22.5 C
United Kingdom
Sunday, June 21, 2026

More

    ਆਸਟ੍ਰੇਲੀਆ : ਕੁਈਨਜ਼ਲੈਂਡ ਸੂਬਾਈ ਪਾਰਲੀਮੈਂਟ ਚੋਣਾਂ 31 ਅਕਤੂਬਰ ਨੂੰ

    ਆਗਾਮੀ ਸੂਬਾਈ ਪਾਰਲੀਮੈਂਟ ਚੋਣਾਂ ‘ਚ ਉਮੀਦਵਾਰ ਪਿੰਕੀ ਸਿੰਘ, ਨਵਦੀਪ ਸਿੰਘ ਅਤੇ ਪਲਾਨੀ ਥੇਵਰ।

    ਦੋ ਪੰਜਾਬੀ ਤੇ ਇੱਕ ਦੱਖਣੀ ਭਾਰਤੀ ਉਮੀਦਵਾਰ ਅਜਮਾਉਣਗੇ ਕਿਸਮਤ
    (ਹਰਜੀਤ ਲਸਾੜਾ, ਬ੍ਰਿਸਬੇਨ 13 ਸਤੰਬਰ) ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੀ 57ਵੀਂ ਪਾਰਲੀਮੈਂਟ (ਵਿਧਾਨ ਸਭਾ) ਦੀਆਂ 93 ਸੀਟਾਂ ਲਈ 31 ਅਕਤੂਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਦੇ ਚੋਣ ਕਮਿਸ਼ਨ ਵੱਲੋਂ ਆਮ ਚੋਣਾਂ ਵਿੱਚ ਮਤਦਾਨ ਨੂੰ ਅਸਾਨ ਅਤੇ ਨਿਰਪੱਖ ਬਣਾਉਣ ਲਈ ਵੋਟਰਾਂ ਨੂੰ ਵੱਖ-ਵੱਖ ਵਿਸਥਾਰਿਤ ਸੇਵਾਵਾਂ ਦੇ ਨਾਲ-ਨਾਲ ਵਧੇਰੇ ਸਮੇਂ ਸੀਮਾ ਦੇ ਨਾਲ ਬਹੁਤ ਸਾਰੇ ਜਲਦੀ ਵੋਟਿੰਗ ਦੇ ਬਦਲ ਵੀ ਪ੍ਰਦਾਨ ਕੀਤੇ ਗਏ ਹਨ। ਜਲਦੀ ਵੋਟਿੰਗ 14 ਸਤੰਬਰ ਤੋਂ 16 ਅਕਤੂਬਰ ਤੱਕ ਵੋਟਰ ਡਾਕ ਰਾਹੀਂ ਵੋਟਾਂ ਭੇਜ ਸਕਦੇ ਹਨ।ਸੋਮਵਾਰ 19 ਅਕਤੂਬਰ ਤੋਂ ਸ਼ੁੱਕਰਵਾਰ 30 ਅਕਤੂਬਰ (ਐਤਵਾਰ 25 ਅਕਤੂਬਰ ਨੂੰ ਛੱਡ ਕੇ) ਸ਼ਨੀਵਾਰ 24 ਅਕਤੂਬਰ ਨੂੰ ਵੋਟ ਪਾਉਣ ਦਾ ਸਮਾਂ ਵੀ ਵਧਾਇਆ ਗਿਆ ਹੈ।
    ਸੂਬੇ ਦੇ ਵੋਟਰ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਸੋਮਵਾਰ 14 ਸਤੰਬਰ ਤੋਂ ਪੋਸਟਲ ਵੋਟ ਲਈ ਅਰਜ਼ੀ ਦੇ ਸਕਦੇ ਹਨ। ਟੈਲੀਫੋਨ ਵੋਟਿੰਗ ਸਿਰਫ ਯੋਗ ਵੋਟਰਾਂ ਲਈ ਉਪਲਬਧ ਹੈ। ਸੂਬੇ ਵਿੱਚ 31 ਅਕਤੂਬਰ ਨੂੰ ਚੋਣਾਂ ਦੇ ਆਖਰੀ ਦਿਨ ਵੋਟ ਪਾਉਣ ਲਈ ਪੋਲਿੰਗ ਬੂਥ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ।। ਗੌਰਤਲਬ ਹੈ ਕਿ ਪਾਰਲੀਮੈਂਟ ਚੋਣਾਂ ਚਾਰ ਸਾਲ ਦੀ ਮਿਆਦ ਪੂਰੀ ਕਰਨ ਉਪਰੰਤ ਕਰਵਾਈਆ ਜਾਦੀਆਂ ਹਨ। ਕਿਸੇ ਵੀ ਰਾਜਨੀਤਕ ਪਾਰਟੀ ਵਿਲੋਂ 93 ਵਿਚੋਂ 47 ਸੀਟਾਂ ‘ਤੇ  ਜਿੱਤ ਦਰਜ਼ ਕਰਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਂਦਾ ਹੈ। 