19.8 C
United Kingdom
Monday, June 22, 2026

More

    ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਮੌਤ ਰਹੱਸਮਈ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ

    ਚੰਡੀਗੜ੍ਹ 5 ਸਤੰਬਰ (ਰਾਜਿੰਦਰ ਭਦੌੜੀਆ)

    ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮਨ ਤੇ ਵੱਡਾ ਬੋਝ ਲੈਕੇ ਇਸ ਫਾਨੀ ਸੰਸਾਰ ਤੋ ਸਦਾ ਲਈ ਰੁਖ਼ਸਤ ਹੋ ਗਏ ਸ੍ ਹਰਚਰਨ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਰਨਲ ਸਕੱਤਰ ਅਤੇ ਮੁੱਖ ਬੁਲਾਰੇ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਫੈਡਰੇਸ਼ਨ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਜਾਰੀ ਸਾਝੇ ਬਿਆਨ ਵਿੱਚ ਕਿਹਾ ਹੈ ਕਿ ਸ੍ ਹਰਚਰਨ ਸਿੰਘ ਨੇ ਬੀਤੇ ਦਿਨੀ ਮੀਡੀਏ ਦੇ ਇੱਕ ਹਿੱਸੇ ਵਿੱਚ ਸਪੱਸ਼ਟ ਕਿਹਾ ਸੀ ਕਿ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰ ਬਹੁਤ ਕੁੱਝ ਗਲਤ ਹੈ ਜਿਸ ਦੇ ਪਰਦਾਫਾਸ਼ ਕਰਾਗਾ ਅੱਜ ਅਚਾਨਕ ਉਹਨਾ ਨੂੰ ਹਾਰਟਅਟੈਕ ਆਇਆ ਹੈ ਅਜਿਹੇ ਹਾਲਤਾ ਵਿੱਚ ਹਰਚਰਨ ਸਿੰਘ ਦੀ ਮੋਤ ਦੀ ਜਾਚ ਹੋਣੀ ਬੇਹੱਦ ਜਰੂਰੀ ਹੈ ਕਿ ਉਹਨਾ ਨੂੰ ਪਿਛਲੇ ਇੱਕ ਹਫਤੇ ਤੋ ਕਿਸ ਕਿਸ ਨੇ ਫੋਨ ਕੀਤੇ ਹਨ । ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕੁੱਝ ਸਮਾ ਪਹਿਲਾ ਮੈ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਦ ਉਹਨਾ ਨਾਲ ਇਹ ਗੁੱਸਾ ਜਾਹਰ ਕੀਤਾ ਸੀ ਕਿ ਤੁਸੀ ਤਿੰਨ ਲੱਖ ਤਨਖਾਹ ਦੇ ਲਾਲਚ ਵਿੱਚ ਕਿਉ ਪਾਪ ਦੇ ਭਾਗੀ ਬਣੇ ਤਾ ਉਹਨਾ ਕਿਹਾ ਸੀ ਮੈ ਸਭ ਕੁੱਝ ਮੁੱਖ ਗਵਾਹ ਦੇ ਤੌਰ ਤੇ ਬਿਆਨ ਕਰਾਗਾ ਕਿਉਕਿ ਮੇਰੀ ਆਤਮਾ ਤੇ ਭਾਰੀ ਬੋਝ ਹੈ ਮੇਰੇ ਉਪਰ ਲੱਗ ਰਹੇ ਦੋਸ ਭਾਵੇ ਬੇਬੁਨਿਆਦ ਨੇ ਪਰ ਮੈ ਮਹਿਸੂਸ ਕਰਦਾ ਕਿ ਮੈਨੂੰ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੱਖ ਸਕੱਤਰ ਨਹੀ ਸੀ ਬਣਨਾ ਚਾਹੀਦਾ । ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਹੋਰ ਸਾਬਕਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੀ ਜਾਨ ਨੂੰ ਖਤਰਾ ਦੱਸਦਿਆ ਉਸ ਉਪਰ ਨਜਰ ਰੱਖਣ ਦੀ ਮੰਗ ਕੀਤੀ ਕਿਉਕਿ ਰੂਪ ਸਿੰਘ ਵੀ ਹਰਚਰਨ ਸਿੰਘ ਵਾਗ ਮਨ ਤੇ ਭਾਰੀ ਬੋਝ ਲੈਕੇ ਵਿਦੇਸ਼ ਅੰਦਰ ਇਕਾਤਵਾਸ ਵਿੱਚ ਹਨ । ਉਹਨਾ ਨੇ ਵੀ ਕਿਹਾ ਕਿ ਉਹ ਬਹੁਤ ਜਲਦੀ ਸਭ ਕੁੱਝ ਦਾ ਖੁਲਾਸਾ ਜਨਤਕ ਕਰਨਗੇ ।
    ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਮੌਤ ਬੇਹੱਦ ਰਹੱਸਮਈ ਹੈ ਕਿਉਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ 328 ਪਾਵਨ ਸਰੂਪਾ ਅਤੇ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਵਿੱਚ ਆਈਆ ਬੇਨਿਯਮੀਆ ਵਿੱਚ ਇਹਨਾ ਤੇ ਐਡਵੋਕੇਟ ਈਸਰ ਸਿੰਘ ਦੀ ਅਗਵਾਈ ਵਾਲੀ ਜਾਚ ਕਮੇਟੀ ਨੇ ਉਂਗਲ ਉਠਾਈ ਸੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!