ਰਜਨੀ ਵਾਲੀਆ, ਕਪੂਰਥਲਾ
ਮੈਂ ਸੁਣੀ ਤੂੰ ਸੁਣਾਈ ਵੇ,
ਮੈਂ ਗੱਲ ਦਿਲ ਤੇ ਨਾ ਲਾਈ ਵੇ |
ਮੈਥੋਂ ਮਾਪੀ ਗਈ ਸੀ ਝੱਟ,
ਚੰਨਾਂ ਤੇਰੀ ਗਹਿਰਾਈ ਵੇ |
ਮੈਂ ਸੁਣੀ ਤੂੰ ਸੁਣਾਈ ਵੇ,
ਮੈਂ ਗੱਲ ਦਿਲ ਤੇ ਨਾ ਲਾਈ ਵੇ |
ਤੇਰਾ ਭੇਦ ਪਾਉਣਾ ਸੌਖਾ,
ਵੇ ਤੂੰ ਸਰਲ ਬੜਾ |
ਮੇਰੇ ਉੱਤੇ ਡੁੱਲ ਜਾਨੈਂ ਝੱਟ,
ਵੇ ਤੂੰ ਤਰਲ ਬੜਾ |
ਤੇਰੀ ਤੱਕ ਸਾਦਗੀ ਮੈਂ,
ਹੋ ਗਈ ਆਂ ਸੁ਼ਦਾਈ ਵੇ |
ਮੈਂ ਸੁਣੀ ਤੂੰ ਸੁਣਾਈ ਵੇ,
ਮੈਂ ਗੱਲ ਦਿਲ ਤੇ ਨਾ ਲਾਈ ਵੇ |
ਤੇਰੇ ਦਿਲ ਵਿੱਚ ਜੋ ਵੀ ,
ਹੋਵੇ ਸਾਫ ਦੱਸ ਦੇਨਾ ਏਂ |
ਭਾਵੇਂ ਹੋਵਣ ਲੱਖਾਂ ਪੀੜਾਂ,
ਹੱਸਦਾ ਈ ਰਹਿੰਨਾ ਏਂ |
ਦਿੱਤਾ ਮੈਨੂੰ ਡਾਢਾ ਕੁਝ,
ਤੇਰੀ ਰਹਿਨੁਮਾਈ ਵੇ |
ਮੈਂ ਸੁਣੀ ਤੂੰ ਸੁਣਾਈ ਵੇ,
ਮੈਂ ਗੱਲ ਦਿਲ ਤੇ ਨਾ ਲਾਈ ਵੇ |
ਕੌਡੀਆਂ ਨੂੰ ਹੀਰਾ ਕਰੇਂ,
ਅੱਖਰਾਂ ਦੇ ਜਾਦੂ ਨਾ |
ਜਿੰਦਗੀ ਚ ਰੱਖੇ ਤੂੰ,
ਸੰਬੰਧ ਕਦੇ ਵਾਧੂ ਨਾ |
ਜਨਮਾਂ ਤੋਂ ਤੇਰੇ ਚ ਹੀ,
ਜਾਨ ਏ ਸਮਾਈ ਵੇ |
ਮੈਂ ਸੁਣੀ ਤੂੰ ਸੁਣਾਈ ਵੇ,
ਮੈਂ ਗੱਲ ਦਿਲ ਤੇ ਨਾ ਲਾਈ ਵੇ |
ਕਿੰਨੇ ਵਜੇ ਕਿੱਥੇ ਹੋਣਾ,
ਕਿੱਥੇ-ਕਿੱਥੇ ਰਹਿੰਨਾ ਏ |
ਮੈਨੂੰ ਤੇਹ ਦਿਆ ਪਾਤਰਾ ਵੇ,
ਸਭ ਕੁਝ ਕਹਿੰਨਾ ਏਂ |
ਮੇਰੀ ਵੀ ਤਾਂ ਅੱਖ ਤੇਰੀ,
ਦੀਦ ਦੀ ਤਿਹਾਈ ਵੇ |
ਮੈਂ ਸੁਣੀ ਤੂੰ ਸੁਣਾਈ ਵੇ,
ਮੈਂ ਗੱਲ ਦਿਲ ਤੇ ਨਾ ਲਾਈ ਵੇ |
ਖੁਸੀ਼ ਦਿਆਂ ਪਲਾਂ ਦਾ,
ਏ ਅੱਡ ਅਹਿਸਾਸ ਏ |
ਕਾਗਜ਼ਾ ਨੂੰ ਅੱਖਰਾਂ ਦੀ,
ਲੱਗੀ ਰਹਿੰਦੀ ਪਿਆਸ ਏ |
ਰਜਨੀ ਨੇ ਸੁਣੀ ਗੀਤਾਂ ,
ਦੀ ਸ਼ਹਿਨਾਈ ਵੇ |
ਮੈਂ ਸੁਣੀ ਤੂੰ ਸੁਣਾਈ ਵੇ,
ਮੈਂ ਗੱਲ ਦਿਲ ਤੇ ਨਾ ਲਾਈ ਵੇ |