ਜੱਗਾ ਗਿੱਲ ਸਾਫੂਵਾਲਾ
ਤੂੰ ਵੇਖੇ ਨਾ ਸੁਪਨੇ, ਜਿੰਨੇ ਵੇਖੇ ਅਸੀਂ ਸ਼ਹਿਰ ਨੀ
ਉੱਡਦੀ ਹਵਾ ਚ ਗੱਡੀ, ਲਾਉਂਦੀ ਥੱਲੇ ਟਾਇਰ ਨੀ
ਤੂੰ ਵੇਖੇ ਨਾਂ ਸੁਪਨੇ …
ਮਾਣ ਨੀ ਕਰੀ ਦਾ ਉਂਝ ਭੇਤੀ ਸਾਰੇ ਰੂਟਾਂ ਦੇ
ਜੁੱਤੀਆਂ ਹੰਢਾਉਣ ਵਾਲੇ ਆਦੀ ਨਹੀਂ ਬੂਟਾਂ ਦੇ
ਮਾਣ ਨੀ ਕਰੀ ਦਾ ਉਂਝ ਭੇਤੀ ਸਾਰੇ ਰੂਟਾਂ ਦੇ
ਜੁੱਤੀਆਂ ਹੰਢਾਉਣ ਵਾਲੇ ਆਦੀ ਨਹੀਂ ਬੂਟਾਂ ਦੇ
ਪੱਕੇ ਨੇ ਟਿਕਾਣੇ ਸਾਡੀ ਥਾਂ-ਥਾਂ ਉੱਤੇ ਠਹਿਰ ਨੀ
ਉੱਡਦੀ ਹਵਾ ਚ ਗੱਡੀ ਲਾਉਂਦੀ ਥੱਲੇ ਟਾਇਰ ਨੀ
ਤੂੰ ਵੇਖੇ ਨਾਂ ਸੁਪਨੇ …
ਚੁੱਕੀ ਦੇ ਮਰੀਨਾ ਜਾ ਕੇ ਲੋਡ ਪੱਕੇ ਡੋਲ ਦੇ
ਸਾਊ ਤੇ ਸਿਆਣੇ ਬੌਸ ਬੜਾ ਮਿੱਠਾ ਬੋਲਦੇ
ਚੁੱਕੀ ਦੇ ਮਰੀਨਾ ਜਾ ਕੇ ਲੋਡ ਪੱਕੇ ਡੋਲ ਦੇ
ਬੜੇ ਨੇ ਸਿਆਣੇ ਬੌਸ ਬਹੁਤ ਮਿੱਠਾ ਬੋਲਦੇ
ਯਾਰੀਆਂ ਨਿਭਾਉਣ ਵਾਲੇ ਪਾਉਂਦੇ ਕਦੇ ਵੈਰ ਨੀ
ਉੱਡਦੀ ਹਵਾ ਚ ਗੱਡੀ ਲਾਉਂਦੀ ਥੱਲੇ ਟਾਇਰ ਨੀ
ਤੂੰ ਵੇਖੇ ਨਾਂ ਸੁਪਨੇ …
ਇੱਕ ਪਿੱਕ ਇੱਕ ਸਾਡਾ ਹੁੰਦਾ ਏ ਡਰਾਪ ਨੀ
ਪੈਟਰੋ ਜਾਂ ਲਵ ਤੋਂ ਲੈ ਕੌਫੀ ਪੀਂਦੇ ਹਾਟ ਨੀ
ਇੱਕ ਪਿੱਕ ਇੱਕ ਸਾਡਾ ਹੁੰਦਾ ਏ ਡਰਾਪ ਨੀ
ਪਾਇਲਟ ਜਾਂ TA ਤੋਂ ਲੈ ਕੌਫੀ ਪੀਂਦੇ ਹਾਟ ਨੀ
ਬਾਈ-ਪਾਸ ਲੰਘਦੇ ਹਾਂ ਜਿੰਨੇ ਵੱਡੇ ਸ਼ਹਿਰ ਨੀ
ਉੱਡਦੀ ਹਵਾ ਚ ਗੱਡੀ ਲਾਉਂਦੀ ਥੱਲੇ ਟਾਇਰ ਨੀ
ਤੂੰ ਵੇਖੇ ਨਾਂ ਸੁਪਨੇ …
ਨਵੇਂ ਨੇ ਟਰੱਕ ਸਾਡੇ ਨਵੇਂ ਹੀ ਟਰਾਲੇ ਨੀ
ਰੋਡਾਂ ਉੱਤੇ ਮਿਲਦੇ ਨੇ ਬੜੇ ਮੋਗੇ ਵਾਲੇ ਨੀ
ਨਵੇਂ ਹੀ ਟਰੱਕ ਸਾਡੇ ਨਵੇਂ ਹੀ ਟਰਾਲੇ ਨੀ
ਆਉਂਦੇ ਜਾਂਦੇ ਮਿਲਦੇ ਨੇ ਬੜੇ ਮੋਗੇ ਵਾਲੇ ਨੀ
ਗਿੱਲ ਦਾ ਨਾਂ ਸਰੇ ਭੋਰਾ ਯਾਰਾਂ ਤੋਂ ਬਗ਼ੈਰ ਨੀ
ਉੱਡਦੀ ਹਵਾ ਚ ਗੱਡੀ ਲਾਉਂਦੀ ਥੱਲੇ ਟਾਇਰ ਨੀ
ਤੂੰ ਵੇਖੇ ਨਾਂ ਸੁਪਨੇ ਜਿੰਨੇ ਵੇਖੇ ਅਸੀਂ ਸ਼ਹਿਰ ਨੀ
ਉੱਡਦੀ ਹਵਾ ਚ ਗੱਡੀ ਲਾਉਂਦੀ ਥੱਲੇ ਟਾਇਰ ਨੀ
ਤੂੰ ਵੇਖੇ ਨਾਂ ਸੁਪਨੇ ਨੀ …
ਨੋਟ : ਡੋਲ ( Dole ) ਕੰਪਨੀ ਹੈ ਜਿੱਥੋਂ ਲੋਡ
ਚੁੱਕਦੇ ਹਾਂ ਅਸੀਂ !
ਤੇ ਮਰੀਨਾ ( Marina ) ਸ਼ਹਿਰ ਹੈ ਜੀ
ਕੈਲੇਫੋਰਨੀਆਂ ਦਾ
ਪੈਟਰੋ-ਲਵ-ਪਾਈਲਟ-ਤੇ ਟੀ ਏ
Petro-Love’s-Pilot & TA
ਟਰੱਕ ਸਟਾਪ ਹਨ ਜੀ