ਅਸ਼ੋਕ ਵਰਮਾ
ਮਾਨਸਾ,9 ਸਤੰਬਰ। ਖੇਤੀ ਆਰਡੀਨੈਸ,ਬਿਜਲੀ ਐਕਟ 2020 ਸਮੇਤ ਕਾਲੇ ਕਾਨੂੰਨ ਰੱਦ ਕਰਾਉਣ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਅੰਦਰ ਜੋਨ ਪੱਧਰੀ ਰੈਲੀਆਂ ਕਰਨ ਤਹਿਤ ਬਰਨਾਲਾ ਵਿਖੇ 14ਸਤੰਬਰ ਰੈਲੀ ਕੀਤੀ ਜਾ ਰਹੀ ਹੈ। ਕੁੱਲ ਕਿਸਾਨ ਸਭਾ ਦੀ ਜਿਲਾ ਕਮੇਟੀ ਮੀਟਿੰਗ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਸਰਕਾਰ ਵੱਲੋ ਕਰੋਨਾ ਵਾਇਰਸ ਮਹਾਮਾਰੀ ਅਤੇ ਲਾਕਡਾਉਣ ਦੀ ਆੜ ਦੀ ਵਿੱਚ ਲੋਕ ਵਿਰੋਧੀ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।ਉਹਨਾ ਕਿਹਾ ਕਿ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਉਣ ਲਈ ਅਤੇ ਖੇਤੀ ਵਿਰੋਧੀ ਕਾਨੂੰਨ ,ਬਿਜਲੀ ਐਕਟ 2020 ਸਮੇਤ ਕਾਲੇ ਕਾਨੂੰਨ ਰੱਦ ਕਰਾਉਣ ਲਈ ਸੰਘਰਸ ਜਾਰੀ ਰੱਖਿਆ ਜਾਵੇਗਾ।
ਉਹਨਾ ਸਰਕਾਰੀ ਖਰੀਦ ਜਾਰੀ ਰੱਖਣ, ਜਿਨਸਾ ਦੇ ਵਾਜਬ ਭਾਅ ਤਹਿ ਕਰਨ ,ਡੀਜਲ ਪੈਟਰੋਲ ਨੂੰ ਜੀ ਐਸ ਟੀ ਦੇ ਦਾਇਰੇ ਵਿੱਚ ਲਿਆਉਣ ਸਮੇਤ ਅਨੇਕਾ ਲੋਕ ਮਸਲਿਆ ਲਈ ਤਿੱਖੇ ਸੰਘਰਸ਼ ਨੂੰ ਸਮੇ ਦੀ ਮੁੱਖ ਲੋੜ ਦੱਸਿਆ । ਇਸ ਮੌਕੇ ਸੀ ਪੀ ਆਈ ਦੇ ਜਿਲਾ ਸਕੱਤਰ ਕਰਿਸਨ ਚੌਹਾਨ ਤੇਜਥੇਬੰਦੀ ਦੇ ਜਿਲਾ ਪ੍ਰਧਾਨ ਦਲਜੀਤ ਸਿੰਘ ਮਾਨਸਾਹੀਆ ਨੇ ਆਗੂਆਂ ਤੇ ਦਰਜ ਕੀਤੇ ਜਾ ਰਹੇ ਪਰਚੇ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਨਿਹਾਲ ਸਿੰਘ,ਮਲਕੀਤ ਮੰਦਰਾ,ਜਗਰਾਜ ਹੀਰਕੇ,ਰੂਪ ਢਿੱਲੋ ਨੇ ਜਥੇਬੰਦੀ ਦੀਆ ਪਿੰਡ ਇਕਾਈਆ ਅਤੇ ਜਥੇਬੰਧਕ ਢਾਚੇ ਨੂੰ ਮਜਬੂਤ ਕਰਨ ਤੇ ਜੋਰ ਦਿੱਤਾ।ਇਸ ਸਮੇ ਹਰਪਾਲ ਬੱਪੀਆਨਾ,ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ,ਮਹਿੰਦਰ ਸਿੰਘ ਝੰਡਾ,ਸੁਖਦੇਵ ਸਿੰਘ ਅਲੀਸੇਰ,ਹਰਨੇਕ ਸਿੰਘ ਮਾਨਸਾ ਖੁਰਦ,ਲਵਪ੍ਰੀਤ ਹੀਰਕੇ,ਸੁਖਦੇਵ ਪੰਧੇਰ ਆਦਿ ਆਗੂਆਂ ਨੇ ਸੰਬੋਧਨ ਕੀਤਾ।