ਅਸ਼ੋਕ ਵਰਮਾ
ਬਠਿੰਡਾ,29 ਅਗਸਤ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਖੇਤੀ ਆਰਡੀਨੈਂਸ ਮੜ ਰਹੀ ਕੇਂਦਰ ਦੀ ਮੋਦੀ ਹਕੂਮਤ ਖਿਲਾਫ 25 ਅਗਸਤ ਤੋਂ ਪੰਜਾਬ ਦੇ ਪਿੰਡਾਂ ਵਿਚ ਪਹੁੰਚਣ ਵਾਲੇ ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪਿੰਡਾ ਵਿੱਚ ਵੜਨ ਤੋਂ ਰੋਕਣ ਲਈ ਜਿਲਾ ਬਠਿੰਡਾ ਦੇ 77 ਪਿੰਡਾਂ ਦੇ ਨਾਕਿਆਂ ਤੇ ਪਿੰਡ ਵਿੱਚ ਅਕਾਲੀ ਭਾਜਪਾ ਲੀਡਰਾਂ ਨੂੰ ਅੱਜ ਆਖਰੀ ਪੰਜਵੇਂ ਦਿਨ ਵੀ ਪਿੰਡਾਂ ’ਚ ਵੜਨ ਨਹੀਂ ਦਿੱਤਾ । ਜਿਲਾ ਕਾਰਜਕਾਰੀ ਪ੍ਰਧਾਨ ਸਿੰਘ ਰਾਜੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਸਤੰਬਰ ਤੋਂ 20 ਸਤੰਬਰ ਤੱਕ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤੇ ਗਏ ਜਿਸ ਤਹਿਤ ਸੈਂਟਰ ਖਿਲਾਫ ਬਾਦਲ ਵਿਖੇ ਪੰਜਾਬ ਸਰਕਾਰ ਖਲਿਾਫ ਪਟਿਆਲਾ ਸਹਿਰ ਅੰਦਰ ਪੁੱਡਾ ਗਰਾਂਉਡ ਵਿਖੇ ਪੱਕੇ ਮੋਰਚੇ ਲਾਉਣ ਦਾ ਐਲਾਨ ਕਰਕੇ ਅੱਜ ਦੇ ਨਾਕਿਆਂ ਦੀ ਸਮਾਪਤੀ ਕੀਤੀ ਗਈ।
ਕਿਸਾਨ ਆਗੂ ਨੇ ਦੱਸਿਆ ਕਿ ਪਿੰਡਾ ਵਿਚ ਐਲਸੀਡੀਆਂ ਰਾਹੀਂ ਧੱਕੇ ਨਾਲ ਖੋਹੀਆਂ ਜਮੀਨਾਂ ਦੇ ਸੰਘਰਸ ਦੀ ਫਿਲਮ ਖੇਤਾਂ ਦੇ ਪੁੱਤ ਜਾਗ ਪਏ ਵਿਖਾਈ ਗਈ, ਰੋਸ ਮਾਰਚ ਕੀਤੇ ਅਤੇ ਨਾਟਕ ਖੇਡੇ ਗਏ। ਵੱਖ ਵੱਖ ਬੁਲਾਰਿਆਂ ਨੇ ਇਹਨਾਂ ਆਰਡੀਨੈਂਸਾਂ ਰਾਹੀਂ ਸਰਕਾਰ ਵੱਲੋਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰ ਪ੍ਰਾਈਵੇਟ ਕੰਪਨੀਆਂ ਨੂੰ ਲੁੱਟ ਕਰਨ ਦੀ ਖੁੱਲ ਦੇਣ ਖਿਲਾਫ ਸੰਘਰਸ ਤਿੱਖਾ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਕੋਈ ਵੀ ਅਕਾਲੀ ਭਾਜਪਾ ਦਾ ਨੁਮਾਇੰਦਾ ਪਿੰਡਾਂ ਵਿੱਚ ਕਿਸਾਨਾਂ ਨੂੰ ਆਰਡੀਨੈਂਸਾਂ ਬਾਰੇ ਜਵਾਬ ਦੇਣ ਨਹੀਂ ਆਇਆ ਜਿਹੜੇ ਕਹਿੰਦੇ ਹਨ ਕਿ ਇਹਨਾਂ ਆਰਡੀਨੈਂਸਾਂ ਨਾਲ ਬਹੁਤ ਫਾਇਦਾ ਹੋਵੇਗਾ। ਇਸ ਨਾਲ ਭੁਲੇਖੇ ਦੇ ਸਿਕਾਰ ਕਿਸਾਨਾਂ ਦਾ ਭੁਲੇਖਾ ਦੂਰ ਹੋ ਗਿਆ ਕਿ ਇਹ ਆਰਡੀਨੈਂਸ ਕਿਸਾਨ ਮਾਰੂ ਹਨ। ਇਸ ਤੋਂ ਇਲਾਵਾ ਹੋਰ ਵੋਟ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਵੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ।
