11.3 C
United Kingdom
Sunday, May 19, 2024

More

    ਮਿੰਨੀ ਕਹਾਣੀ- ਸਾਂਝਾ ਦੁੱਖ

    ਜਗਦੀਸ਼ ਪ੍ਰੀਤਮ

    ਅੱਜ ਅਖਬਾਰ ਪੜਦਿਆਂ ਉਸ ਦੀ ਨਜ਼ਰ ਇਸ਼ਤਿਹਾਰਾਂ ਵਾਲੇ ਪੰਨੇ ਤੇ ਪਈ ਜਿਥੇ ਕਿੰਨੇ ਹੀ ਇਸ਼ਤਿਹਾਰ, ਵੱਰ ਦੀ ਲੋੜ, ਕੰਨਿਆ ਦੀ ਲੋੜ, ਪੜੇ ਲਿਖੇ ਮੁੰਡੇ ਕੁੜੀਆਂ ਦੀ ਲੋੜ ਆਦਿ ਛਪੇ ਹੋਏ ਸਨ। ਉਥੇ ਨਾਲ ਇਕ ਇਸ਼ਤਿਹਾਰ ਸੀ ਸ਼ਾਦੀਸ਼ੁਦਾ ਬਜ਼ੁਰਗ ਜੋੜੇ ਦੀ ਲੋੜ, ਜਿੰਨਾ ਦੀ ਉਮਰ ਕਰੀਬ 55–60 ਸਾਲ ਦੇ ਵਿਚਕਾਰ ਹੋਵੇ, ਰਹਿਣਾ, ਖਾਣਾ ਮੁਫਤ ਅਤੇ ਯੋਗ ਤਨਖਾਹ ਵੀ ਦਿੱਤੀ ਜਾਵੇਗੀ, ਨਾਲ ਹੀ ਫੋਨ ਨੰਬਰ ਲਿਖਿਆ ਹੋਇਆ ਸੀ।ਉਸ ਨੇ ਉਤਸੁਕਤਾ ਵਸ ਫੋਨ ਮਿਲਾਉਣ ਦੀ ਸੋਚੀ ਅਤੇ ਥੋੜੀ ਕੋਸ਼ਿਸ਼ ਤੋੰ ਬਾਅਦ ਫੋਨ ਮਿਲ ਗਿਆ, ਤਾਂ ਉਧਰੋਂ ਹੈਲੋ ਦੀ ਅਵਾਜ਼ ਆਈ ਸਧਾਰਣ ਗੱਲਬਾਤ ਤੋਂ ਬਾਅਦ ਇਸਨੇ ਅਖਬਾਰ ਵਿੱਚ ਲੱਗੇ ਇਸ਼ਤਿਹਾਰ ਬਾਰੇ ਪੁੱਛਿਆ ਅਤੇ ਹੋਰ ਜਾਣਕਾਰੀ ਮੰਗੀ ਤਾਂ ਅੱਗੋਂ ਕੋਈ ਥੱਕੀ ਜਹੀ ਅਵਾਜ਼ ‘ਚ ਦੱਸਣ ਲੱਗਾ ਕਿ “ਅਸੀਂ ਪਤੀ ਪਤਨੀ ਗੋਡਿਆਂ ਤੋਂ ਆਹਰੀ ਦੋ ਜੀ ਹਾਂ ਸਾਨੂੰ ਆਪਣੇ ਵਰਗੇ ਹਮਉਮਰ ਜੋੜੇ ਦੀ ਜਰੂਰਤ ਹੈ ਜਿਹੜਾ ਸਾਡੇ ਨਾਲ ਰਹਿਕੇ ਸਾਡੀ ਦੇਖ–ਭਾਲ ਕਰ ਸਕੇ,ਸਾਡੀ ਤਨਹਾਈ ਦੇ ਪਲਾਂ ਵੰਡਾਂ ਸਕੇ ਕਿਉਂਕਿ ਸਾਡੇ ਬੱਚੇ ਪਰਵਾਸ ਕਰ ਗਏ ਹਨ ਜਿਨ੍ਹਾ ਦਾ ਵਾਪਸ ਆਉਣਾ ਮੁਸ਼ਕਿਲ ਹੀ ਜਾਪਦਾ ਹੈ, ਉਸ ਦੇ ਆਖਰੀ ਸ਼ਬਦਾਂ ‘ਚ ਤਰਲਾ ਜਿਹਾ ਸੀ।”ਕੋਈ ਗੱਲ ਨਹੀਂ ਜੀ ਤੁਸੀਂ ਘਬਰਾਓ ਨਾ ਅਸੀਂ ਕਰਦੇ ਆਂ ਕੁਝ ਤੁਸੀਂ ਬਸ ਆਪਣਾ ਪਤਾ ਲਿਖਵਾਓ”। ਇਸਨੇ ਹੌਸਲਾ ਦਿੰਦੇ ਹੋਏ ਕਿਹਾ।ਅੱਗੋਂ ਉਸਨੇ ਆਪਣਾ ਪਤਾ ਲਿਖਵਾਇਆ ਜੋ ਨੇੜਲੇ ਸ਼ਹਿਰ ਦਾ ਹੀ ਸੀ, ਪਤਾ ਲਿਖਵਾ ਰਹੇ ਬਜ਼ੁਰਗ ਦੇ ਹਲਕੇ–ਹਲਕੇ ਹੌਕੇ ਫੋਨ ਰਾਹੀਂ ਇਸਦੇ ਕੰਨੀ ਪੈਂਦੇ ਰਹੇ । ਹੁਣ ਇਹ ਵੀ ਬਹੁਤ ਉਦਾਸ ਹੋਗਿਆ ਕਿਉਂਕਿ ਇੰਨਾ ਦੇ ਨੂੰਹ ਪੁੱਤ ਵੀ ਵਿਦੇਸ਼ੀ ਧਰਤੀ ਤੇ ਸੈੱਟ ਹੋ ਗਏ ਸਨ ਤੇ ਕਿੰਨੇ ਹੀ ਸਾਲਾ ਤੋ ਮੁੜ ਫੇਰਾ ਨਹੀਂ ਪਾਇਆ ਸੀ।

