17.3 C
United Kingdom
Friday, June 26, 2026

More

    ਕਿਰਤੀ ਕਿਸਾਨ ਯੂਨੀਅਨ ਵੱਲੋਂ ਜੱਥੇਬੰਦੀ ਦੇ ਯੂਥ ਵਿੰਗ ਦਾ ਗਠਨ

    ਅਸ਼ੋਕ ਵਰਮਾ
    ਬਠਿੰਡਾ, 1 ਸਤੰਬਰ। ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਜਥੇਬੰਦੀ ਦੇ ਯੂਥ ਵਿੰਗ ਦਾ ਗਠਨ ਕਰਨ ਦੇ  ਫੈਸਲੇ ਤਹਿਤ ਪਿੰਡ ਦੀਪ ਸਿੰਘ ਵਾਲਾ ਵਿੱਚ ਯੂਨੀਅਨ ਦੇ ਯੂਥ ਵਿੰਗ ਦੀ 21ਮੈਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਗੁਰਜੀਤ ਸਿੰਘ ਪ੍ਰਧਾਨ,ਜਗਦੀਪ ਸਿੰਘ,ਅਮਨਦੀਪ ਸਿੰਘ,ਨਿਸ਼ਾਨ ਸਿੰਘ,ਰਾਜਦੀਪ ਸਿੰਘ (ਸਾਰੇ ਮੀਤ ਪ੍ਰਧਾਨ),ਸੰਦੀਪ ਬੱਲ ਸਕੱਤਰ,ਗੁਰਸਾਹਿਬ ਸਿੰਘ ਲਾਇਬ੍ਰੇਰੀਅਨ,ਦਵਿੰਦਰ ਸਿੰਘ ਪ੍ਰੈਸ ਸਕੱਤਰ ਤੇ ਅਰਸ਼ਦੀਪ ਸਿੰਘ,ਅਮਨਦੀਪ ਸਿੰਘ,ਸਾਹਿਬ ਸਿੰਘ ਬਲਜਿੰਦਰ ਸਿੰਘ,ਧਰਮਿੰਦਰ ਸਿੰਘ,ਕਰਨਵੀਰ ਸਿੰਘ,ਸਤਨਾਮ ਸਿੰਘ,ਹਰਮੀਤ ਸਿੰਘ,ਗੁਰਸ਼ਰਨ ਸਿੰਘ,ਹੀਰਾ ਸਿੰਘ,ਮਨਵੀਰ ਸਿੰਘ, ਬਲਜੀਤ ਸਿੰਘ,ਬਲਜੀਤ ਭਾਓੂ ਕਮੇਟੀ ਮੈਂਬਰ ਚੁਣੇ ਗਏ।
         ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਜਗੀਰ ਸਿੰਘ ਖਾਲਸਾ ਨੇ ਕਿਹਾ ਕੇ ਮੋਦੀ ਸਰਕਾਰ ਵੱਲੋਂ ਖੇਤੀ ਖੇਤਰ ਨੁੂੰ ਓੁਜਾੜਨ ਲਈ ਲਿਆਂਦੇ ਆਰਡੀਨੈੰਸਾਂ ਨੇ ਪੰਜਾਬ ਦੀ ਕਿਸਾਨੀ ਦੀ ਹੋਂਦ ਤੇ ਸਵਾਲ ਖੜੇ ਕਰ ਦਿੱਤੇ ਹਲ ।ਕਿਸਾਨ ਆਗੂਆਂ ਨੇ ਕਿਹਾ ਕੇ ਜੇਕਰ ਅੱਜ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਤਾ ਨੌਜਵਾਨਾਂ ਦਾ ਅੱਗੇ ਆਓੁਣਾ ਬਹੁਤ ਜਰੂਰੀ ਹੈ ਜਿਸ ਕਰਕੇ ਕਿਸਾਨ ਜਥੇਬੰਦੀਆਂ ਦਾ ਬਜੁਰਗਾਂ ਵਾਲਾ ਬਿੰਬ ਤੋੜਨ ਦੀ ਲੋੜ ਹੈ, ਇਸ ਨਾਲ ਹੀ ਵੱਡੇ ਤੇ ਤਿੱਖੇ ਕਿਸਾਨ ਘੋਲ ਓੁਸਾਰੇ ਜਾ ਸਕਦੇ ਨੇ।
           ਕਿਸਾਨ ਆਗੂਆਂ ਨੇ ਕਿਹਾ ਕੇ ਆਰਡੀਨੈੰਸਾ ਖਿਲਾਫ 14 ਸਤੰਬਰ ਮੋਗਾ ਵਿੱਚ ਵਿਸ਼ਾਲ ਵੰਗਾਰ ਰੈਲੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕੇ ਅਕਾਲੀ ਦਲ ਲਗਾਤਾਰ ਕਿਸਾਨਾਂ ਨੁੂੰ ਗੁਮਰਾਹ ਕਰ ਕਰ ਰਿਹਾ  ਹੈ ਜਿਸਦੇ ਉਸ ਨੂੰ ਗੰਭੀਰ ਸਿਆਸੀ ਸਿੱਟੇ ਭੁਗਤਣੇ ਪੈਣਗੇ।ਓੁਹਨਾਂ ਕਿਹਾ ਕਿ ਅਜਮੇਰ ਸਿੰਘ  ਲੱਖੋਵਾਲ ਨੂੰ ਖੁਦ ਨੁੂੰ  ਕਿਸਾਨ ਆਗੂ ਕਹਿਣਾ ਬੰਦ ਕਰ ਦੇਵੇ  ਜਾਂ ਫਿਰ ਕਿਸਾਨਾਂ ਨਾਲ ਖੜਨ ਲਈ ਕੁਰਸੀ ਦਾ ਲਾਲਚ ਛੱਡ ਦੇਣਾ ਚਾਹੀਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕੇ 3 ਸਤੰਬਰ ਨੂੰ ਜੈਤੋ ਵਿੱਚ ਕਿਸਾਨ ਜਗਜੀਤ ਸਿੰਘ ਦਾ ਹੱਕ ਦਿਵਾਉਣ ਲਈ ਕੀਤੇ ਜਾ ਰਹੇ ਮੁਜਾਹਰੇ ਵਿੱਚ ਵੀ ਪਿੰਡ ਦੀਪ ਸਿੰਘ ਵਾਲਾ ਦੇ ਨੌਜਵਾਨ ਵੱਧ ਚੜ ਕੇ ਸ਼ਮੂਲੀਅਤ ਕਰਨਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!