17 C
United Kingdom
Sunday, June 21, 2026

More

    ਝੂਠਾ ਜੱਗ

    ਰਜਨੀ ਵਾਲੀਆ, ਕਪੂਰਥਲਾ

    ਏਹ ਝੂਠਾ ਜੱਗ ਤੇ ਝੂਠਾ ਮੋਹ,
    ਆਪਣੇ ਨਹੀ ਨੇ ਦਿਸਦੇ ਜੋ |

    ਜਿਸਦੀ ਭਾਲ ਚ ਆਈ ਜਿੰਦੜੀਏ,
    ਉਸ ਮਾਲਕ ਦਾ ਪਤਾ ਨਾ ਥਹੁ |

    ਦਮ-ਦਮ ਨਾਲ ਤੂੰ ਉਸਦਾ ਨਾਮ,
    ਸਿਮਰਦੀ ਰਓ ਨੀ ਸਿਮਰਦੀ ਰਓ |

    ਨੀ ਅੰਦਰ ਉਸਦਾ ਖਾਲੀ ਹੁੰਦੈ,
    ਰਹਿੰਦਾ ਏ ਜੋ ਕਰਦਾ ਸੋਅ |

    ਬਾਜ ਜਿਹੀ ਏ ਉਸਦੀ ਅੱਖ ਨੀ,
    ਅੰਦਰ ਬਾਹਰ ਲੈਂਦੀ ਏ ਟੋਹ |

    ਉਦੋ ਬਹੁਤ ਹੀ ਗਲਤ ਹੁੰਦਾ ਏ,
    ਜਦੋਂ ਜਾਵੇ ਜਮੀਰ ਬੰਦੇ ਦੀ ਸੌਂ |

    ਨੀ ਛੱਭ ਛੜ ਉਸ ਮਾਲਕ ਤੇ ਡੋਰਾਂ,
    ਬੋਝ ਨਾ ਐਂਵੇ ਪਈ ਤੂੰ ਢੋ |

    ਰਜਨੀ ਪ੍ਰਗਟ ਮਾਲਕ ਇੱਕ ਦਿਨ ਹੋਣਾ,
    ਤੂੰ ਲੈ ਉਸ ਦੇ ਲਈ ਹਾਰ ਪਰੋ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!