1.5 C
United Kingdom
Saturday, March 7, 2026

More

    ਗੀਤਕਾਰ ਸੁਰਜੀਤ ਸੰਧੂ ਦੀ ਕਿਤਾਬ ‘ਨਿੱਕੇ-ਨਿੱਕੇ ਤਾਰੇ’ ਲੋਕ ਅਰਪਣ

    ਪੰਜਾਬੀ ਭਾਸ਼ਾ ਦੇ ਭਵਿੱਖ ਅਤੇ ਖੇਤੀ ਆਰਡੀਨੈਂਸ ਬਾਬਤ ਤਕਰੀਰਾਂ
    ਮਰਹੂਮ ਮਨਮੀਤ ਅਲੀਸ਼ੇਰ ਨੂੰ ਜਨਮ ਦਿਹਾੜੇ ‘ਤੇ ਯਾਦ ਕੀਤਾ ਗਿਆ
    (ਹਰਜੀਤ ਲਸਾੜਾ, ਬ੍ਰਿਸਬੇਨ 20 ਸਤੰਬਰ) ਵਿਦੇਸ਼ੀ ਧਰਤ ‘ਤੇ ਪੰਜਾਬੀ ਭਾਸ਼ਾ ਦੇ ਪਸਾਰੇ ਲਈ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਆਪਣੀ ਪਲੇਠੀ ਸਾਹਿਤਕ ਬੈਠਕ ਦਾ ਆਯੋਜਿਨ ਕੀਤਾ ਗਿਆ। ਇਸ ਬੈਠਕ ‘ਚ ਕਵੀਆਂ, ਲੇਖਕਾਂ, ਰੰਗਕਰਮੀਆਂ, ਪੱਤਰਕਾਰਾਂ ਅਤੇ ਸ਼ਹਿਰ ਦੀਆਂ ਨਾਮਵਰ ਹਸਤੀਆ ਵੱਲੋਂ ਸ਼ਿਰਕਤ ਕੀਤੀ ਅਤੇ ਆਪਣੀਆਂ ਤਕਰੀਰਾਂ ‘ਚ ਸਮਾਜਿਕ ਚੁਣੌਤੀਆਂ ਬਾਬਤ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਲੇਖਕ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ, ਮੀਤ ਪ੍ਰਧਾਨ ਸੁਰਜੀਤ ਸੰਧੂ, ਹਰਮਨਦੀਪ ਗਿੱਲ ਜਨਰਲ ਸਕੱਤਰ, ਹਰਜੀਤ ਕੌਰ ਸੰਧੂ ਸਕੱਤਰ, ਵਰਿੰਦਰ ਅਲੀਸ਼ੇਰ ਪ੍ਰੈੱਸ ਸਕੱਤਰ, ਦਲਜੀਤ ਸਿੰਘ, ਰਸ਼ਪਾਲ ਸਿੰਘ ਹੇਅਰ, ਸਤਪਾਲ ਸਿੰਘ ਕੂਨਰ  ਅਤੇ ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਆਦਿ ਵੱਲੋਂ ਆਪਣੀਆਂ-ਆਪਣੀਆਂ ਤਕਰੀਰਾਂ ‘ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਇਸੇ ਕੜੀ ਵਜੋਂ ਕੇਂਦਰ ਵੱਲੋਂ ਕੇਂਦਰੀ ਸਾਸ਼ਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਸਰਕਾਰੀ ਭਾਸ਼ਾਵਾਂ ਦੀ ਜਾਰੀ ਕੀਤੀ ਸੂਚੀ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਇਥੇ ਹੀ ਬਸ ਨਹੀਂ ਹੁਣ ਕੇਂਦਰ ਸਰਕਾਰ ਨਵੇਂ ਖੇਤੀ ਆਰਡੀਨੈਂਸ ਜਰੀਏ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਤਬਾਹ ਕਰਨ ਲਈ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਕਿਸਾਨੀ, ਅਰਥਚਾਰੇ ਨੂੰ ਬੁਚਾਉਣ ਤੇ ਪੰਜਾਬੀਅਤ ਦੇ ਲੋਕ ਪੱਖੀ ਮੁੱਦਿਆਂ ਲਈ ਸਾਰੀਆ ਸਿਆਸੀ ਜਮਾਤਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਤੇ ਸੁਹਿਰਦ ਹੋ ਕੇ ਬਿੱਲ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਅਦੀਬਾ ਵੱਲੋਂ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਦੀ ਬਾਲ ਸਾਹਿਤ ਨਾਲ ਸਬੰਧਿਤ ਕਿਤਾਬ ‘ਨਿੱਕੇ-ਨਿੱਕੇ ਤਾਰੇ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਅਮਨ ਭੰਗੂ ਨੇ ‘ਨਿੱਕੇ-ਨਿੱਕੇ ਤਾਰੇ’ ਕਿਤਾਬ ਬਾਰੇ ਸਰਲ ਤੇ ਅਰਥ ਭਰਪੂਰ ਢੰਗ ਨਾਲ ਹਾਜਰੀਨ ਨਾਲ ਜਾਣਕਾਰੀ ਸਾਂਝੀ ਕੀਤੀ। ਮੰਚ ਦਾ ਸੰਚਾਲਨ ਹਰਮਨਦੀਪ ਗਿੱਲ ਵੱਲੋਂ ਬਖੂਬੀ ਨਾਲ ਨਿਭਾਇਆ ਗਿਆ। ਇਸ ਮੌਕੇ ਹਾਜਰੀਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਉਸਦੇ ਜਨਮ ਦਿਹਾੜੇ ਤੇ ਭਾਵਪੂਰਤ ਯਾਦ ਕੀਤਾ ਗਿਆ। ਸਮਾਗਮ ‘ਚ ਕਵੀਆਂ ਵੱਲੋਂ ਆਪਣੀਆਂ ਨਜ਼ਮਾਂ ਨਾਲ ਸਮੇਂ ਨੂੰ ਬੰਨ੍ਹਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!