2017 ਦੀਆਂ ਆਮ ਚੋਣਾਂ ‘ਚ ਲੇਬਰ ਪਾਰਟੀ ਨੇ 93 ਵਿਚੋਂ 48 ਸੀਟਾਂ ਜਿੱਤ ਕੇ ਮੁੱਖ ਮੰਤਰੀ (ਪ੍ਰੀਮੀਅਰ) ਐਨਸ਼ਟੈਸ਼ੀਆ ਪਾਲਾਸ਼ਾਈ ਦੀ ਅਗਵਾਈ  ਵਿਚ ਸਰਕਾਰ ਬਣਾਈ ਸੀ। ਲਿਬਰਲ ਨੈਸ਼ਨਲ ਪਾਰਟੀ ਨੇ 38 ਸੀਟਾਂ ਜਿੱਤੀਆਂ ਸਨ। ਕੇਟਰਸ ਦੀ ਆਸਟਰੇਲਿਆਈ ਪਾਰਟੀ ਨੇ ਤਿੰਨ ਸੀਟਾਂ, ਵੰਨ ਨੇਸ਼ਨ ਨੇ ਇਕ ਸੀਟ, ਗ੍ਰੀਨਜ਼ ਨੇ ਇਕ ਸੀਟ, ਕੁਈਨਜ਼ਲੈਂਡ ਫਸਟ ਇਕ ਸੀਟ ਅਤੇ ਆਜ਼ਾਦ ਸੈਂਡੀ ਬੋਲਟਨ ਨੇ ਨੂਸਾ ਦੀ ਸੀਟ ਜਿੱਤੀ ਸੀ। 2020 ਦੀਆਂ ਆਮ ਚੋਣਾਂ ਵਿੱਚ ਲਿਬਰਲ ਨੈਸ਼ਨਲ ਪਾਰਟੀ ਵੱਲੋਂ ਮੈਕੋਨਲ ਸੀਟ ਤੋਂ ਪੰਜਾਬ ਦੀ ਧੀ ਅਤੇ ਸਮਾਜ ਸੇਵੀ ਪਿੰਕੀ ਸਿੰਘ ਜਿਸ ਦਾ ਮੁਕਾਬਲਾ ਲੇਬਰ ਪਾਰਟੀ ਦੀ ਗਰੇਸ ਗਰੇਸ ਮੋਜੂਦਾ ਸਿੱਖਿਆ ਤੇ ਉਦਯੋਗ ਮੰਤਰੀ ਅਤੇ ਗਰੀਨ ਪਾਰਟੀ ਦੇ ਕਿ੍ਸਟਨ ਲਵਜੁਏ ਅਤੇ ਆਜ਼ਾਦ ਉਮੀਦਵਾਰ ਨਾਲ ਹੈ। ਗਰੀਨ ਪਾਰਟੀ ਵੱਲੋਂ ਪੰਜਾਬੀ ਉਮੀਦਵਾਰ ਨਵਦੀਪ ਸਿੰਘ ਨੂੰ ਜੋਰਡਨ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਿਸ ਦਾ ਮੁਕਾਬਲਾ ਮੋਜੂਦਾ ਲੇਬਰ ਪਾਰਟੀ ਦੇ ਸੰਸਦ ਮੈਂਬਰ ਤੇ ਉਮੀਦਵਾਰ ਛਾਰਿਸ ਮੁਲਨ ਤੇ ਨੇਲ ਸਿਮਸ ਵੰਨ ਨੇਸ਼ਨਜ਼ ਪਾਰਟੀ ਨਾਲ ਹੈ। ਲੇਬਰ ਪਾਰਟੀ ਵੱਲੋ ਦੱਖਣੀ ਭਾਰਤੀ ਮੂਲ ਦੇ ਉਮੀਦਵਾਰ ਪਲਾਨੀ ਥੇਵਰ ਨੂੰ ਮੇਵਾਰ ਹਲਕੇ ਤੋਂ ਟਿਕਟ ਮਿਲੀ ਹੈ। ਸਮੂਹ ਭਾਰਤੀ ਭਾਈਚਾਰਾ ਆਗਾਮੀ ਚੋਣਾਂ ‘ਚ ਆਪਣੀ ਨੁਮਾਇੰਦਗੀ ਰਾਹੀਂ ਪਾਰਲੀਮੈਂਟ ‘ਚ ਆਵਾਜ਼ ਪਹੁੰਚਾਉਣ ਲਈ ਆਸ ਲਗਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!