ਅਸ਼ੋਕ ਵਰਮਾ
ਬਠਿੰਡਾ,5 ਸਤੰਬਰ। ਹਲਕਾ ਬੁਢਲਾਡਾ ਤੋਂ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਤੋਂ ਬਾਅਦ ਉਨਾਂ ਦੀ ਧਰਮਪਤਨੀ ਡਾ ਮਨੋਜ ਬਾਲਾ ਬਾਂਸਲ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਮਾਨਸਾ ਤੋਂ ਚੋਣ ਲੜ ਚੁੱਕੇ ਹਨ ਨੇ ਹਲਕਾ ਮੌੜ ’ਚ ਹਲਕਾ ਸੇਵਾਦਾਰ ਵਜੋਂ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸ ਹਲਕੇ ਤੋਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਚੋਣ ਲੜੀ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਕਿ ਜੱਸੀ ਸਰਰਗਰਮੀਆ ਚਲਾ ਰਹੇ ਸਲ ਪਰ ਅਚਾਨਕ ਮੰਗਤ ਰਾਮ ਬਾਂਸਲ ਨੂੰ ਥਾਪੜਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਸਰਗਰਮ ਹੋ ਗਏ ਜਦੋਂਕਿ ਹੁਣ ਉਨਾਂ ਦੀ ਪਤਨੀ ਮੰਜੂ ਬਾਂਸਲ ਨੇ ਵੀ ਹਲਕੇ ਦੇ ਦੌਰੇ ਵਧਾ ਦਿੱਤੇ ਹਨ। ਮੰਜੂ ਬਾਂਸਲ ਨੇ ਰਾਏ ਖਾਨਾ ਚ, ਕੀਤਾ ਗਲੀਆਂ ਵਿੱਚ ਇੰਟਰਲੋਕਿੰਗਾਂ ਟਾਇਲਾ ਲਾਉਣ ਦਾ ਉਦਘਾਟਨ ਕਰਦਿਆਂ ਗ੍ਰਾਮ ਪੰਚਾਇਤ ਵੱਲੋ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਕੀਤੀ ਸ਼ਲਾਘਾ ਕੀਤੀ ਹੈ। ਉਨਾਂ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ । ਹਲਕਾ ਸੇਵਾਦਾਰ ਡਾ: ਮੈਡਮ ਮੰਜੂ ਬਾਂਸਲ ਨੇ ਕਿਹਾ ਕਿ ਉਨਾਂ ਦਾ ਮੁੱਖ ਮਨੋਰਥ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ।
ਇਸ ਮੌਕੇ ਸਰਪੰਚ ਮਲਕੀਤ ਖਾਨ ਨੇ ਪਿੰਡ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਵੇਰਵੇ ਅਤੇ ਆਟੇ ਦਾਲ ਦੇ ਕੱਟੇ ਗਏ ਕਾਰਡਾਂ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਸੂਚੀ ਹਲਕਾ ਸੇਵਾਦਾਰ ਨੂੰ ਸੌਂਪੀ । ਮੈਡਮ ਮੰਜੂ ਬਾਲਾ ਨੇ ਆਰ ਡੀ ਐਫ , 14 ਵਾਂ ਵਿੱਤ ਕਮਿਸਨ ਤੇ 15 ਵਾਂ ਵਿੱਤ ਕਮਿਸ਼ਨ ਦੀਆ ਗਰਾਂਟਾਂ ਤਹਿਤ ਹੋਣ ਵਾਲੇ ਕੰਮਾਂ ਵਿੱਚ ਲਾਇਬਰੇਰੀ , ਪਾਰਕ , ਹੈਲਥ ਸੈਟਰ , ਪਸੂ ਡਿਸਪੈਸਰੀ ਦੀ ਚਾਰਦੀਵਾਰੀ, ਲਾਇਬਰੇਰੀ ਵਿੱਚ ਆਰ ੳ ਸਿਸਟਮ , ਜਿੰਮ ਦਾ ਸਮਾਨ , ਐਸ ਸੀ ਧਰਮਸਾਲਾ ਦਾ ਕੰਮ ਮੁਕੰਮਲ ਕਰਨ ,ਸਕੂਲ ਤੇ ਪੰਚਾਇਤੀ ਜਗਾ ਦੀ ਚਾਰਦੀਵਾਰੀ ,ਕਬਰਸਤਾਨ , ਪਾਣੀ ਦੇ ਨਿਕਾਸ ਲਈ ਅਤੇ ਗਲੀਆਂ ਨਾਲੀਆਂ ਦੇ ਆਦਿ ਹੋਣ ਵਾਲੇ ਸਾਰੇ ਕੰਮਾਂ ਲਈ 42 ਲੱਖ ਰੁਪਏ ਦੀ ਰਾਸ਼ੀ ਮਨਜੂਰ ਕਰਵਾਉਣ ਤੇ ਧੰਨਵਾਦ ਕੀਤਾ । ਇਸ ਮੌਕੇ ਪੰਚ ਗੁਰਜੀਤ ਸਿੰਘ , ਨਸੀਬ ਕੌਰ , ਸੁਖਜੀਤ ਸਿੰਘ , ਧਰਮ ਸਿੰਘ , ਟਰਾਸਪੋਟਰ ਜਗਸੀਰ ਸਿੰਘ ਮਾਣਕ ਖਾਨਾ, ਸਾਬਕਾ ਬਲਾਕ ਪ੍ਰਧਾਨ ਗੁਰਤੇਜ ਸਿੰਘ ,ਬੀ ਡੀ ਪੀ ੳ ਗੁਰਤੇਗ ਸਿੰਘ , ਧਰਮ ਸਿੰਘ ਸੂਬੇਦਾਰ , ਇਕਬਾਲ ਸਿੰਘ ਗਹਿਰੀ , ਪਰਮਜੀਤ ਸਿੰਘ ਪੰਚਾਇਤ ਸਕੱਤਰ ਅਤੇ ਮੀਡੀਆ ਇੰਚਾਰਜ ਭਗਵੰਤ ਸਿੰਘ ਹਾਜਰ ਸਨ ।