    ਫਿਰ ਅਚਾਨਕ “ਹੈਂ ਸੁੱਖ ਤਾਂ ਹੈ, ਕਿਹਦਾ ਫੋਨ ਸੀ,ਤੁਸੀ ਐਨੇ ਉਦਾਸ—-?ਸਾਹਮਣੇ ਪਤਨੀ ਚਾਹ ਦਾ ਗਿਲਾਸ ਲਈ ਖੜੀ ਬੋਲ ਰਹੀ ਸੀ ।ਫਿਰ ਇਸਨੇ ਪਤਨੀ ਨੂੰ ਫੋਨ ਵਾਲੀ ਸਾਰੀ ਗੱਲਬਾਤ ਦੱਸੀ, ਪਤਨੀ ਕਹਿੰਦੀ ਤੁਸੀ ਅੱਜ ਹੀ ਉਹਨਾ ਕੋਲ ਜਾਓ, ਨਾਲੇ ਬੰਦਾ ਹੀ ਬੰਦੇ ਦੀ ਦਾਰੂ ਹੁੰਦਾ ਹੈ, ਉਹਨਾ ਦਾ ਦੁੱਖ ਵੀ ਆਪਣੇ ਦੁੱਖ ਵਰਗਾ ਹੀ ਹੈ।ਉਸੇ ਦਿਨ ਇਹ ਉਹਨਾ ਵੱਲ ਚਲਿਆ ਗਿਆ ਅਤੇ ਆਕੇ ਪਤਨੀ ਨੂੰ ਉਹਨਾ ਦਾ ਸਾਰਾ ਹਾਲ ਬਿਆਨ ਕੀਤਾ ।ਉਸ ਦਿਨ ਤੋਂ ਬਾਅਦ ਕਈ ਸਾਲ ਲੰਘ ਗਏ, ਇਹਨਾ ਦਾ ਉਹਨਾ ਕੋਲੇ ਹਰ ਰੋਜ਼ ਜਾਣ ਦਾ ਨਿੱਤ ਨੇਮ ਬਣ ਗਿਆ ਉਹਨਾ ਦਾ ਖਾਣ ਪੀਣਾ, ਦਵਾਈ ਦਾਰੂ ਸੱਭ ਕਾਸੇ ਦੀ ਜਿੰਮੇਵਾਰੀ ਲੈ ਲਈ ਕਈ ਵਾਰ ਰਾਤ ਨੂੰ ਵੀ ਉਥੇ ਹੀ ਰੁੱਕ ਜਾਂਦੇ, ਕਿਉਂਕਿ ਦੋਨਾ ਪਰਿਵਾਰਾ ਦਾ ਹੀ ਸਾਂਝਾ ਦੁੱਖ ਸੀ ।।।

    PUNJ DARYA

    Leave a Reply

    Latest Posts

    error: Content is protected !!