15.3 C
United Kingdom
Monday, June 22, 2026

More

    ਕਰੋਨਾ ਮਹਾਂਮਾਰੀ ਦੇ ਵਿਚ ਨਿਊਜ਼ੀਲੈਂਡ ਵਿਸ਼ਵ ਦਾ ਦੂਜਾ ਸੁਰੱਖਿਅਤ ਦੇਸ਼

    ਕਰੋਨਾ: ਕਿੱਥੇ ਖੜ੍ਹੇ ਹਨ ਕੀਵੀਜ਼?
    -ਪਹਿਲੇ ਨੰਬਰ ਉਤੇ ਜ਼ਰਮਨੀ
    -ਭਾਰਤ ਦਾ ਸਥਾਨ 80ਵਾਂ

    -ਹਰਜਿੰਦਰ ਸਿੰਘ ਬਸਿਆਲਾ-
    ਔਕਲੈਂਡ 05 ਸਤੰਬਰ: ਨਿਊਜ਼ੀਲੈਂਡ ਦੇ ਵਿਚ ਭਾਵੇਂ ਲਗਪਗ ਤਿੰਨ ਮਹੀਨੇ ਬਾਅਦ ਦੁਬਾਰਾ ਕਰੋਨਾ ਦੇ ਕੇਸ ਆਉਣੇ 11 ਅਗਸਤ ਤੋਂ ਸ਼ੁਰੂ ਹਨ ਪਰ ਫਿਰ ਵੀ ਦੁਨੀਆ ਦੇ ਮੁਕਾਬਲੇ ਨਿਊਜ਼ੀਲੈਂਡ ਨੂੰ ਵਿਸ਼ਵ ਦਾ ਦੂਜਾ ਸੁਰੱਖਿਅਤ ਮੁਲਕ ਐਲਾਨਿਆ ਗਿਆ ਹੈ। ਪਹਿਲਾ ਸੁਰੱਖਿਅਤ ਦੇਸ਼ ਜ਼ਰਮਨੀ ਹੈ। ਸਾਊਥ ਕੋਰੀਆ ਤੀਜੇ ਨੰਬਰ ਉਤੇ ਜਦ ਕਿ ਚੌਥੇ ਨੰਬਰ ਉਤੇ ਸਵਿਟਜ਼ਰਲੈਂਡ ਹੈ ਜੋ ਕਿ ਪਹਿਲਾਂ ਇਕ ਨੰਬਰ ਉਤੇ ਸੀ। ਪੰਜਵੇਂ ਨੰਬਰ ਉਤੇ ਜਾਪਾਨ ਆਇਆ ਹੈ। ਆਸਟਰੇਲੀਆ ਛੇਵੇਂ ਅਤੇ ਚੀਨ ਸੱਤਵੇਂ ਨੰਬਰ ਉਤੇ ਹੈ। ਇਹ ਰੈਂਕਿੰਗ ਜਾਂ ਸੁਰੱਖਿਅਤ ਪੱਧਰ ਕੱਢਣ ਦੇ ਲਈ ਸਿਰਫ ਕਰੋਨਾ ਪੀੜਤ ਲੋਕਾਂ ਦੀ ਗਿਣਤੀ ਜਾਂ ਮੌਤਾਂ ਨੂੰ ਹੀ ਨਹੀਂ ਵਿਚਾਰਿਆ ਗਿਆ ਹੈ ਸਗੋਂ ਸਰਕਾਰਾਂ ਨੇ ਕੀ ਕੰਮ ਕੀਤਾ?, ਰਾਸ਼ਟਰ ਦੇ ਉਤੇ ਕਿਵੇਂ ਨਜ਼ਰ ਰੱਖੀ?, ਕਿਵੇਂ ਕਰੋਨਾ ਮਰੀਜ ਲੱਭਿਆ? ਅਤੇ ਕਿਵੇਂ ਦਾ ਮੈਡੀਕਲ ਸਿਸਟਮ ਅਪਣਾਇਆ ਗਿਆ? ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਸਰਕਾਰਾਂ ਨੇ ਕਿਵੇਂ ਆਪਣੀ ਅਰਥ ਵਿਵਸਥਾ ਬਚਾਈ?, ਐਮਰਜੈਂਸੀ ਦੌਰਾਨ ਕੀ ਪ੍ਰਬੰਧ ਰਹੇ? ਆਦਿ ਨੂੰ ਵੀ ਵੇਖਿਆ ਗਿਆ ਹੈ। ਲਗਪਗ 140 ਤਰ੍ਹਾਂ ਦੇ ਮਾਪਦੰਢ ਪਰਖੇ ਗਏ ਤੇ ਫਿਰ ਨਤੀਜਾ ਕੱਢਿਆ ਗਿਆ। ਜਿਆਦਾ ਖਤਰਨਾਕ ਮੁਲਕਾਂ ਦੇ ਵਿਚ ਸੋਮਾਲੀਆ, ਸਾਊਥ ਸੁਡਾਨ, ਅਫਗਾਨਿਸਤਾਨ  ਅਤੇ ਮਾਲੀ ਆਦਿ ਆਏ ਹਨ।  ਭਾਰਤ ਦਾ ਸਥਾਨ 80ਵਾਂ ਹੈ ਜਦ ਕਿ ਕੈਨੇਡਾ 12ਵੇਂ ਸਥਾਨ ਅਤੇ ਅਮਰੀਕਾ 55ਵੇਂ ਸਥਾਨ ਉਤੇ ਹੈ। ਸੋ ਕਰੋਨਾ ਦੇ ਮਾਮਲੇ ਵਿਚ ਨਿਊਜ਼ੀਲੈਂਡ ਦੂਜੇ ਨੰਬਰ ਉਤੇ ਖੜ੍ਹਾ ਹੈ। ਨਿਊਜ਼ੀਲੈਂਡ ਦੇ ਵਿਚ ਅੱਜ ਇਕ ਹੋਰ ਮੌਤ ਹੋਈ ਹੈ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ ਅਜੇ ਤੱਕ 24 ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!