ਰਜਨੀ ਵਾਲੀਆ, ਕਪੂਰਥਲਾ
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,
ਜਿੰਦੇ ਅੱਜ ਵੀ ਪਾਪਾ ਕੋਲ ਨੇ ਮੇਰੇ |
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,
ਤੁਹਾਡੀ ਸੰਗਤ ਮਾਣੀ ਤੁਹਾਡੇ ਜਨਮ ਦਿਵਸ ਤੇ,
ਹੁਣ ਹੋਈ ਪਾਣ-ਪਾਣੀ ਤੁਹਾਡੇ ਜਨਮ ਦਿਵਸ ਤੇ,
ਪਿਉ ਇੱਕ ਹੁੰਦਾ ਏ ਚਾਚੇ ਤਾਏ ਬਥੇਰੇ |
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,
ਤੁਹਾਡੀ ਸਦਾ ਰਹੀ ਸੀ ਖੈਰ ਮਨਾਉਂਦੀ,
ਫੇਰ ਦੱਸੋ ਕਿਵੇਂ ਮੇਰੀ ਅੱਖ ਨਾ ਰੋਂਦੀ,
ਅੱਖ ਭਰ ਆਈ ਸੀ ਜਦੋਂ ਉੱਠੀ ਸਵੇਰੇ |
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,
ਕਿਉਂ ਤੁਸੀਂ ਵਿੱਚ ਹਵਾ ਦੇ ਹਵਾ ਹੋ ਗਏ,
ਸਾਰੇ ਚੰਨ ਤਾਰੇ ਹੀ ਗਵਾਹ ਹੋ ਗਏ,
ਹੰਝੂਆਂ ਦੇ ਦਿਲ ਉੱਤੇ ਲਗ ਗਏ ਡੇਰੇ |
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,
ਹੁਣ ਤਾਂ ਉਡੀਕਾਂ ਵੀ ਮੁੱਕ ਗਈਆਂ ਨੇਂ,
ਵੇਲਾਂ ਆਸਾਂ ਦੀਆਂ ਵੀ ਸੁੱਕ ਗਈਆਂ ਨੇਂ,
ਅੱਜ ਕਾਂ ਵੀ ਨਈਓਂ ਬੋਲਿਆ ਬਨੇਰੇ |
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,
ਮਾਂ-ਬਾਪ ਹੀ ਹੁੰਦੇ ਨੇ ਜੋ ਲਾਉਣ ਨਾ ਲਾਰੇ,
ਦੁੱਖ ਓਨਾਂ ਹੀ ਹੁੰਦਾ ਰਿਸ਼ਤੇ ਜਿੰਨੇ ਹੋਣ ਪਿਆਰੇ |
ਤੁਹਾਡਾ ਨਾਂ ਰੁਸ਼ਨਾਇਆ ਤੁਹਾਡੇ ਸਿਰ ਨੇ ਸਿਹਰੇ
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,
ਅੱਜ ਵੀ ਰਜਨੀ ਬਾਬਲ ਤੇਰੇ ਵਿਹੜੇ ਆਉਂਦੀ,
ਪਰ ਹੁਣ ਉਸਨੂੰ ਤੇਰੀ ਡਾਢੀ ਯਾਦ ਸਤਾਉਂਦੀ,
ਕਿਉਂ ਤੂੰ ਗੁੱਸੇ ਹੋ ਕੇ ਸਾਥੋਂ ਮੂੰਹ ਨੇ ਫੇਰੇ |
ਜੰਮਣ ਵਾਲੇ ਭੁੱਲਦੇ ਨਹੀ ਕਦੇ ਚਿਹਰੇ,