ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਪਦਮਸੀ੍ ਸਨਮਾਨਤ ਪਾਤਰ ਰੁਤਬਾ ,
ਹੈ ਬਹੁਤ ਉਤਾਂਹ
ਲਫਜ਼ਾਂ ਦੀ ਦਰਗਾਹ ਤੇ ਦੀਵਾ,
ਬਾਲੇ ਪਿਆਰ ਦਾ ਪਾਤਰ |
ਚੰਨ ਚੜ ਜਾਂਦਾ ਅੰਬਰਾਂ ਤੇ ਕਾਗਜ,
ਤੇ ਅੱਖਰ ਜਦੋਂ ਖਿਲਾਰਦਾ ਪਾਤਰ |
ਲਗਦੀਆਂ ਗ਼ਜ਼ਲਾਂ ਪਾਤਰ ਜੀ ਦੀਆ,
ਸੱਚੀਂ ਇੱਕ ਦੂਆ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਗੁਰਬਖਸ਼ ਕੌਰ ਅੰਮੜੀ ਦੇ ਪੁੱਤ ਨੇਂ,
ਨਾਂ ਜੱਗ ਵਿੱਚ ਮਾਂ ਦਾ ਕੀਤਾ |
ਪਿਤਾ ਜੀ ਗਿਆਨੀ ਹਰਭਜਨ ਸਿੰਘ ਜੀ ਨੇਂ,
ਫਖਰ ਨਾਲ ਜਲ ਮਾਨ ਸਰੋਵਰੋਂ ਪੀਤਾ |
ਪੱਤੜ ਕਲਾਂ ਪਿੰਡ ਪਾਤਰ ਜੀ ਨੂੰ,
ਲਗਦੈ ਜੀਂਕਣ ਮਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਅਮਰ ਕੌਰ,ਹਰਬੰਸ ਕੌਰ,ਜਸਵੰਤ ਕੌਰ,
ਬਲਬੀਰ ਕੌਰ ਚਾਰੇ ਪਾਤਰ ਦੀਆਂ ਭੈਣਾਂ |
ਕੋਹਿਨੂਰ ਜਿਹੇ ਵੀਰ ਨੂੰ ਪਾ ਕੇ,
ਭੈਣਾਂ ਸਾਂਭ ਕੇ ਰੱਖਣ ਗਹਿਣਾਂ |
ਨਾਲ ਵੀਰੇ ਦੇ ਮਾਣੀਂ ਭੈਣਾਂ,
ਵਿੱਚ ਵਿਹੜੇ ਦੇ ਛਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਅੰਕੁਰ ਸਿੰਘ,ਮਨਰਾਜ ਸਿੰਘ ਪੁੱਤਰਾਂ,
ਨਾਲ ਰੌਸ਼ਨ ਘਰਦਾ ਵਿਹੜਾ |
ਦੋਵੇਂ ਕਥਨੀ ਤੇ ਕਰਨੀ ਦੇ ਪੂਰੇ,
ਇਹਨਾਂ ਪੁੱਤਰਾਂ ਨਾਲ ਰੂਹ ਦਾ ਖੇੜਾ |
ਭੁਪਿੰਦਰ ਕੌਰ ਮਾਂ ਨੇ ਲਏ ,
ਡਾਢੇ ਲਾਡ ਲਡਾ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਘਰ ਦੇ ਵਿੱਚ ਇੱਕ ਫੁੱਲ ਟਹਿਕਦਾ,
ਪੋਤਾ ਜਿਸਦਾ ਨਾਮ ਅਵੀਰ |
ਜਦ-ਜਦ ਹੱਸੇ ਏਦਾਂ ਜਾਪੇ,
ਜਿਉਂ ਹੋਵੇ ਨਿੱਕਾ ਜਿਹਾ ਪੀਰ |
ਖੁਸੀ਼ਆਂ ਦੇ ਵਿੱਚ ਖੁਸੀ਼ਆਂ ਹੁਣ ਤਾਂ,
ਹੁੰਦੀਆਂ ਜਾਣ ਜਮਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਉਪਕਾਰ ਸਿੰਘ,ਦੀਦਾਰ ਸਿੰਘ ਪਰਦੇਸੀ,
ਵਰਗੇ ਨੇਂ ਪਾਤਰ ਦੇ ਵੀਰੇ |
ਹੀਰਾ ,ਪੱਨਾਂ ,ਤੇ ਕੋਹਿਨੂਰ ਤਿੰਨੋਂ,
ਵੱਧ ਤੋ ਵੱਧ ਨੇਂ ਹੀਰੇ |
ਵਿੱਚ ਸੁਰਾਂ ਦੇ ਆ ਕੇ ਸ਼ਬਦ,
ਬਣ ਜਾਂਦੇ ਨੇਂ ਦਵਾ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਪਾਤਰ ਨੇਂ ਸੂਰਜ ਨੂੰ ਮੁੱਠੀ ਵਿੱਚ,
ਲੈ ਕੇ ਹੁੰਦਾ ਕਾਗ਼ਜ਼ ਰੌਸ਼ਨ ਕਰਨਾ |
ਸਤਰੰਗੀ ਪੀਂਘ ਦਾ ਰੰਗ ਲੈ-ਲੈ ਕੇ,
ਹੁੰਦਾ ਅੱਖਰਾਂ ਦੇ ਵਿੱਚ ਭਰਨਾ |
ਸ਼ਬਦਾਂ ਦੀ ਟਕਸਾਲ ਦੇ ਅੰਦਰ,
ਹੋਣਾ ਪਵੇ ਫਨਾਂਹ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਪਦਮ ਸੀ੍ ਵੀਹ ਸੌ ਬਾਰਾਂ ਵਿੱਚ,
