9.6 C
United Kingdom
Saturday, March 7, 2026

More

    ਵਿਧਾਇਕ ਵੱਲੋਂ ਸਟੇਟ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਦਾ ਸਨਮਾਨ

    ਅਸ਼ੋਕ ਵਰਮਾ
    ਬਠਿੰਡਾ 9 ਸਤੰਬਰ। ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦੇ ਸਟੇਟ ਅਵਾਰਡ ਜੇੇਤੂ ਅਧਿਆਪਕ ਰਾਜਿੰਦਰ ਸਿੰਘ ਦਾ ਅੱਜ ਸਕੂਲ ਪੁੱਜਣ ਤੇ ਐੱਮ.ਐੱਲ.ਏ ਪ੍ਰੀਤਮ ਸਿੰਘ ਕੋਟਭਾਈ ਅਤੇ ਪਿੰਡ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰੀਤਮ ਕੋਟਭਾਈ ਵੱਲੋਂ ਸਕੂਲ ਵਿੱਚ ਵਿਸ਼ਸ਼ ਤੌਰ ਤੇ ਆ ਕੇ ਅਧਿਆਪਕ ਵੱਲੋਂ ਸਕੂਲ ਵਿੱਚ ਕੀਤੇ ਕੰਮ ਅਤੇ ਸਕੂਲ ਦੀ ਲਾਇ੍ਰਬੇਰੀ ਵੀ ਦੇਖੀ ਗਈ ਅਤੇ ਸਕੂਲ ਬਾਰੇ ਅਧਿਆਪਕ ਨਾਲ ਚਰਚਾ ਵੀ ਕੀਤੀ।ਐਮ.ਐੱਲ.ਏ. ਕੋਟਭਾਈ ਨੇ ਰਾਜਿੰਦਰ ਸਿੰਘ ਦੀ ਕੀਤੀ ਗਈ ਮਿਹਨਤ ਦੀ ਖੁੱਲਦਿਲੀ ਨਾਲ ਸਰਾਹਨਾ ਕਰਦਿਆਂ ਕਿਹਾ ਕਿ ਸਕੂਲ ਦੇ ਕੋਨੇ-ਕੋਨੇ ਵਿੱਚੋਂ ਅਧਿਆਪਕ ਰਾਜਿੰਦਰ ਸਿੰਘ ਦੀ ਕੀਤੀ ਮਿਹਨਤ ਸਾਫ਼ ਝਲਕਦੀ ਹੈ ਕਿ ਕਿੱਦਾਂ ਸਖਤ ਮਿਹਨਤ ਕਰਕੇ ਇੱਕ ਖਸਤਾ ਹਾਲ ਇਮਾਰਤ ਨੂੰ ਅਧਿਆਪਕ ਨੇ ਆਪਣੀ ਸਖ਼ਤ ਮਿਹਨਤ ਨਾਲ ਬੜਾ ਖ਼ੂਬਸੂਰਤ ਢੰਗ ਨਾਲ ਸ਼ਿੰਗਾਰਿਆ ਹੈ।
                           ਉਨਾਂ ਕਿਹਾ ਕਿ ਇਸ ਸਕੂਲ ਦੀ ਹਰ ਇੱਕ ਜਰੂਰਤ ਪਹਿਲ ਦੇ ਅਧਾਰ ਤੇ ਪੂਰੀ ਕੀਤੀ ਜਾਵੇਗੀ। ਇਸ ਮੌਕੇ ਪਿੰਡ ਸਰਪੰਚ ਹਰਮੇਲ ਸਿੰਘ ਨੇ ਐਮ ਐਲ ਏ ਦੇ ਧਿਆਨ ਵਿੱਚ ਲਿਆਂਦਾ ਕਿ ਅਧਿਆਪਕ ਰਾਜਿੰਦਰ ਸਿੰਘ ਨੇ ਛੁੱਟੀ ਵਾਲੇ ਦਿਨਾਂ ਵਿੱਚ ਵੀ ਸਕੂਲ ਵਿੱਚ ਆਪਣੇ ਹੱਥੀਂ ਕੀਤੇ ਕੰਮ ਨਾਲ ਜਿੱਥੇ ਸਕੂਲ ਦੀ ਇਮਾਰਤ ਨੂੰ ਚਾਰ ਚੰਨ ਲਗਾਏ ਹਨ ਉੱਥੇ ਹੀ ਇਸ ਵਾਰ ਸਕੂਲ ਵਿੱਚ ਰਿਕਾਰਡ ਤੋੜ ਦਾਖਲਿਆਂ ਵਿੱਚ ਇਹ ਸਕੂਲ ਜ਼ਿਲੇ ਅਤੇ ਸੂਬੇ ਦੇ ਮੋਹਰੀ ਬਣਿਆ ਹੈ। ਉਨਾਂ ਦੱਸਿਆ ਕਿ 12 ਬਾਹਰਲੇ ਗੁਆਂਢੀ ਪਿੰਡਾਂ ਦੇ ਬੱਚੇ ਇਸ ਸਕੂਲ ਵਿੱਚ ਦਾਖ਼ਲਾ ਲੈ ਚੁੱਕੇ ਹਨ ਜਿਸਦੇ ਕਾਰਨ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਬਿਲਡਿੰਗ ਦੀ ਵੱਡੀ ਘਾਟ ਪੈਦਾ ਹੋ ਗਈ ਹੈ।
                         ਇਸ ਮੌਕੇ ਸਕੂਲ ਸਟਾਫ ਵੱਲੋਂ ਐਮ.ਐੱਲ.ਏ. ਪ੍ਰੀਤਮ ਕੋਟਭਾਈ ਨੂੰ ਸਕੂਲ ਦੀ ਨਵੀਂ ਇਮਾਰਤ ਲਈ ਵੀ ਗ੍ਰਾਂਟ ਦੇਣ ਦੀ ਮੰਗ ਵੀ ਕੀਤੀ ਗਈ। ਜਿਸਦੇ ਲਈ ਉਨਾਂ ਨੇ ਆਪਣੇ ਵੱਲੋਂ ਸਕੂਲ ਲਈ ਗ੍ਰਾਂਟ ਜਾਰੀ ਕਰਨ ਦੇ ਨਾਲ ਨਾਲ ਵਿੱਤ ਮੰਤਰੀ ਪਾਸੋਂ ਵੀ ਸਕੂਲ ਲਈ ਵੱਡੀ ਗ੍ਰਾਂਟ ਲੈ ਕੇ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਉਨਾਂ ਪਿੰਡ ਪੰਚਾਇਤ ਅਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਸਟੇਟ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ। ਇਸ ਮੌਕੇ ਸਰਪੰਚ ਹਰਮੇਲ ਸਿੰਘ ,ਅਮਰਜੀਤ ਸਿੰਘ ਸਾਬਕਾ ਸਰਪੰਚ, ਧਰਮਿੰਦਰ ਸਿੰਘ ਮੈਂਬਰ, ਬਲਵੀਰ ਸਿੰਘ , ਬਲਜੀਤ ਸਿੰਘ ਪ੍ਰਧਾਨ, ਨਿਰਮਲ ਸਿੰਘ, ਪਾਲ ਸਿੰਘ ਨੰਬਰਦਾਰ, ਮੰਦਰ ਸਿੰਘ ਨੰਬਰਦਾਰ, ਸੰਦੀਪ ਸਿੰਘ ਮੈਂਬਰ, ਪ੍ਰੀਤਾ ਸਿੰਘ ਅਤੇ ਸਕੂਲ ਅਧਿਆਪਕ ਰਸਦੀਪ ਸਿੰਘ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!