ਗੁਰੂ ਹੀ ਪੜ੍ਹਾਉਂਦਾ,ਗੁਰੂ ਹੀ ਸਮਝਾਉਂਦਾ|
ਗੁਰੂ ਹੀ ਜੀਵਨ ਦੀ ਜਾਚ ਹੈ ਸਿਖਾਉਂਦਾ|
ਗੁਰੂ ਹੁੰਦੀ ਹੈ ‘ਮਾਂ’,’ਅਧਿਆਪਕ’ ਤੇ ‘ਬਾਣੀ’,
ਪੂਰਨ ਗੁਰੂ ਦੀ ਮਹਿਮਾ ਕਿਸੇ ਨਾ ਜਾਣੀ|
ਗੁਰੂ ਸੱਚ,ਸਿਦਕ ਤੇ ਪਾਕ ਰੂਹਾਂ ਦਾ ਨਾਂ ਹੈ,
ਕਬੀਰ ‘ਗੁਰੂ’ ਦੀ ਸਭਨਾ ਤੋਂ ਉੱਚੀ ਥਾਂ ਹੈ|
ਗੁਰੂ ਦੀ ਆਗਿਆ ਦਾ ਸਤਿਕਾਰ ਜੋ ਕਰਦੇ,
ਉਸਦੀ ਰਹਿਮਤ ਨਾਲ ਮੰਜਿਲਾਂ ਨੇ ਸਰਦੇ|
ਗੁਰੂ ਹੁੰਦਾ ਬੱਚਿਆਂ ਦੀ ਜ਼ਿੰਦਗੀ ਦੀ ਪੌੜੀ,
ਵਿਦਿਆ ਦਾ ਫਲ਼ ਮਿੱਠਾ ਤੇ ਜੜ ਹੈ ਕੌੜੀ|
ਆਓ ‘ਜਲੰਧਰੀ’ ਗੁਰੂ ਦਿਵਸ ਮਨਾਈਏ,
ਗੁਰੂ ਦੀ ਮਾਣ-ਸਤਿਕਾਰ ਨਾਲ ਸ਼ਾਨ ਵਧਾਈਏ|
ਅਮਨਦੀਪ ਕੌਰ ਜਲੰਧਰੀ
88720-40085