9.8 C
United Kingdom
Saturday, June 6, 2026

More

    ਅਧਿਆਪਕ

    ਹਰਮੇਸ਼ ਕੌਰ ਯੋਧੇ
    ਲੈਕਚਰਾਰ ਪੰਜਾਬੀ

    ਭਾਵੇਂ ਕਿੰਨੇ ਵੀ ਚੰਦ ਤੇ ਸੂਰਜ ਚੜ੍ਹ ਕੇ ਚਾਨਣ ਕਰ ਦੇਣ ਪਰ ਗਿਆਨ ਦਾ ਚਾਨਣ ਤਾਂ ਇੱਕ ਗੁਰੂ ਹੀ ਕਰ ਸਕਦਾ ਹੈ ।ਕਿਤਾਬੀ ਗਿਆਨ ਰਾਹੀਂ ਚਾਨਣ ਵੰਡਣ ਵਾਲੇ ਅਧਿਆਪਕ ਨੂੰ ਹੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ ।ਗੁਰੂ ਦੇ ਬਹੁਤ ਸਾਰੇ ਫਰਜ਼ ਵੀ ਬਣਦੇ ਹਨ। ਸੋ ਅਧਿਆਪਕ ਨੂੰ ਸਮੇਂ ਦਾ ਪਾਬੰਦ,ਅਨੁਸ਼ਾਸ਼ਨ, ਨਿਮਰਤਾ,ਸ਼ਹਿਣਸ਼ੀਲਤਾ, ਸਬਰ ਸੰਤੋਖ,ਮਿੱਠ ਬੋਲੜਾ,ਇਮਾਨਦਾਰ, ਵਧੀਆ ਬੁਲਾਰਾ,ਹਮਦਰਦੀ ਰੱਖਣ ਵਾਲਾ,ਦੂਜੇ ਦੀ ਮਾਨਸਿਕਤਾ ਸਮਝਣ ਵਾਲਾ,ਬੱਚਿਆਂ ਦੇ ਹਾਣ ਦੀ ਗੱਲ ਕਰਨ ਵਾਲਾ,ਮਦਦ ਕਰਨ ਵਾਲਾ,ਲੀਡਰ,ਵਿਸ਼ਵਾਸ਼,ਸਤਿਕਾਰ ਤੇ ਪਿਆਰ ਕਰਨ ਆਦਿ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ।
    ਜੇਕਰ ਗੁਣ ਘੱਟ ਹਨ ਤਾਂ ਉਹ ਸੰਪੂਰਨ ਗੁਰੂ ਨਹੀਂ ਹੈ । ਮੈਂ ਆਪ ਦੀ ਉਦਾਹਰਣ ਦੇਣਾ ਚਾਹੁੰਦੀ ਹਾਂ।ਜਦ ਮੈਂ 7-8 ਸਾਲ ਦੀ ਸੀ ਤਾਂ ਮੈਂ ਸੋਚਿਆ ਸੀ ਕਿ ਮੈਂ ਵਕੀਲ ਬਣਾਂਗੀ। ਮੇਰੀ ਸੋਚ ਸੀ ਕਿ ਵਕੀਲ ਬਣਨ ਲਈ ਪੋਲੀਟੀਕਲ ਸਾਇੰਸ ਪੜ੍ਹਨੀ ਜਰੂਰੀ ਹੈ।ਪ੍ਰੈਪ ਜਮਾਤ ਵਿੱਚ ਮੈਂ ਪੋਲੀਟੀਕਲ ਸਾਇੰਸ ਬੜੀ ਦਲਚਸਪੀ ਨਾਲ ਪੜ੍ਹਨੀ ਸ਼ੁਰੂ ਕੀਤੀ ।ਇੱਕ ਦਿਨ ਕਲਾਸ ਖਤਮ ਹੋਣ ’ਤੇ ਮੇਰੇ ਪਿਛਲੇ ਬੈਂਚ ਨੂੰ ਕਿਸੇ ਲੜਕੇ ਨੇ ਸ਼ਰਾਰਤ ਨਾਲ ਧੱਕਾ ਮਾਰਿਆ ਤਾਂ ਬੈਂਚ ਡਿੱਗ ਪਏ। ਸਰ ਨੂੰ ਭੁਲੇਖਾ ਲੱਗਾ ਕਿ ਮੈਂ ਬੈਂਚ ਸੁੱਟੇ ਹਨ।ਉਨ੍ਹਾਂ ਮੈਨੂੰ ਨਜਾਇਜ ਝਿੜਕਾਂ ਮਾਰ ਦਿੱਤੀਆਂ ।ਮੈਨੂੰ ਤੰਗ ਕਰਨ ਲੱਗ ਪਏ।
