ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਲੈਨਰਕਸ਼ਾਇਰ ਨੂੰ ਅੱਜ ਸਥਾਨਕ ਤਾਲਾਬੰਦੀ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਜਾ ਸਕਦਾ ਹੈ ਕਿਉਂਕਿ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਇਸ ਖੇਤਰ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਕੇਸ “ਖਾਸ ਚਿੰਤਾ” ਪੈਦਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਰਾਤੋ ਰਾਤ ਹੋਰ 39 ਪੌਜੇਟਿਵ ਕੇਸ ਦਰਜ ਕੀਤੇ ਗਏ ਹਨ। ਜਿਹਨਾਂ ਦੀ ਗਿਣਤੀ ਸੋਮਵਾਰ ਤੋਂ ਅੱਜ ਤੱਕ ਕੁਲ 155 ਹੋ ਗਈ ਹੈ।
ਗਲਾਸਗੋ ਪਹਿਲਾਂ ਹੀ ਸਥਾਨਕ ਲਾਕਡਾਊਨ ਦੇ ਅਧੀਨ ਹੈ। ਹਦਾਇਤਾਂ ਅਨੁਸਾਰ ਲੋਕਾਂ ਨੂੰ ਪਰਿਵਾਰਕ ਮੈਂਬਰਾਂ ਤੋਂ ਬਾਹਰਲੇ ਲੋਕਾਂ ਦੇ ਘਰਾਂ ਵਿੱਚ ਜਾਣ ਦੀ ਮਨਾਹੀ ਹੈ।