ਦੁੱਖਭੰਜਨ ਰੰਧਾਵਾ
0351920036369
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |
ਜਨਮਾਂ ਦਾ ਮੈਨੂੰ ਮੇਰਾ,
ਪਿਆਰ ਹੈ ਉਡੀਕਦਾ |
ਮੇਰੇ ਸਾਹਵਾਂ ਵਿੱਚ ਉਹਦੇ,
ਸਾਹਵਾਂ ਦੀ ਖਿੱਚ ਹੈ |
ਮੇਰੀ ਰੂਹ ਏ ਉਹਦੇ ਵਿੱਚ,
ਉਹਦੀ ਮੇਰੇ ਵਿੱਚ ਹੈ |
ਸੱਚਾ ਮੇਰੀ ਰੂਹ ਦਾ,
ਹੱਕਦਾਰ ਹੈ ਉਡੀਕਦਾ |
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |
ਜਨਮਾਂ ਦਾ ਸਾਥ ਏ,
ਸਾਹਾਂ ਚ ਸੁਗੰਧੀਆਂ ਨੇਂ |
ਮਿਲ ਗਈਆਂ ਜੰਨਤਾਂ,
ਰਾਹਾਂ ਚ ਸੁਗੰਧੀਆਂ ਨੇਂ |
ਮੈਨੂੰ ਮੇਰੇ ਸਾਹਾਂ ਦਾ,
ਸਿ਼ੰਗਾਰ ਹੈ ਉਡੀਕਦਾ |
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |
ਮੇਰਾ ਸਿਰ ਤੇਰੇ ਕਦਮਾਂ ਚ,
ਜਾਨ ਤੇਰੀ ਤਲੀ ਵਿੱਚ |
ਮੇਰਾ ਮਦੀਨਾ ਤੇਰੇ ਦਿਲ ਚ,
ਤੇ ਮੱਕਾ ਤੇਰੀ ਗਲੀ ਵਿੱਚ |
ਜੋ ਮਰਨੋਂ ਪਹਿਲਾਂ ਕੀਤਾ ਸੀ,
ਦੀਦਾਰ ਹੈ ਉਡੀਕਦਾ |
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |
ਸੁਪਨੇਂ ਚ ਉਂਝ ਮੈਂ ਤਾਂ,
ਹਰ ਰੋਜ਼ ਉਹਨੂੰ ਮਿਲਦਾ |
ਮੈਂ ਕੋਲ ਬੈਠ ਦੱਸਣਾਂ ਏ,
ਹਾਲ ਸਾਰਾ ਦਿਲ ਦਾ |
ਉਹ ਮੈਨੂੰ ਹਰ ਵਰੇ ਹਰ,
ਵਾਰ ਹੈ ਉਡੀਕਦਾ |
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |
ਮੈਂ ਘੜਦਾ ਕਹਾਣੀਆਂ ਤੇ,
ਰੇਖਾ ਚਿੱਤਰ ਬਣਾਉਂਦਾ ਨੀ |
ਸਾਹ ਪਿੱਛੋਂ ਲਵਾਂ ਪਹਿਲਾਂ,
ਤੈਨੂੰ ਮੈਂ ਧਿਆਉਂਦਾ ਨੀ |
ਉਹਦੇ ਵੱਲੋਂ ਕੀਤਾ,
ਉਪਕਾਰ ਹੈ ਉਡੀਕਦਾ |
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |
ਤੂੰ ਗਲ ਦਾ ਤਵੀਤ ਹੋ ਗਈ,
ਤੇ ਰੂਹ ਨੂੰ ਲੱਗਾ ਜਿੰਦਾ ਨੀਂ |
ਤੂੰ ਮੰਗਦੀ ਤਾਂ ਸਹੀ ਮੈਂ,
ਜਾਨ ਵੀ ਦੇ ਦੇਂਦਾ ਨੀਂ |
ਮੇਰਾ ਹੋਇਆ ਸੁਪਨਾ,
ਸਾਕਾਰ ਹੈ ਉਡੀਕਦਾ |
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |
ਜੋ ਮੇਰੇ ਵਿੱਚ ਮੱਚੇ ਓ,
ਤੇਰੇ ਚ ਵੀ ਮੱਚ ਗਈ |
ਸੁ਼ਕਰ ਕਰਾਂ ਮੱਚੀ ਏ ਤੇ,
ਜਾਨ ਮੇਰੀ ਬਚ ਗਈ |
ਦੁੱਖਭੰਜਨ ਨੂੰ ਉਹਦਾ,
ਕਰਤਾਰ ਹੈ ਉਡੀਕਦਾ |
ਮੈਨੂੰ ਮੇਰੇ ਗਲੇ ਦਾ,
ਹਾਰ ਹੈ ਉਡੀਕਦਾ |