    ਉਸ ਦੇ ਘਟੀਆ ਵਤੀਰੇ ਦੇ ਕਾਰਨ ਮੇਰਾ ਪੋਲੀਟੀਕਲ ਸਾਇੰਸ ਦਾ ਪੀਰੀਅਡ ਲਾਉਣ ਨੂੰ ਜੀਅ ਨਾ ਕਰੇ।ਮੈਂ ਵਿਸ਼ਾ ਛੱਡ ਦਿੱਤਾ ਤੇ ਵਕੀਲ ਬਣਨ ਦਾ ਸੁਪਨਾ ਅਧੂਰਾ ਹੀ ਰਹਿ ਗਿਆ।ਦੂਜੇ ਪਾਸੇ ਪੰਜਾਬੀ ਦੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਜੀ ਦੇ ਵਿਸ਼ੇ ਵਿੱਚ ਸਾਰੇ ਵਿਦਿਆਰਥੀ ਦਿਲਚਸਪੀ ਲੈਂਦੇ ਸੀ।ਉਹ ਬਹੁਤ ਮਿਲਾਪੜੇ ਸੁਭਾਅ ਦੇ ਸਨ।ਸੱਭਿਆਚਾਰ ਪ੍ਰੋਗਰਾਮ ਵੀ ਕਰਵਾਉੰਦੇ ਸਨ।ਟੂਰ ’ਤੇ ਵੀ ਲੈ ਕੇ ਜਾਂਦੇ ਹਨ।ਬੱਚਿਆਂ ਨਾਲ ਦੋਸਤਾਨਾ ਵਿਹਾਰ ਕਰਦੇ ਸਨ।
    ਉਸ ਦੇ ਵਧੀਆ ਵਿਹਾਰ ਕਾਰਨ ਮੇਰਾ ਅਧਿਆਪਕ ਬਣਨ ਦਾ ਮਨ ਬਣ ਗਿਆ ਤੇ ਸੋਚਿਆ ਕਿ ਮੈਂ ਬੱਚਿਆਂ ਦੀ ਮਾਨਸਿਕਤਾ ਦਾ ਖਿਆਲ ਰੱਖਾਂਗੀ ਤਾਂ ਜੋ ਕਿਸੇ ਦਾ ਸੁਪਨਾ ਨਾ ਟੁੱਟੇ। ਐਮ.ਏ.ਪੰਜਾਬੀ ਦੇ ਪੇਪਰ ਦੇ ਕੇ ਨਤੀਜੇ ਦੀ ਉਡੀਕ ਵਿੱਚ ਸਾਂ। ਇੱਕ ਦਿਨ ਤੜਕੇ ਚਾਰ ਵਜੇ ਪ੍ਰੋ. ਔਜਲਾ ਸਾਹਿਬ ਮੇਰੇ ਘਰ ਆਏ ਤੇ ਦੱਸਿਆ ਕੇ ਅੱਜ ਐਮ.ਫਿਲ. ਪੰਜਾਬੀ ਦੇ ਦਖਲਾ ਫਾਰਮ ਭਰਨ ਦੀ ਆਖਰੀ ਮਿਤੀ ਹੈ ।
    ਦਾਖਲੇ ਲਈ ਤਿਆਰੀ ਕਰਵਾਈ । ਸੋ ਮੈਂ ਐਮ.ਫਿਲ.ਕਰਕੇ ਕਾਲਜ ਵਿੱਚ ਲੈਕਚਰਾਰ ਲੱਗ ਗਈ।ਅਧਿਆਪਕ ਦਾ ਫਰਜ਼ ਹੈ ਕਿ ਕਿਤਾਬੀ ਪੜ੍ਹਈ ਦੇ ਨਾਲ ਨਾਲ ਸਰਬ ਪੱਖੀ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਵੇ । ਬੱਚਿਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵੱਲ ਵੀ ਲਾਇਆ ਜਾਵੇ ।ਖੇਡਾਂ ਲਈ ਵੀ ਉਤਸ਼ਾਹਤ ਕਰਨਾ,ਲਾਇਬਰੇਰੀ ਨਾਲ ਜੋੜਨਾ, ਐਨ.ਐਸ.ਐਸ. ਭਾਸ਼ਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦੇ ਦੂਸਰਿਆਂ ਨਾਲ ਚੰਗੇ ਸਬੰਧ ਬਣਦੇ ਹਨ।ਜੋ ਸਾਰੀ ਉਮਰ ਕੰਮ ਆਉਂਦੇ ਹਨ ।ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਬੱਚੇ ਦੀ ਮਾਨਸਿਕਤਾ ਨੂੰ ਸਮਝ ਕੇ ਉਸ ਦੇ ਹਾਣ ਦਾ ਹੋ ਕੇ ਵਿਚਰੇ ਤਾਂ ਹੀ ਵਿਦਿਆਰਥੀਆਂ ਦੀ ਜ਼ਿੰਦਗੀ ਸਫਲਤਾ ਦੀਆਂ ਮੰਜਿਲਾਂ ਛੂਹ ਸਕਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!