6.7 C
United Kingdom
Saturday, April 19, 2025

More

    ਪੀੜਾਂ ਪੀਣੀਆਂ

    ਦੁੱਖਭੰਜਨ ਰੰਧਾਵਾ
    0351920036369

    ਮੈਂ ਪੀੜਾਂ ਪੀਣੀਆਂ ਸਿੱਖ ਬੈਠਾ,
    ਤੇਰੇ ਪਿਆਰ ਨੇਂ ਪੀਣ ਸਿਖਾ ਦਿੱਤੀ |
    ਮੈਂ ਮਰ-ਮਰ ਜੀਣ ਦਾ ਰੋਗੀ ਸੀ,
    ਤੇਰੇ ਮੋਹ ਨੇਂ ਜੀਣ ਦਵਾ ਦਿੱਤੀ |
    ਮੈਂ ਪੀੜਾਂ ਪੀਣੀਆਂ ਸਿੱਖ ਬੈਠਾ,
    ਤੇਰੇ ਪਿਆਰ ਨੇਂ ਪੀਣ ਸਿਖਾ ਦਿੱਤੀ |

    ਗੇੜਕੇ ਪੀੜਾਂ ਦੇ ਖੂਹ ਨੂੰ ਮੈਂ,
    ਦਰਦਾਂ ਦਾ ਹੱਲ ਜੋਇਆ ਏ |
    ਕਦੇ ਵੈਰੀ ਨਾਲ ਵੀ ਹੋਵੇ ਨਾ,
    ਜੋ-ਜੋ ਮੇਰੇ ਨਾਲ ਹੋਇਆ ਏ |
    ਜਿੰਦਗੀ ਵਿੱਚ ਕੱਖ ਪਾਇਆ ਨਾ,
    ਜੋ ਵੀ ਸੈ਼ਅ ਲੱਭੀ ਗਵਾ ਦਿੱਤੀ |
    ਮੈਂ ਪੀੜਾਂ ਪੀਣੀਆਂ ਸਿੱਖ ਬੈਠਾ,
    ਤੇਰੇ ਪਿਆਰ ਨੇਂ ਪੀਣ ਸਿਖਾ ਦਿੱਤੀ |

    ਮੈਂ ਪਾਉਣ ਲੱਗੇ ਨੇਂ ਪਾ ਲੈਣੈ ਭਾਵੇਂ,
    ਅੱਗ ਦਾ ਦਰਿਆ ਤਰਨਾ ਪਏ |
    ਤੈਨੂੰ ਜਿੱਤਣ ਲੱਗੇ ਨੇ ਜਿੱਤ ਲੈਣੈ,
    ਭਾਵੇਂ ਸਾਹ-ਸਾਹ ਮੈਨੂੰ ਹਰਨਾ ਪਏ |
    ਤੇਰੇ ਚੋ ਸਭ ਕੁਝ ਪਾਊਣਾ ਏ,
    ਤੇਰੇ ਵਿੱਚ ਨਿਗਾਹ ਟਿਕਾ ਦਿੱਤੀ |
    ਮੈਂ ਪੀੜਾਂ ਪੀਣੀਆਂ ਸਿੱਖ ਬੈਠਾ,
    ਤੇਰੇ ਪਿਆਰ ਨੇਂ ਪੀਣ ਸਿਖਾ ਦਿੱਤੀ |

    ਮੈਂ ਮੱਚਦਾ-ਮੱਚਦਾ ਮੱਚ ਜਾਂਦਾ,
    ਜੇ ਤੇਰੇ ਨਾਲ ਮੇਰੀ ਗੱਲ ਹੋਵੇ ਨਾ |
    ਦੁੱਖ ਮਿਲੇ ਜੇ ਤੈਨੂੰ ਹਾਣਦੀਏ,
    ਸਾਹ ਆਵੇ ਨਾ ਜੇ ਅੱਖ ਰੋਵੇ ਨਾ |
    ਜਿਹੜੀ ਜਾ ਕੇ ਸਿਵੇ ਚ ਬੁਝਣੀ ਏ,
    ਅੰਦਰ ਐਸੀ ਅੱਗ ਲਾ ਦਿੱਤੀ |
    ਮੈਂ ਪੀੜਾਂ ਪੀਣੀਆਂ ਸਿੱਖ ਬੈਠਾ,
    ਤੇਰੇ ਪਿਆਰ ਨੇਂ ਪੀਣ ਸਿਖਾ ਦਿੱਤੀ |

    ਮੇਰੀ ਕਿੰਨੀ ਰਹਿ ਗਈ ਮੈਂ ਜਾਣਾਂ,
    ਪਰ ਮੈਂ ਤੈਨੂੰ ਦੱਸਣਾ ਨਹੀਂ |
    ਇੱਕ ਪਲ ਵਿੱਚ ਸੌ ਵਾਰੀ ਜੀਅ ਲੈਣੈ,
    ਫਿਰ ਮੈਂ ਕਦੇ ਵੀ ਹੱਸਣਾਂ ਨਹੀਂ |
    ਟੁੱਟੇ ਪੱਤੇ ਵਾਂਗੂ ਰੁਲਿਆ ਮੈਂ,
    ਮੈਨੂੰ ਨਾ ਕਿਸੇ ਪਨਾਂਹ ਦਿੱਤੀ |
    ਮੈਂ ਪੀੜਾਂ ਪੀਣੀਆਂ ਸਿੱਖ ਬੈਠਾ,
    ਤੇਰੇ ਪਿਆਰ ਨੇਂ ਪੀਣ ਸਿਖਾ ਦਿੱਤੀ |

    ਦੁੱਖਭੰਜਨ ਕਦੇ ਏਦਾਂ ਕਰਦਾ ਨਾ,
    ਪਰ ਇਹ ਉਸਦੀ ਮਜਬੂਰੀ ਸੀ |
    ਉਹਦੇ ਸਾਹਵਾਂ ਦੀ ਗਿਣਤੀ ਮੁੱਕ,
    ਗਈ ਉਹਦਾ ਜਾਣਾ ਬਹੁਤ ਜਰੂਰੀ ਸੀ |
    ਮੈਂ ਸੌ ਬੰਦੇ ਨੂੰ ਨਾਂਹ ,
    ਤੇ ਤੈਨੂੰ ਈ ਹਾਂ ਦਿੱਤੀ |
    ਮੈਂ ਪੀੜਾਂ ਪੀਣੀਆਂ ਸਿੱਖ ਬੈਠਾ,
    ਤੇਰੇ ਪਿਆਰ ਨੇਂ ਪੀਣ ਸਿਖਾ ਦਿੱਤੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!