13.7 C
United Kingdom
Monday, June 22, 2026

More

    ਮੁੱਲ ਕੋਈ ਨਾ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਜਿੱਦਾਂ ਤੇਰੇ ਸੋਹਣੀਏ ,
    ਨੀ ਤੁੱਲ ਕੋਈ ਨਾ |
    ਓਦਾਂ ਸਾਨੂੰ ਲੱਗੇ ਸਾਡਾ,
    ਮੁੱਲ ਕੋਈ ਨਾ |
    ਜਿੱਦਾਂ ਤੇਰੇ ਸੋਹਣੀਏ,
    ਨੀ ਤੁੱਲ ਕੋਈ ਨਾ |

    ਮੈਂ ਕੰਢਿਆਂ ਦੀ ਵਾੜ ਤੇ ,
    ਤੂੰ ਫੁੱਲਾਂ ਦੀ ਕਿਆਰੀ |
    ਮਹਿਕਾਂ ਮੌਲਦੀਆਂ ਤੇਰੀਆਂ,
    ਤੂੰ ਲਗਦੀ ਪਿਆਰੀ |
    ਤੂੰ ਆਵੇਂ-ਜਾਵੇਂ ਜਿੱਥੇ ਮਰਜੀ,
    ਸਾਨੂੰ ਖੁੱਲ ਕੋਈ ਨਾ |
    ਜਿੱਦਾਂ ਤੇਰੇ ਸੋਹਣੀਏ,
    ਨੀ ਤੁੱਲ ਕੋਈ ਨਾ |

    ਜਿੱਦਾਂ ਕਰਦੀ ਏਂ ਤੂੰ,
    ਓਦਾਂ ਕਰਾਂਗਾ ਜੇ ਮੈਂ |
    ਤੈਨੂੰ ਲੱਗਣਾਂ ਨਹੀਂ ਚੰਗਾ,
    ਹੌਕੇ ਭਰਾਂਗਾ ਜੇ ਮੈਂ |
    ਖਾਰ ਨੇਂ ਚੁਫੇਰੇ ਹਾਏ,
    ਨੀ ਫੁੱਲ ਕੋਈ ਨਾ |
    ਜਿੱਦਾਂ ਤੇਰੇ ਸੋਹਣੀਏ,
    ਨੀ ਤੁੱਲ ਕੋਈ ਨਾ |

    ਕਿੱਦਾਂ ਹੁੰਦਾ ਏ ਗੁਜਾਰਾ,
    ਮੇਰੀ ਰੂਹ ਨੂੰ ਪੁੱਛ ਆ ਕੇ |
    ਏਨੇ ਸੜ ਭੁੱਜ ਜਾਣੈਂ ਨੀ,
    ਚੰਦ ਕੂ ਲੱਕੜਾਂ ਤੇ ਜਾ ਕੇ |
    ਨੀ ਮੇਰੀ ਜਾਚੇ ਮੈਥੋਂ,
    ਹੋਈ ਅਜੇ ਭੁੱਲ ਕੋਈ ਨਾ |
    ਜਿੱਦਾਂ ਤੇਰੇ ਸੋਹਣੀਏ,
    ਨੀ ਤੁੱਲ ਕੋਈ ਨਾ |

    ਮੇਰਾ ਸਰਦਾ ਨਹੀਂ ਭੋਰਾ,
    ਮੈਨੂੰ ਰਹਿਣ ਦੇ ਤੂੰ ਪਾਸੇ |
    ਮੇਰੇ ਚਾਅ ਭੁਬੀਂ ਰੋਣ,
    ਮੇਰੇ ਸਾਹ ਵੀ ਉਦਾਸੇ |
    ਨੀ ਮੈਂ ਪੈ ਜਾਵਾਂ ਵਿੱਚ ਝੱਟ,
    ਏਥੇ ਚੁੱਲ ਕੋਈ ਨਾ |
    ਜਿੱਦਾਂ ਤੇਰੇ ਸੋਹਣੀਏ,
    ਨੀ ਤੁੱਲ ਕੋਈ ਨਾ |

    ਮੇਰੇ ਸਾਹਾਂ ਦਾ ਬੇੜਾ,
    ਤੇਰੀ ਜੁਦਾਈ ਚ ਡੁੱਬੇ |
    ਰੂਹ ਭਰੇ ਹਟਕੋਰੇ,
    ਕੰਡੇ ਹੌਕੇ ਨੂੰ ਚੁੱਭੇ |
    ਜਿੱਦਾਂ ਰੁਲ ਗਏ ਨੀ ਆਪਾਂ,
    ਜਾਂਦਾ ਰੁਲ ਕੋਈ ਨਾ |
    ਜਿੱਦਾਂ ਤੇਰੇ ਸੋਹਣੀਏ,
    ਨੀ ਤੁੱਲ ਕੋਈ ਨਾ |

    ਦੁੱਖਭੰਜਨ ਦੇ ਕੰਨਾਂ ਵਿੱਚ,
    ਪੀੜ ਦਾ ਤੇਜ਼ਾਬ ਏ |
    ਉਹਦੀਆਂ ਰਗਾਂ ਦੇ ਵਿੱਚ,
    ਸੋਜ਼ ਟੁੱਟਾ ਸਾਜ਼ ਏ |
    ਤੇਰੇ ਨਾਲੋਂ ਸਾਨੂੰ ਚੀਜ਼,
    ਅਮੁੱਲ ਕੋਈ ਨਾ |
    ਜਿੱਦਾਂ ਤੇਰੇ ਸੋਹਣੀਏ,
    ਨੀ ਤੁੱਲ ਕੋਈ ਨਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!