23.5 C
United Kingdom
Tuesday, July 21, 2026

More

    ਸਵੀਡਨ- ਪੰਜਾਬੀ ਕਲਚਰ ਸੁਸਾਇਟੀ ਵੱਲੋਂ ਲੋਕ ਖੇਡ ਮੇਲੇ ਦਾ ਆਯੋਜਨ

    ਗੌਥਨਬਰਗ (ਸਵੀਡਨ)- ਗੁਰਦੀਪ ਗਿੱਲ

    ਸਵੀਡਨ ਦੇ ਸ਼ਹਿਰ ਗੌਥਨਬਰਗ ਵਿਖੇ ਪੰਜਾਬੀ ਕਲਚਰ ਸੋਸਾਇਟੀ ਵੱਲੋਂ ਪਹਿਲੀ ਵਾਰ ਪੰਜਾਬੀ ਲੋਕ ਖੇਡਾਂ ਨੂੰ ਸਮਰਪਿਤ ਖੇਡ ਮੇਲਾ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਵਿੱਚ ਪੰਜਾਬੀ ਮੂਲ ਦੀਆਂ ਬੀਬੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਇਹਨਾਂ ਬੀਬੀਆਂ ਵੱਲੋਂ ਕੀਤੇ ਗਏ ਖੋ -ਖੋ ਮੁਕਾਬਲੇ ਅਤੇ ਦੌੜ ਮੁਕਾਬਲੇ ਵੀ ਖੇਡ ਮੇਲੇ ਦਾ ਸ਼ਿੰਗਾਰ ਬਣੇ ।ਮਰਦਾਂ ਵਿੱਚ ਦੌੜ ਮੁਕਾਬਲੇ ਅਤੇ ਰੱਸਾਕਸੀ ਅਤੇ ਵਾਲੀਬਾਲ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣੇ। ਇਸ ਉਪਰੰਤ ਮੇਲੇ ਵਿੱਚ ਆਏ ਮੇਲੀਆਂ ਵੱਲੋਂ ਗਿੱਧਾ ਭੰਗੜਾ ਪੇਸ਼ ਕੀਤਾ ਗਿਆ। ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਤਰਾਂ ਗੌਥਨਬਰਗ ਪੰਜਾਬੀ ਖੇਡ ਮੇਲਾ ਸਮੂਹ ਪੰਜਾਬੀਆਂ ਅਤੇ ਪੰਜਾਬੀ ਕਲਚਰ ਸੋਸਾਇਟੀ ਦੇ ਪ੍ਰਬੰਧਕ ਕੁਲਦੀਪ ਸਿੰਘ, ਗੁਰਨਾਮ ਸਿੰਘ, ਹਰਪਾਲ ਨਾਗੀ, ਦਲਜਿੰਦਰ ਨਿੱਕੂ, ਜਗਜੀਤ ਸਿੰਘ, ਹਰਜਿੰਦਰ ਸਿੰਘ , ਸੁਰਿੰਦਰ ਗਿੱਲ ਅਤੇ ਪਰਮਿੰਦਰ ਸਿੰਘ ਦੇ ਸਹਿਯੋਗ ਸਦਕਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਯਾਦਗਾਰੀ ਹੋ ਨਿਬੜਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!