ਪ੍ਰਤਿਭਾ ਪਾਟਿਲ ਜੀ ਤੋਂ ਲੈਣਾਂ |
ਪੰਜਾਬੀ ਮਾਂ ਬੋਲੀ ਨੂੰ ,
ਇਸ ਤੋਂ ਵੱਡਾ ਕੀ ਮਿਲਣਾਂ ਗਹਿਣਾਂ |
ਪੜ ਪੁਸਤਕ ਪਾਤਰ ਜੀ ਦੀ ਨੂੰ ,
ਅੱਗੇ ਹੋਰ ਵਧਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਖੁਸ਼ਬੂ ਕਰਕੇ ਵੱਤਰ ਪਾਤਰ,
ਸ਼ਬਦਾਂ ਦਾ ਹੱਲ ਜੋਵੇ |
ਮਹਿਕਣ ਕਲੀਆਂ ਵਾਂਗਰ ਗ਼ਜ਼ਲਾਂ,
ਤੇ ਵਰਖਾ ਫੁੱਲਾਂ ਦੀ ਹੋਵੇ |
ਉਹੀ ਗੀਤ ਦਾ ਰੂਪ ਲੈ ਲੈਂਦਾ,
ਜੋ ਅੱਖਰ ਨਿਕਲੇ ਵਿੱਚੋ ਜੁਬਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਨੀਵਿਓਂ ਉੱਪਰ ਨੂੰ ਵਗ ਜਾਣਾਂ,
ਹੁਨਰ ਕਿਸੇ-ਕਿਸੇ ਦੇ ਲੇਖੇ |
ਜ਼ਹਿਨ ਚ ਇਲਮ ਨੂੰ ਫੂਕਣ ਵਾਲਾ,
ਖੁਦ ਵੀ ਅਸ਼-ਅਸ਼ ਕਰ ਵੇਖੇ |
ਇੱਕੋ ਜਿਹਾ ਨਹੀ ਰਹਿੰਦਾ ਕਦੇ ਵੀ,
ਬੰਦੇ ਉੱਤੇ ਸਮਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਮੁੜਦੇ ਰਾਹ ਓਧਰ ਨੂੰ ਪਾਤਰ,
ਆਪਣੀਂ ਮੁਹਾਰ ਜਿੱਧਰ ਨੂੰ ਮੋੜੇ |
ਅੱਖਰ ਪਾਤਰ ਦੇ ਵਰਕੇ ਤੇ,
ਉੱਤਰਦਿਆਂ ਹੀ ਹੋਵਣ ਚੌੜੇ |
ਆਪ ਮੁਹਾਰੇ ਲੱਗਣ ਕਤਾਰ ਚ,
ਖਾਵਣ ਨਾ ਵਸਾਹ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਸ਼ਬਦਾਂ ਦੀ ਇੱਕ ਮਹਿਕ,
ਜੇਹੀ ਪਾਤਰ ਦੇ ਹੱਥੀਂ ਮੌਲੇ |
ਸਿਮ-ਸਿਮ ਕਰਕੇ ਖੁੱਲਣ ਖਜ਼ਾਨੇਂ,
ਪਾਤਰ ਅਣਗੌਲੇ ਕਿਰਦਾਰ ਵੀ ਗੌਲੇ |
ਕਰਮਾਂ ਵਾਲੜਿਆਂ ਨੂੰ ਹਿ ਮਿਲਦੀ,
ਏ ਐਸੀ ਕੋਈ ਕਲਾ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਅੰਕੁਰ ਸਿੰਘ ਪੁੱਤਰ ਦੀ ਜੀਵਨ ,
ਸਾਥਣ ਹੈ ਮਨਰੀਤ |
ਪਾਤਰ ਦੀ ਹਰ ਗ਼ਜ਼ਲ ਗੀਤ,
ਦਾ ਸੁਰ ਮਈ ਸੰਗੀਤ |
ਮੁੱਕਰਨਾਂ ਤਾਂ ਆਉਂਦਾ ਹੀ ਨਹੀਂ,
ਕਰਕੇ ਕਦੇ ਜੁਬਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਉੱਤਰੀ ਅਫਰੀਕਾ ਜਦੋਂ ਪਿਤਾ ਜੀ,
ਗਏ ਸਨ ਜੰਜੀਬਾਰ |
ਰੋਟੀ-ਟੁੱਕ ਕਮਾਵਣ ਖਾਤਿਰ ਸਾਰਾ,
ਛੱਡ ਕੇ ਪਿੱਛੇ ਪਰਿਵਾਰ |
ਬੋਹੜਾਂ ਵਰਗੀ ਦੂਰ ਰਹੀ ਸੀ,
ਕਿੰਨੇ ਵਰੇ ਹੀ ਛਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |
ਦੁੱਖਭੰਜਨਾਂ ਹਮਸਫਰ ਭੁਪਿੰਦਰ ਕੌਰ,
ਨੇਂ ਵਿੱਚ ਸੁਰਾਂ ਜਦ ਗਾਇਆ |
ਤਦ ਪਾਤਰ ਗ਼ਜ਼ਲੋ-ਗ਼ਜ਼ਲੀ ਹੋਇਆ,
ਮਨ ਡਾਢਾ ਲਹਿਰਾਇਆ |
ਚਾਅ ਵੀ ਪੂਰਾ ਹੋਇਆ ਜਦੋਂ,
ਉੱਡਿਆ ਬਨੇਰਿਓਂ ਕਾਂ |
ਮਾਂ ਬੋਲੀ ਪੰਜਾਬੀ ਦਾ ਸੁਰਜੀਤ ਪਾਤਰ ਜੀ,
ਬਹੁਤ ਵੱਡਾ ਏ ਨਾਂ |