12 C
United Kingdom
Sunday, June 7, 2026

More

    ਜਾਣੋ ਮਾਨਸਾ ਪੁਲਿਸ ਦੀ ਇੱਕ ਮਹੀਨੇ ’ਚ ਕਰੋਨਾ ਮਾਮਲੇ ’ਚ ਕਾਰਗੁਜਾਰੀ

    ਅਸ਼ੋਕ ਵਰਮਾ
    ਮਾਨਸਾ, 8 ਸਤੰਬਰ: ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਮਾਨਸਾ ਪੁਲਿਸ ਨੇ 1 ਅਗਸਤ  ਤੋੋਂ ਅੱਜ ਤੱਕ ਜਿਲੇ ’ਚ ਧਾਰਾ 188 ਤਹਿਤ 28 ਮੁਕੱਦਮੇ ਦਰਜ਼ ਕੀਤੇ ਹਨ, ਜਿਹਨਾਂ ਵਿੱਚ 24 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 5 ਵਹੀਕਲਾਂ ਨੂੰ ਕਬਜਾ ਪੁਲਿਸ ਵਿੱਚ ਅਤੇ 207 ਮੋਟਰ ਵਹੀਕਲ ਐਕਟ ਦੀ ਉਲੰਘਣਾਂ ਸਬੰਧੀ 100 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ। ਇਸੇ ਤਰਾਂ ਮਾਨਸਾ ਪੁਲਿਸ ਵੱਲੋੋਂ ਮਾਸਕ ਪਹਿਨ ਕੇ ਰੱਖਣ ਦੀ ਅਹਿਮੀਅਤ ਤੋੋਂ ਜਾਣੂ ਕਰਵਾਉਣ ਲਈ ਮੁਹਿੰਮ ਦੌੌਰਾਨ ਇੱਕ ਮਹੀਨੇ ਅੰਦਰ ਬਿਨਾ ਮਾਸਕ 20,000 ਤੋੋਂ ਵੱਧ ਵਿਆਕਤੀਆਂ ਨੂੰ ਮੁਫਤ ਮਾਸਕ ਵੰਡੇ ਗਏ ਹਨ ਜੋੋ ਲਗਾਤਾਰ ਜਾਰੀ ਹੈ। ਇਸਤੋੋਂ ਇਲਾਵਾ ਅਣਗਹਿਲੀ ਕਰਨ ਵਾਲੇ 3133 ਵਿਆਕਤੀਆਂ ਨੂੰ ਚਿਤਾਵਨੀ ਵਜੋੋਂ ਇੰਤਜਾਰ ਕਰਨ ਲਈ ਕੁਝ ਸਮਾਂ ਰੋੋਕ ਕੇ ਵੀ ਰੱਖਿਆ ਗਿਆ ਹੈ ਅਤੇ ਵਾਰ ਵਾਰ ਉਲੰਘਣਾਂ ਕਰਨ ਵਾਲੇ 2100 ਵਿਆਕਤੀਆਂ ਦੇ ਚਲਾਣ ਕੱਟ ਕੇ ਜਿਲਾ ਮੈਜਿਸਟਰੇਟ ਮਾਨਸਾ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ।ਐਸ.ਐਸ.ਪੀ. ਮਾਨਸਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ ਇਸ ਲਈ  ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਅੱਗੇ ਹੋੋ ਕੇ ਪ੍ਰਸ਼ਾਸ਼ਨ ਦਾ ਸਾਥ ਦੇਈਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!