ਬੁਲਾਰਿਆਂ ਨੇ ਐਲਾਨ ਕੀਤਾ 15 ਤੋਂ 20 ਸਤੰਬਰ ਤੱਕ ਆਰਡੀਨੈਂਸ ਰੱਦ ਕਰਵਾਉਣ, ਬਿਜਲੀ ਸੋਧ ਬਿੱਲ ਅਤੇ ਜਮੀਨਾਂ ਅਕਵਾਇਰ ਕਾਨੂੰਨ 2020 ਰੱਦ ਕਰਵਾਉਣ ਲਈ ਬਾਦਲ ਵਿਖੇ ਅਤੇ ਪੰਜਾਬ ਸਰਕਾਰ ਨਾਲ ਸੰਬਧਤ ਮੰਗਾਂ ਬਾਰੇ ਪਟਿਆਲਾ ਵਿਖੇ ਮੋਰਚਾ ਲਾਇਆ ਜਾਵੇਗਾ। 7 ਸਤੰਬਰ ਨੂੰ ਕਿਸਾਨ ਮਜਦੂਰ ਸੰਘਰਸ ਕਮੇਟੀ ਵੱਲੋਂ ਦਿੱਤੇ ਜਾ ਰਹੇ ਜਿਲਾ ਹੈਡਕੁਆਰਟਰਾਂ ਤੇ ਧਰਨਿਆਂ ਦੀ ਹਮਾਇਤ ਵਿੱਚ ਤਾਲਮੇਲ ਕਰਦੇ ਹੋਏਂਇੱਕ ਦਿਨ ਦੇ ਜਿਲਾ ਪੱਧਰੇ ਧਰਨੇ ਵੀ ਦਿੱਤੇ ਜਾਣਗੇ । ਉਹਨਾਂ ਦੱਸਿਆ ਸੰਘਰਸ ਦੀਆਂ ਮੁੱਖ ਮੰਗਾਂ ਹਨ ਤਿੰਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਸਮੇਤ ਜਮੀਨਾਂ ਅਕਵਾਇਰ ਕਾਨੂੰਨ ਚ ਕਿਸਾਨ ਵਿਰੋਧੀ ਸੋਧਾਂ ਦੀ ਤਜਵੀਜ ਦਾ ਖਰੜਾ ਵਾਪਸ ਲਏ ਜਾਣ ।
ਕਿਸਾਨ ਆਗੂ ਸਿੰਗਾਰਾ ਸਿੰਘ ਨੇ ਸੁਖਬੀਰ ਬਾਦਲ ਦੀ ਉਸ ਚਿੱਠੀ ਨੂੰ ਨੰਗਾ ਕਰਦਿਆਂ ਕਿਹਾ ਤੇ ਇਕ ਪਾਸੇ ਆਰਡੀਨੈਂਸ ਜਾਰੀ ਹੋ ਕੇ ਪਾਸ ਹੋ ਚੁੱਕੇ ਹਨ ਜਿਸ ਕਰਕੇ ਇਸ ਚਿੱਠੀ ਦੀ ਕੋਈ ਤੁਕ ਨਹੀਂ ਬਣਦੀ ਹੈ। ਉਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਉੱਪ ਮੁਖ ਮੰਤਰੀ ਕੇਂਦਰੀ ਖੇਤੀ ਮੰਤਰੀ ਦੀ ਇਸ ਚਿੱਠੀ ਨਾਲ ਕਿਸਾਨਾਂ ਧੋਖਾ ਨਹੀਂ ਦੇ ਸਕਦੇ ਹਨ। ਉਨਾਂ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕੀਤੇ ਆਰਡੀਨੈਸਾਂ ਦੇ ਖਿਲਾਫ ਮਤਿਆਂ ਦੀ ਲੋਕਾਂ ਦੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ। ਉਹਨਾਂ ਨੇ ਸਾਰੇ ਕਿਸਾਨਾਂ ਅਤੇ ਕਿਰਤੀ ਲੋਕਾਂ ਨੂੰ ਪਰਵਾਰਾਂ ਸਮੇਤ ਲੱਗਣ ਵਾਲੇ ਮੋਰਚਿਆਂ ’ਚ, ਪਰੀਵਾਰਾਂ ਸਮੇਤ ਸਮੂਲੀਅਤ ਦਾ ਸੱਦਾ ਦਿੱਤਾ।