15.3 C
United Kingdom
Monday, June 22, 2026

More

    ਅੱਗ ਲਾਂਵਾਂ ਏਸ ਸਿਆਸਤ ਨੂੰ

    ਮਜ਼ਹਬ ਸੀ ਆਪਣੇ ਆਪਣੇ ਫੇਰ ਵੀ ਸੀ ਭਰਾ ਭਰਾ,
    ਅੱਗ ਲਾਵਾਂ ਏਸ ਸਿਆਸਤ ਨੂੰ ਜਿਹਨੇ ਕੀਤੇ ਜੁਦਾ ਜੁਦਾ ‘
    ਮਿਲਣ ਦੇ ਦੇਵਤਾ, ਮਿਲਣ ਦੀ ਰੁੱਤ ਚੜ੍ਹਾ।

    ਦੁਸ਼ਮਣੀ ਦੀ ਅੱਗ ਨੇ ਸਾੜੇ ਹੋਏ ਆਂ,
    ਨਫ਼ਰਤ ਦੇ ਪਾਲ਼ੇ ਨੇ ਮਾਰੇ ਹੋਏ ਆਂ,
    ਪਿਆਰ ਦੇ ਦੇਵਤਾ, ਬਹਾਰ ਦੀ ਰੁੱਤ ਚੜ੍ਹਾ।

    ਬਟਵਾਰੇ ਦੇ ਸੱਪ ਨੇ ਡੰਗੇ ਹੋਏ ਆਂ,
    ਇੱਕ ਦੂਜੇ ਦੇ ਖੂਨ ਨਾਲ ਰੰਗੇ ਹੋਏ ਆਂ,
    ਪਿਆਰ ਦੇ ਦੇਵਤਾ, ਪਿਆਰ ਦੀ ਰੁੱਤ ਚੜ੍ਹਾ।

    ਅਸੀਂ ਸੁੁਲਾਹ ਦੀ ਗੱਲ ਵੀ ਕਰੀ ਜਾਨੇ ਆਂ,
    ਇੱਕ ਦੂਜੇ ਨੂੰ ਕਤਲ ਵੀ ਕਰੀ ਜਾਨੇ ਆਂ,
    ਅਮਨ ਦੇ ਦੇਵਤਾ, ਅਮਨ ਦੀ ਰੁੱਤ ਚੜ੍ਹਾ।

    ਸਲੀਮ ਰਜ਼ਾ ਰਾਏਕੋਟੀ

    ⭐⭐⭐⭐⭐⭐⭐

    ਦੀਨ ਧਰਮ ਦਾ ਧੰਦਾ ,
    ਘਾਟਾ ਨਾ ਕਦੇ ਮੰਦਾ.
    ਇਸ ਤੋਂ ਬਿਨਾਂ ਹਰ ਧੰਦਾ ,
    ਕਦੀ ਮੰਦਾ ਕਦੀ ਚੰਗਾ।
    ਸਲੀਮ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!