17 C
United Kingdom
Monday, June 22, 2026

More

    ਕਾਵਿ ਰੇਖਾ ਚਿਤਰ- ਤ੍ਰੈਲੋਚਨ ਲੋਚੀ

    ਸ਼ਬਦ ਅੰਮੀ ਦਾ ਲਾਡਲਾ ਜਾਇਆ,
    ਤ੍ਰੈਲੋਚਨ ਲੋਚੀ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    ਗ਼ਜ਼ਲਾਂ ਬੈਠਾ ਲੋਚੀ-ਲੋਚ ਰਿਹਾ ਹੈ,
    ਫਿਰ ਅੱਜ ਕੁਝ ਵੱਖਰਾ ਸੋਚ ਰਿਹਾ ਹੈ,
    ਬੌਣਿਆਂ ਦਾ ਜੀਹਨੇ ਕੱਦ ਵਧਾਇਆ,
    ਤ੍ਰੈਲੋਚਨ ਲੋਚੀ |
    ਸ਼ਬਦ ਅੰਮੀ ਦਾ ਲਾਡਲਾ ਜਾਇਆ,
    ਤ੍ਰੈਲੋਚਨ ਲੋਚੀ |

    ਲੋਚੀ ਨੇਂ ਸ਼ਬਦਾਂ ਦਾ ਕਿਲਾ ਬਣਾ ਕੇ,
    ਉੱਤੇ ਸੁਰਾਂ ਦੇ ਰੰਗ ਦਾ ਰੰਗ ਚੜਾ ਕੇ,
    ਬੰਨਿਆ ਰੰਗ ਮਹਿਫਲ ਵਿੱਚ ਗਾਇਆ,
    ਤ੍ਰੈਲੋਚਨ ਲੋਚੀ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    ਲੋਚੀ ਹਊਮੈਂ ਤੇ ਮੈਂ-ਮੈਂ ਤੋਂ ਦੂਰ ਬੜਾ ਏ,
    ਲੋਚੀ ਏਸੇ ਲਈ ਮਸ਼ਹੂਰ ਬੜਾ ਏ,
    ਜਿਸ ਨੇ ਕਿਹਾ ਉਸਦੇ ਕੰਮ ਆਇਆ |
    ਤ੍ਰੈਲੋਚਨ ਲੋਚੀ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    ਮਾਂ ਸੁਰਜੀਤ ਕੌਰ ਨੇਂ ਲੋਰੀ ਦਿੱਤੀ,
    ਲੋਚੀ ਨੂੰ ਮਾਂ ਬੋਲੀ ਨੇ ਮਸ਼ਹੂਰੀ ਦਿੱਤੀ,
    ਕਲਮ ਨੂੰ ਅੱਖਰ ਆਣ ਮਿਲਾਇਆ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    ਸ.ਗੁਰਬਚਨ ਸਿੰਘ ਦਾ ਪੁੱਤਰ ਸੇ਼ਰ,
    ਮਿਲੀ ਸਿਖਿਆ ਵਿੱਚ ਨਾ ਤੇਰ ਨਾ ਮੇਰ,
    ਮਿਲਕੇ ਚੱਲਣ ਦਾ ਵੱਲ ਹੀ ਪਾਇਆ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    ਆੜੀ ਸੁੱਖਮੰਦਰ, ਵਰਿੰਦਰ, ਸੋਮ ਪ੍ਰਕਾਸ਼,ਬਿੱਟਾ,
    ਹੱਸੇ-ਖੇਡੇ ਲੜੇ ਤੇ ਰੋਏ ਨਾ ਨਿਕਲਿਆ ਸਿੱਟਾ ,
    ਸੀਗਾ ਖੇਡ-ਖੇਡ ਵਿੱਚ ਸਭ ਅਜ਼ਮਾਇਆ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    ਹਮਸਫਰ ਸ਼ਰਨਜੀਤ ਨੇਂ ਸਬਰ ਚ ਤਾਰੀ ਲਾਈ,
    ਨੇਕ ਸੁਭਾ ਨੂੰ ਤਾਈਓਂ ਤਾਂ ਮਿਲਦੀ ਵਡਿਆਈ,
    ਸੁਖਮਨਜੋਤ ਧੀ ਤੇ ਸਰਗੁਨਬੀਰ ਪੁੱਤ ਪਾਇਆ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    ਦੁੱਖਭੰਜਨਾ ਲੋਚੀ ਜਦੋਂ ਸ਼ਬਦ ਸਵਾਰੇ,
    ਜਦੋਂ ਗਾਵੇ ਸੁਰ ਜਾਏ ਵਾਰੇ-ਵਾਰੇ,
    ਮਹਿਫਲ ਨੂੰ ਸੁਰ ਨਾਲ ਸਜਾਇਆ |
    ਜੀਹਨੇ ਲਿਖ-ਲਿਖ ਗ਼ਜ਼ਲਾਂ ਮਾਣ ਦਵਾਇਆ,
    ਤ੍ਰੈਲੋਚਨ ਲੋਚੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!