ਮਿਸ਼ਨ ਫਤਹਿ: ਲੋਕ ਟੈਸਟ ਲਈ ਖੁੱਲ ਕੇ ਅੱਗੇ ਆਉਣ -ਡਾ.ਗੀਤਾ
ਸੰਦੌੜ 5 ਸਤੰਬਰ ( ਰਿਖੀ )
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ਼ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ ਵੱਖ ਪਿੰਡਾਂ ਵਿਚ ਕੋਵਿਡ -19 ਦੇ 100 ਸੈਪਲ ਇਕੱਤਰ ਕਰਕੇ ਜਾਂਚ ਦੇ ਲਈ ਪਟਿਆਲਾ ਭੇਜੇ ਗਏ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਧਨੋ ਕੁੱਪ ਅਤੇ ਪੰਜਗਰਾਈਆਂ ਵਿਖੇ ਕੋਵਿਡ 19 ਦੇ 100 ਨਮੂਨੇ ਲੈ ਕੇ ਜਾਂਚ ਲਈ ਪਟਿਆਲਾ ਭੇਜੇ ਗਏ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਲੋਕ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਤੇ ਬਿਨਾਂ ਕਿਸੇ ਡਰ ਖੁੱਲ ਕੇ ਸੈਪਲਾਂ ਲਈ ਅੱਗੇ ਆਉਣ ।ਇਸ ਮੌਕੇ ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਗੁਲਜ਼ਾਰ ਖਾਨ , ਨਿਰਭੈ ਸਿੰਘ, ਡਾ. ਰੂਨਾ, ਡਾ.ਮੁਹੰਮਦ ਇਰਫਾਨ , ਰਾਜੇਸ਼ ਰਿਖੀ, ਸੀ.ਐਚ.ਓ. ਜਸਪ੍ਰੀਤ ਕੌਰ, ਰਫਾਨ ਖਾਨ , ਸਤਵਿੰਦਰ ਸਿੰਘ,ਹਰੀਜੋਤ ਕੌਰ,ਰਣਦੀਪ ਕੌਰ, ਸੰਦੀਪ ਕੌਰ, ਹਰਭਗਵਾਨ ਦਾਸ, ਬਬੂਲ ਸਿੰਘ ਆਦਿ ਹਾਜ਼ਰ ਸਨ।