14.8 C
United Kingdom
Monday, June 22, 2026

More

    ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਵਰੇਗੰਢ 14 ਸਤੰਬਰ ਨੂੰ ਪਟਿਆਲਾ ਵਿਖੇ- ਪੀਰਮੁਹੰਮਦ

    ਚੰਡੀਗੜ੍ਹ 11ਸਤੰਬਰ (ਰਾਜਿੰਦਰ ਭਦੌੜੀਆ)

    ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਸ੍ਰ ਜਗਰੂਪ ਸਿੰਘ ਚੀਮਾ ਨੇ ਕਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 76 ਵੀਂ ਵਰੇਗੰਢ ਮੌਕੇ ਗੁਰਮਿਤ ਸਮਾਗਮ ਹਰ ਸਾਲ 13 ਸਤੰਬਰ ਨੂੰ ਕੀਤਾ ਜਾਦਾ ਸੀ ਪਰ ਕਰੋਨਾ ਮਹਾਂਮਾਰੀ ਦੇ ਚੱਲਦਿਆ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆ ਗਾਈਡਲਾਈਨਾ ਅਨੁਸਾਰ ਹੁਣ ਇਹ ਗੁਰਮਿਤ ਸਮਾਗਮ ਨੌਵੇ ਪਾਤਿਸ਼ਾਹ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ 13 ਸਤੰਬਰ ਦੀ ਜਗਾ 14 ਸਤੰਬਰ 2020 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋ 2 ਵਜੇ ਤੱਕ ਗੁਰਮਿਤ ਸਮਾਗਮ ਕੀਤਾ ਜਾਵੇਗਾ । ਐਤਵਾਰ ਨੂੰ ਪੰਜਾਬ ਸਰਕਾਰ ਨੇ ਕਰਫਿਊ ਐਲਾਨ ਕੀਤਾ ਹੈ ਇਸ ਕਰਕੇ ਇਹ ਤਬਦੀਲੀ ਕੀਤੀ ਗਈ ਹੈ । ਫੈਡਰੇਸ਼ਨ ਨੇਤਾਵਾ ਨੇ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਤੋ ਇਲਾਵਾ ਫੈਡਰੇਸ਼ਨ ਦੇ ਕਈ ਸਾਬਕਾ ਪ੍ਰਧਾਨ ਅਹੁਦੇਦਾਰ ਤੇ ਪੰਥਕ ਸਖਸ਼ੀਅਤਾ ਹਾਜਰ ਹੋਣਗੀਆ। ਇਸ ਮੌਕੇ ਕੁੱਝ ਪੰਥ ਪ੍ਰਸਿੱਧ ਸਖਸ਼ੀਅਤਾ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ ।
    ਇਸ ਸਮਾਗਮ ਨੂੰ ਕੁੱਝ ਪ੍ਰਮੁੱਖ ਟੀਵੀ ਅਤੇ ਯੂ ਟਿਊਬ ਚੈਨਲਾਂ, ਫੇਸਬੁੱਕ ਤੇ ਲਾਈਵਕਾਸਟ ਕੀਤਾ ਜਾਵੇਗਾ ਤਾ ਜੋ ਸਿੱਖ ਵਿਦਿਆਰਥੀ ਤੇ ਵਿਦਿਆਰਥਣਾ , ਸਮੁੱਚੀਆਂ ਸੰਗਤਾ ਆਪਣੇ ਘਰਾ ਵਿੱਚ ਸਾਰੇ ਪ੍ਰੋਗਰਾਮ ਨਾਲ ਜੁੜ ਸਕਣ । ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਹੱਕ ਸੱਚ ਲਈ ਸੰਘਰਸ਼ ਕੀਤਾ ਹੈ ਤੇ ਭਵਿੱਖ ਵਿੱਚ ਵੀ ਕਰੇਗੀ ਪੰਜਾਬ ਵਿੱਚ ਨਸ਼ਿਆ ਭਰੂਣ ਹੱਤਿਆ ਗੁੰਡਾਗਰਦੀ ਵਰਗੀਆ ਅਨੇਕਾ ਸਮਾਜਿਕ ਬੁਰਾਈਆ ਖਿਲਾਫ ਜਦੋਜਹਿਦ ਨਿਰੰਤਰ ਜਾਰੀ ਰੱਖੀ ਜਾਵੇਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!