ਸੰਦੌੜ 3 ਸਤੰਬਰ ( ਰਿਸ਼ੀ ) ਅੱਜ ਪੂਰਾ ਦੇਸ਼ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਕੁੱਝ ਮਾੜੀ ਸੋਚ ਵਾਲੇ ਲੋਕ ਅਜਿਹੇ ਮੁਸ਼ਕਲ ਭਰੇ ਦੌਰ ਵਿੱਚ ਵੀ ਗਲਤ ਅਤੇ ਤਰਕਹੀਣ ਅਫਵਾਹਾਂ ਫੈਲਾ ਰਹੇ ਹਨ ਅਜਿਹਾ ਕਰਨ ਵਾਲੇ ਕਿਸੇ ਵੀ ਸਖਸ਼ ਨੂੰ ਬਖਸਿਆ ਨਹੀਂ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਵੱਲੋਂ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕੇ ਲੋਕ ਸਿਹਤ ਵਿਭਾਗ ਦੇ ਵੱਲੋਂ ਕੋਵਿਡ ਤੋਂ ਬਚਾਅ ਲਈ ਦੱਸੀਆਂ ਜਾਂਦੀਆਂ ਸਾਰੀਆਂ ਹੀ ਸਾਵਧਾਨੀਆਂ ਦਾ ਖ਼ਿਆਲ ਜਰੂਰ ਰੱਖਣ ਉਹਨਾਂ ਕਿਹਾ ਕੇ ਲੋਕ ਵਾਰ ਵਾਰ ਹੱਥ ਧੋਣ ਦੀ ਵਿਧੀ ਨੂੰ ਪੱਕਾ ਨਿਯਮ ਬਣਾਉਣ, ਮਾਸਕ ਪਾ ਕੇ ਰੱਖਣ ਦੀ ਆਦਤ ਨੂੰ ਸਿਰਫ ਚਲਾਨ ਤੋਂ ਬਚਣ ਤੱਕ ਹੀ ਸੀਮਤ ਨਾ ਰੱਖਣ ਸਗੋਂ ਇਸਦੀ ਜਰੂਰਤ ਨੂੰ ਸਮਝਦੇ ਹੋਏ ਪਹਿਨਕੇ ਰੱਖਣ ਉਹਨਾਂ ਕਿਹਾ ਕੇ ਸੋਸ਼ਲ ਦੂਰੀ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ ਉਹਨਾਂ ਕਿਹਾ ਕੇ ਲੋਕ ਸੋਸ਼ਲ ਮੀਡੀਆ ਤੇ ਆਉਣ ਵਾਲੀ ਹਰ ਗੱਲ ਤੇ ਅੱਖਾਂ ਮੀਚ ਕੇ ਵਿਸ਼ਵਾਸ ਨਾ ਕਰਨ ਸਗੋਂ ਤੱਥਾਂ ਦੀ ਪੜਤਾਲ ਜਰੂਰ ਕਰਨ!