-ਹਰਜੀਤ ਸਿੰਘ ਮੋਗਾ ਦੇ ਪਰਿਵਾਰ ਨੂੰ ਕਮੇਟੀ ਵੱਲੋਂ ਸਿਰੋਪਾ ਭੇਂਟ ਕੀਤਾ ਗਿਆ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਸਥਿਤ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਦਾਇਰੇ ਅੰਦਰ ਰਹਿੰਦਿਆਂ ਅੱਜ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮਾਤਾ ਪ੍ਰੀਤਮ ਕੌਰ ਮੋਗਾ, ਸ੍ਰ: ਹਰਜੀਤ ਸਿੰਘ ਮੋਗਾ, ਬੀਬੀ ਭਜਨ ਕੌਰ ਮੋਗਾ ਤੇ ਸਮੂਹ ਪਰਿਵਾਰ ਵੱਲੋਂ ਪਰਿਵਾਰਕ ਖੁਸ਼ੀ, ਖੁਸ਼ਹਾਲੀ ਤੇ ਤੰਦਰੁਸਤ ਜੀਵਨ ਦੀ ਬਖਸ਼ਿਸ਼ ਦੇ ਸ਼ੁਕਰਾਨੇ ਦੀ ਅਰਦਾਸ ਕਰਵਾ ਕੇ ਅਕਾਲ ਪੁਰਖ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਅਜੋਕੇ ਦੌਰ ਵਿੱਚ ਕੋਰੋਨਾਵਾਇਰਸ ਦੇ ਕਹਿਰ ਤੋਂ ਸਮੁੱਚੇ ਜਗਤ ਨੂੰ ਬਚਾਉਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਵਾਈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਭੁਪਿੰਦਰ ਸਿੰਘ ਬਰਮੀਂ, ਮੀਤ ਪ੍ਰਧਾਨ ਜਸਵੀਰ ਸਿੰਘ ਭੰਮਰਾ, ਸਕੱਤਰ ਸੋਹਣ ਸਿੰਘ ਸੋਂਦ, ਖਜਾਨਚੀ ਹਰਦੀਪ ਸਿੰਘ ਕੁੰਦੀ, ਸਹਾਇਕ ਖਜਾਨਚੀ ਇੰਦਰਜੀਤ ਸਿੰਘ ਗਾਬੜੀ ਮਹਿਣਾ ਵੱਲੋਂ ਹਰਜੀਤ ਸਿੰਘ ਮੋਗਾ ਨੂੰ ਸਿਰੋਪਾ ਭੇਂਟ ਕੀਤਾ ਗਿਆ। ਸਮਾਗਮ ਦੌਰਾਨ ਨਿੱਤਨੇਮ, ਸੁਖਮਨੀ ਸਾਹਿਬ, ਆਸਾ ਦੀ ਵਾਰ ਦੇ ਕੀਰਤਨ ਅਤੇ ਕਥਾ ਵਿਚਾਰਾਂ ਵੀ ਕੀਤੀਆਂ ਗਈਆਂ। ਭਾਈ ਅਰਵਿੰਦਰ ਸਿੰਘ ਤੇ ਭਾਈ ਤੇਜਵੰਤ ਸਿੰਘ (ਜਲੰਧਰ ਵਾਲੇ) ਦੇ ਜੱਥੇ ਵੱਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।