਤਾਬਿਕ ਕੰਟਰੋਲ ਕਰਨਗੀਆਂ ਤੇ ਆਪਣੀ ਮੁਤਾਬਕ ਕਿਸਾਨ ਦੀ ਫਸਲ ਖਰੀਦਣਗੀਆਂ ਜੋ ਕਿ ਸਾਡੇ ਲਈ ਬਹੁਤ ਖਤਰਨਾਕ ਹੈ।

    ਡੀ ਟੀ ਐਫ ਦੇ ਜਰਨਲ ਸਕੱਤਰ ਅਮਨਦੀਪ ਸਿੰਘ ਮਾਛੀਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਜੋ ਅਸਤੀਫਾ ਦਿੱਤਾ ਹੈ ਉਹ ਇਕ ਡਰਾਮਾ ਹੈ ਅਤੇ ਇਹ ਡਰਾਮਾ ਹੁਣ ਕਿਸਾਨਾਂ ਅੱਗੇ ਨਹੀਂ ਚਲੇਗਾ। ਉਨ੍ਹਾਂ ਕਿਹਾ ਕਿ ਕਿਸਾਨ ਰਾਜਨੀਤੀ ਲੀਡਰਾਂ ਨੂੰ ਅੱਕ ਚੁੱਕੇ ਹਨ ਅਤੇ ਇਨ੍ਹਾਂ ਉਪਰ ਕੱਦੇ ਵੀ ਵਿਸ਼ਵਾਸ ਨਹੀਂ ਕਰਨਗੇ ਅਤੇ ਪੰਜਾਬ ਅੰਦਰ ਕਿਸਾਨ ਆਪਣੀ ਵੱਖਰੀ ਪਾਰਟੀ ਬਣਾਉਨਗੇ। ਇਸ ਧਰਨੇ ਮੌਕੇ ਅਜ ਫਾਜ਼ਿਲਕਾ ਦੇ ਹਰ ਵਰਗ ਨੇ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਅਗਰ ਕੇਂਦਰ ਸਰਕਾਰ ਵੱਲੋਂ ਇਹ ਬਿੱਲ ਰੱਦ ਨਾ ਕੀਤੇ ਗਏ ਤਾਂ ਉਹ ਆਪਣਾ ਸੰਘਰਸ਼ ਹੋਰ ਵੀ ਤੇਜ ਕਰਨਗੇ।
    ਇਸ ਮੌਕੇ ਆਂਗਣਵਾੜੀ ਵਰਕਰਾਂ ਯੂਨੀਅਨ ਵੱਲੋਂ ਮਹਿੰਦਰ ਕੌਰ, ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਯੂਟੀ ਜੁਆਇੰਟ ਐਸੌਸੀਏਸਨ ਵੱਲੋਂ ਭਜਨ ਗਿੱਲ , ਕੁਲਦੀਪ ਰੌਂਤਾ ਐਡਵੋਕੇਟ,ਆਲ ਇੰਡੀਆ ਪੈਰਾਮਿਲਟਰੀ ਫੋਰਸ ਵੱਲੋਂ ਸੁਰਿੰਦਰ ਸਿੰਘ ਕੰਡੀ , ਅੰਤਰਰਾਸ਼ਟਰੀ ਕਬੱਡੀ ਕੁਮੈਟਰ ਬਿੱਟੂ ਸੈਦੋਕੇ, ਐਡਵੋਕੇਟ ਕੁਲਜੀਤ ਸਿੰਘ, ਸੁਖਜਿੰਦਰ ਲੋਪੋਂ , ਦੁਕਾਨਦਾਰ ਸੰਘਰਸ਼ ਕਮੇਟੀ ਹਿੰਮਤਪੁਰਾ, ਨਾਮਧਾਰੀ ਸਪੋਰਟਸ ਕਲੱਬ ਹਿੰਮਤਪੁਰਾ,ਜੈਨ ਕਮੇਟੀ ਦੇ ਆਗੂ ਪਾਲ ਸਿੰਘ ਰਾਊਕੇ , ਸਹਿਤਕਾਰ ਗੁਰਮੇਲ ਸਿੰਘ ਬੌਡੇ , ਰਣਜੀਤ ਸਿੰਘ ਬੀੜ ਬੱਧਣੀ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਤੋਂ ਡਾ ਮਹਿੰਦਰ ਸਿੰਘ ਸੈਦੋਕੇ, ਸਵਰਨ ਸਿੰਘ ਲੋਪੋ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁਖ ਹਿੰਮਤਪੁਰਾ,ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬੂਟਾ ਭਾਗੀਕੇ, ਅਮਰਜੀਤ ਸੈਦੋਕੇ,ਜੰਗੀਰ ਸਿੰਘ ਹਿੰਮਤਪੁਰਾ, ਕਰਮ ਰਾਮਾਂ, ਦਰਸਨ ਸਿੰਘ ਹਿੰਮਤਪੁਰਾ ਅਤੇ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ ਨੇ ਸੰਬੋਧਨ ਕੀਤਾ, ਸਮਾਜਸੇਵੀ ਸਰਪੰਚ ਪ੍ਰੀਤਇੰਦਰਪਾਲ ਮਿੰਟੂ ਰਣਸੀਂਹ ਕਲਾਂ ਨੇ ਵੀ ਆਪਣੇ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਨੌਜਵਾਨਾਂ ਨਾਲ ਸ਼ਮੂਲੀਅਤ ਵੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!