ਦੁੱਖਭੰਜਨ ਰੰਧਾਵਾ
0351920036369
ਨੀ ਮੈਨੂੰ ਨਈਂ ਏ ਜਾਨ ਚਾਹੀਦੀ,
ਮੇਰੇ ਸੋਗ ਪਿਆ ਰਹਿਣ ਦੇ ਬਨੇਰੇ |
ਨੀ ਨਾ ਮੰਗ ਮੇਰੀ ਹੋਰ ਰੱਬ ਤੋਂ,
ਸਾਹ ਚੱਲਦੇ ਰਹਿਣ ਬੱਸ ਤੇਰੇ |
ਨੀ ਮੈਨੂੰ ਨਈਂ ਏਹ ਜਾਨ ਚਾਹੀਦੀ,
ਨੀ ਤੇਰੀ ਆਈ ਮੈਂ ਮਰਜਾਂ,
ਤੇ ਤੇਰਾ ਵਾਲ ਵਿੰਗਾ ਨਾ ਹੋਵੇ |
ਨੀ ਤੇਰੇ ਮੂੰਹ ਤੇ ਤਰੇਲੀ ਵੇਖ ਕੇ,
ਤੇ ਜਿੰਦ ਹੌਕੇ ਭਰ-ਭਰ ਰੋਵੇ |
ਨੀ ਰਾਤ ਕਾਲੀ ਮੈਂ ਕੱਟ ਲਵਾਂ,
ਮੇਰੀ ਜਿੰਦਗੀ ਦੇ ਹੋਣ ਨਾ ਸਵੇਰੇ |
ਨੀ ਮੈਨੂੰ ਨਈਂ ਏਹ ਜਾਨ ਚਾਹੀਦੀ,
ਮੇਰੇ ਸੋਗ ਪਿਆ ਰਹਿਣ ਦੇ ਬਨੇਰੇ |
ਕੰਬ-ਕੰਬ ਕੇ ਬੁਖਾਰ ਚੜਦਾ,
ਤੈਨੁੰ ਸੋਚ-ਸੋਚ ਸਾਹ ਹੋਏ ਕਮਲੇ |
ਨੀ ਜਿਹੜਾ ਬੂਟਾ ਮੈਂ ਲਾ ਲਿਆ,
ਓ ਸੜਕੇ ਸਵਾਹ ਵਿੱਚ ਗਮਲੇ |
ਮੈਨੂੰ ਸਾਹਵਾਂ ਦੀ ਸਵਾਹ ਲਗਦੀ,
ਪਾਵੇ ਹੋਣੀ ਅੱਗੇ-ਪਿੱਛੇ ਫੇਰੇ |
ਨੀ ਮੈਨੂੰ ਨਈਂ ਏਹ ਜਾਨ ਚਾਹੀਦੀ,
ਮੇਰੇ ਸੋਗ ਪਿਆ ਰਹਿਣ ਦੇ ਬਨੇਰੇ |
ਮੈਂ ਪੁੱਛਾਂ ਕੀਹਦੇ ਕੋਲੋਂ ਦੱਸਦੇ,
ਤੇਰੇ ਸ਼ਹਿਰ ਗਰਾਂ ਦਾ ਟਿਕਾਣਾਂ |
ਜੇ ਜੀਂਦੇ ਜੀਅ ਆਇਆ ਨਾ ਗਿਆ,
ਤਾਂ ਮੈਂ ਬਣਕੇ ਪੌਣ ਆ ਜਾਣਾਂ |
ਮੈਂ ਪੀੜਾਂ ਦੇ ਪਿੰਡ ਵੱਸਦਾ,
ਮੇਰੇ ਗਮਾਂ ਦੀ ਡਾਂਗ ਉੱਤੇ ਡੇਰੇ |
ਨੀ ਮੈਨੂੰ ਨਈਂ ਏਹ ਜਾਨ ਚਾਹੀਦੀ,
ਮੇਰੇ ਸੋਗ ਪਿਆ ਰਹਿਣ ਦੇ ਬਨੇਰੇ |
ਮੈਂ ਪਵਾਂ ਕਿਹੜੇ ਖੂਹ ਵਿੱਚ ਨੀ,
ਸਿਸਕੀਆਂ ਦੇਣ ਪਈਆਂ ਤਾਹਨੇਂ |
ਨੀ ਜਦੋਂ ਮੈਂ ਮਰ ਮੁਕਿਆ ਮੈਨੂੰ,
ਜਰਾ ਵੀ ਨਹੀਂ ਰੋਣਾ ਜਮਾਨੇਂ |
ਨੀ ਬਿਨਾਂ ਤੇਰੀ ਮੁਹੱਬਤ ਦੇ,
ਮੈਨੂੰ ਭਾਂਅ-ਭਾਂਅ ਸੁਣਦੀ ਚੁਫੇਰੇ |
ਨੀ ਮੈਨੂੰ ਨਈਂ ਏਹ ਜਾਨ ਚਾਹੀਦੀ,
ਮੇਰੇ ਸੋਗ ਪਿਆ ਰਹਿਣ ਦੇ ਬਨੇਰੇ |
ਨੀ ਮੇਰੀ ਹਰ ਗਮ ਨਾਲ ਬਣੇ,
ਤੇ ਸਦਾ ਖੁਸੀ਼ ਰਵੇ ਘੂਰਦੀ |
ਦੁੱਖਭੰਜਨ ਹੰਝੂਆਂ ਦਾ ਰੂਪ ਜਾਣੀਂ,
ਤੇ ਉਹ ਜ਼ਾਤ ਹੈ ਨਾਸੂਰ ਦੀ |
ਮੌਤ ਸੋਹਣੀ ਲਗਦੀ ਏ,
ਲਗਦਾ ਲੈਣੇਂ ਪੈਣੇਂ ਫੇਰੇ |
ਨੀ ਮੈਨੂੰ ਨਈਂ ਏਹ ਜਾਨ ਚਾਹੀਦੀ,
ਮੇਰੇ ਸੋਗ ਪਿਆ ਰਹਿਣ ਦੇ ਬਨੇਰੇ |