10.3 C
United Kingdom
Saturday, June 6, 2026

More

    ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਵੱਲੋਂ ਧਰਮਸੌਤ ਨੂੰ ਬਰਖ਼ਾਸਤ ਕਰਨ ਦੀ ਮੰਗ

    ਅਸ਼ੋਕ ਵਰਮਾ
    ਬਠਿੰਡਾ,5 ਸਤੰਬਰ। ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਹਲਕਾ ਬਠਿੰਡਾ ਦਿਹਾਤੀ ਨੇ ਕਥਿਤ ਵਜੀਫਾ ਘੁਟਾਲੇ ’ਚ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਮੰਤਰੀ ਮੰਡਲ ਚੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਕਾਂਗਰਸ ਦਲਿਤ ਵਿਦਿਅਰਥੀਆਂ ਦਾ ਪੋਸਟ ਮੈਟਿ੍ਰਕ ਵਜ਼ੀਫੇ ਦਾ 63.91 ਕਰੋੜ ਰੁਪਏ ਹੜੱਪਿਆ ਗਿਆ ਹੈ  ਜਿਸ ਕਰਕੇ  ਦਲਿਤਾਂ ਦਾ ਹੱਕ ਮਾਰਨ ਵਾਲੇ ਇਸ ਮੰਤਰੀ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਗੰਭੀਰ ਮਸਲੇ ਉੱਤੇ ਅੱਜ ਪੰਜਾਬ ਭਰ ਵਿੱਚ  ਰੋਸ ਪ੍ਰਦਰਸ਼ਨ ਹੋ ਰਹੇ ਹਨ, ਲੇਕਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲੇ ਤੱਕ ਨੀਂਦ ਨਹੀਂ ਖੁੱਲੀ ਹੈ ਜੋਕਿ ਸ਼ੱਕ ਪੈਦਾ ਕਰਦਾ ਹੈ ਕਿ ਹਿਸ ਕਥਿਤ ਘਪਲੇ ਦੀਆਂ ਤਾਰਾਂ  ਇਕੱਲੇ ਮੰਤਰੀ ਹੀ ਨਹੀਂ ਬਲਕਿ ਵੱਡੇ ਪੱਧਰ ਤੇ ਜੁੜੀਆਂ ਹੋਈਆਂ ਹਨ।
                   ਉਨਾਂ ਕਿਹਾ ਕਿ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੂੰ ਇਸ ਉੱਤੇ ਕਾਰਵਾਈ ਕਰਦੇ ਹੋਏ ਤੁਰੰਤ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਕੇ ਫੌਜਦਾਰੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ  ਕਰੋਨਾ ਮਹਾਂਮਾਰੀ ਦੇ ਮਾੜੇ ਸਮੇਂ ਵਿੱਚ ਦਲਿਤ ਸਮਾਜ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਨੇ ਹੋਰ ਸਹਾਇਤਾ ਤਾਂ ਕੀ ਦੇਣੀ ਸੀ ਸਗੋਂ ਉਨਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲ ਰਹੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਧੀਨ ਮਿਲਦੀ ਰਾਸ਼ੀ ਨੂੰ ਵੀ ਕਥਿਤ ਹੜੱਪ ਕਰਕੇ ਦਲਿਤ ਵਿਦਿਆਰਥੀਆਂ ਦੇ ਹੱਕਾਂ ਅਤੇ ਭਵਿੱਖ ਦਾ ਘਾਣ ਕੀਤਾ ਹੈ। ਉਨਾਂ ਕਿਹਾ ਕਿ  ਆਮ ਆਦਮੀ ਪਾਰਟੀ ਧਰਮਸੌਤ ਦੀ ਬਰਖਾਸਤਗੀ  ਅਤੇ ਕਾਰਵਾਈ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ । ਉਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਅਤੇ ਧਰਮਸੌਤ ਸਮੇਤ ਇਸ ਕਾਂਡ ’ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!