13.7 C
United Kingdom
Monday, June 22, 2026

More

    ਐਸ.ਡੀ.ਐਮ. ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਸ ਕੰਮ ਲਈ ਕੀਤੀ ਮੀਟਿੰਗ

    16 ਨਵੰਬਰ ਤੋ 15 ਦਸੰਬਰ, 2020 ਤੱਕ ਲਏ ਜਾਣਗੇ ਦਾਅਵੇ ਅਤੇ ਇਤਰਾਜ਼
    ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ 15 ਜਨਵਰੀ, 2021 ਨੂੰ – ਵਿਕਰਮਜੀਤ ਪਾਂਥੇ
    ਮਾਲੇਰਕੋਟਲਾ 11 ਸਤੰਬਰ (ਜਮੀਲ ਜੌੜਾ)

    ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ 106 ਅਮਰਗੜ੍ਹ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ—ਕਮ—ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ/ਅਹਿਮਦਗੜ੍ਹ ਸ੍ਰੀ ਵਿਕਰਮਜੀਤ ਪਾਂਥੇ ਵੱਲੋ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਅੱਜ ਸਬ ਡਵੀਜ਼ਨ ਪੱਧਰ ਤੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।ਸ੍ਰੀ ਪਾਂਥੇ ਨੇ ਮੀਟਿੰਗ ਵਿਚ ਹਾਜ਼ਰ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਣੀ ਹੈ।ਉਨ੍ਹਾਂ ਕਿਹਾ ਕਿ ਜਿਸ ਪੋਲਿੰਗ ਸਟੇਸ਼ਨ ਵਿਚ 1500 ਜਾਂ ਇਸ ਤੋਂ ਵੱਧ ਵੋਟਰ ਹਨ, ਉਥੇ ਦੋ ਬੂਥ ਬਣਾਏ ਜਾਣੇ ਹਨ ਪਰੰਤੂ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ 106 ਅਮਰਗੜ੍ਹ ਵਿਚ ਕੋਈ ਵੀ ਅਜਿਹਾ ਪੋਲਿੰਗ ਬੂਥ ਨਹੀਂ ਹੈ ਜਿਥੇ ਵੋਟਰਾਂ ਦੀ ਗਿਣਤੀ 1500 ਜਾਂ ਇਸ ਤੋਂ ਵੱਧ ਹੈ।
    ਸ੍ਰੀ ਪਾਂਥੇ ਨੇ ਦੱਸਿਆ ਕਿ ਯੋਗਤਾ ਮਿਤੀ 01.01.2021 ਦੇ ਆਧਾਰ ਤੇ ਵੋਟਰ ਸੂਚੀ ਦੀ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 16.11.2020 ਨੂੰ ਕੀਤੀ ਜਾਵੇਗੀ ਅਤੇ ਮਿਤੀ 16.11.2020 ਤੋਂ 15.12.2020 ਤੱਕ ਦਾਅਵੇ ਅਤੇ ਇਤਰਾਜ਼ (ਫਾਰਮ ਨੰਬਰ 6, 7, 8 ਅਤੇ 8ਏ) ਪ੍ਰਾਪਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਕ ਮਹੀਨੇ ਤੱਕ ਚੱਲਣ ਵਾਲੀ ਇਸ ਸਮਰੀ ਰਵੀਜ਼ਨ ਦੌਰਾਨ ਮਿਤੀ 21 ਨਵੰਬਰ, 2020 (ਸ਼ਨੀਵਾਰ), ਮਿਤੀ 22 ਨਵੰਬਰ, 2020 (ਐਤਵਾਰ) ਅਤੇ ਮਿਤੀ 5 ਦਸੰਬਰ, 2020 (ਸ਼ਨੀਵਾਰ) ਅਤੇ ਮਿਤੀ 6 ਦਸੰਬਰ, 2020 (ਐਤਵਾਰ) ਨੂੰ ਬੀ.ਐਲ.ਓਜ਼ ਪੋਲਿੰਗ ਬੂਥਾਂ ਉਪਰ ਬੈਠ ਕੇ ਆਮ ਜਨਤਾ ਪਾਸੋ ਫਾਰਮ ਨੰਬਰ 6, 7, 8 ਅਤੇ 8ਏ ਪ੍ਰਾਪਤ ਕਰਨਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਮਿਤੀ 5 ਜਨਵਰੀ, 2021 ਤੱਕ ਕੀਤਾ ਜਾਵੇਗਾ।ਸ੍ਰੀ ਪਾਂਥੇ ਨੇ ਦੱਸਿਆ ਕਿ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਮਿਤੀ 15 ਜਨਵਰੀ, 2021 ਨੂੰ ਕੀਤੀ ਜਾਵੇਗੀ।ਇਸ ਤੋ ਇਲਾਵਾ ਸ੍ਰੀ ਪਾਂਥੇ ਨੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹਰ ਪੋਲਿੰਗ ਬੂਥ ਉਪਰ ਬੀ.ਐਲ.ਏ. (ਬੂਥ ਲੈਵਲ ਏਜੰਟ) ਨਿਯੁਕਤ ਕਰਨ ਦੀ ਵੀ ਅਪੀਲ ਕੀਤੀ।ਸ੍ਰੀ ਪਾਂਥੇ ਨੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਕੋਵਿਡ—19 ਨੂੰ ਮੁੱਖ ਰੱਖਦੇ ਹੋਏ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਨਲਾਇਨ ਫਾਰਮ ਅਪਲਾਈ ਕੀਤੇ ਜਾਣ।
    ਇਸ ਮੌਕੇ ਹੋਰਨਾਂ ਤੋ ਇਲਾਵਾ ਦਰਬਾਰਾ ਸਿੰਘ, ਮੁਹੰਮਦ ਤਾਰਿਕ (ਦੋਵੇਂ ਪੀ.ਏ. ਟੂ ਮੈਡਮ ਰਜ਼ੀਆ ਸੁਲਤਾਨਾ), ਮਹਿੰਦਰ ਸਿੰਘ ਪਰੂਥੀ, ਅਮਨ ਥਾਪਰ, ਕਰਤਾਰ ਸਿੰਘ, ਓਮ ਪ੍ਰਕਾਸ਼, ਪ੍ਰਧਾਨ, ਬਸਪਾ, ਮੁਹੰਮਦ ਸ਼ਫੀਕ ਚੌਹਾਨ, ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ, ਸੈਫ—ਉਲ—ਇਸਲਾਮ, ਨੁਮਾਇੰਦਾ, ਗੁਰਕੀਰਤ ਸਿੰਘ, ਦਫਤਰ ਇੰਚਾਰਜ, ਹਾਕਮ ਸਿੰਘ, ਜਮੀਲ ਉਰ ਰਹਿਮਾਨ,ਮਹਿਮੂਦ ਅਹਿਮਦ ਥਿੰਦ, ਚੇਤੰਨ ਸਿੰਘ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!