7.5 C
United Kingdom
Sunday, March 8, 2026

More

    ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਅਤੇ ਪਾਲਣੇ ਜਰੂਰੀ -ਸੁਖਦੀਪ

    ਥਾਣਾ ਮੁਖੀ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ
    ਸੰਦੌੜ 5ਸਤੰਬਰ (ਰਿਖੀ ) ਪੁਲਿਸ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਲਈ ਇਲਾਕੇ ਦੇ ਵਿੱਚ ਪੌਦੇ ਲਗਾਉਣ ਦਾ ਬੀੜਾ ਚੁੱਕਦੇ ਹੋਏ ਪੌਦੇ ਲਗਾਉਣ ਦੀ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਹੈ ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਚੱਕ ਸ਼ੇਖੂਪੁਰ ਵਿਖੇ ਦੋ ਦਰਜਨ ਪੌਦੇ ਲਗਾ ਕੇ ਇਸ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ ਇੰਸਪੈਕਟਰ ਸੁਖਦੀਪ ਸਿੰਘ ਨੇ ਕਿਹਾ ਕੇ ਅੱਜ ਜੇਕਰ ਵਾਤਾਵਰਨ ਨੂੰ ਬਚਾਉਣਾ ਹੈ ਅਤੇ ਬਿਮਾਰੀਆਂ ਤੋਂ ਬਚ ਕੇ ਰਹਿਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ ਪਵੇਗੀ ਉਹਨਾਂ ਕਿਹਾ ਪੌਦਾ ਭਾਂਵੇ ਕਿਸੇ ਵੀ ਥਾਂ ਲਗਾਓ ਉਹ ਸਭ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਉਹਨਾਂ ਕਿਹਾ ਕੇ ਪੌਦੇ ਨੂੰ ਲਗਾ ਦੇਣਾ ਹੀ ਕਾਫੀ ਨਹੀਂ ਹੁੰਦਾ ਬਲਕਿ ਉਸਨੂੰ ਪਾਲਣ ਦੀ ਜਿੰਮੇਵਾਰੀ ਵੱਡੀ ਹੁੰਦੀ ਹੈ ਉਹਨਾਂ ਦੱਸਿਆ ਕੇ ਇਸ ਮੁਹਿੰਮ ਤਹਿਤ ਹੋਰ ਵੀ ਪੌਦੇ ਲਗਾਏ ਜਾਣਗੇ ਇਸ ਮੌਕੇ ਉਹਨਾਂ ਨਾਲ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ, ਸਰਪੰਚ ਰਾਮ ਸਿੰਘ, ਮਾਸਟਰ ਸੁਖਦੇਵ ਸਿੰਘ, ਸਕੂਲ ਦੇ ਡਾਇਰੈਕਟਰ ਮੈਡਮ ਬੀ ਕੇ ਮਹਿਤਾ ਆਦਿ ਹਾਜ਼ਰ ਸਨ!

    ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਚੱਕ ਵਿਖੇ ਪੌਦਾ ਲਗਾਉਂਦੇ ਹੋਏ ਇੰਸਪੈਕਟਰ ਸੁਖਦੀਪ ਸਿੰਘ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!