13.1 C
United Kingdom
Sunday, June 7, 2026

More

    ‘ਬੁਨਿਆਦੀ ਫ਼ਰਜ਼ ਅਤੇ ਮਹਾਂਮਾਰੀ: ਜ਼ਿੰਮੇਵਾਰ ਨਾਗਰਿਕ ਲਈ ਚੁਣੌਤੀਆਂ’ ਬਾਰੇ ਵੈਬੀਨਾਰ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ ,24 ਅਗਸਤ। ਬੁਨਿਆਦੀ ਫ਼ਰਜ਼ ਰਾਸ਼ਟਰ ਪ੍ਰਤੀ ਅਨੁਸ਼ਾਸਨ ਅਤੇ ਪ੍ਰਤੀਬੱਧਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰਦੇ ਹਨ ਅਤੇ ਉਹ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਦੁਆਰਾ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਵੀ ਮਦਦ ਕਰਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ, ਬਠਿੰਡਾ ਦੇ ਐਨ.ਐਸ.ਐਸ./ਐਨ.ਸੀ.ਸੀ. ਯੂਨਿਟ ਅਤੇ ਸਮਾਜ ਭਲਾਈ ਵਿਭਾਗ ਵੱਲੋਂ ‘ਬੁਨਿਆਦੀ ਫ਼ਰਜ਼ ਅਤੇ ਮਹਾਂਮਾਰੀ : ਜ਼ਿੰਮੇਵਾਰ ਨਾਗਰਿਕ ਲਈ ਚੁਣੌਤੀਆਂ’ ਵਿਸ਼ੇ ‘ਤੇ ਇੱਕ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਐਡਵੋਕੇਟ ਸੀਮਾ ਸ਼ਰਮਾ, ਐਡਵੋਕੇਟ ਮੀਡੀਏਟਰ, ਜ਼ਿਲਾ ਅਦਾਲਤ, ਬਠਿੰਡਾ ਨੇ ਪ੍ਰਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
    ਉਨਾਂ ਨੇ ਕਿਸੇ ਵੀ ਨਾਗਰਿਕ ਦੇ ਜੀਵਨ ਵਿੱਚ ਬੁਨਿਆਦੀ ਅਧਿਕਾਰਾਂ ਦੁਆਰਾ ਨਿਭਾਈ ਮਹੱਤਵਪੂਰਨ ਭੂਮਿਕਾ ਬਾਰੇ ਗੱਲ ਕੀਤੀ । ਉਨਾਂ ਕਿਹਾ ਕਿ ਕੱੁਝ ਬੁਨਿਆਦੀ ਅਧਿਕਾਰ ਹਨ ਜੋ ਮਨੁੱਖੀ ਹੋਂਦ ਦੇ ਬੁਨਿਆਦੀ ਅਤੇ ਮਨੁੱਖੀ ਪਸਾਰ ਲਈ ਬਹੁਤ ਮਹੱਤਵਪੂਰਨ ਜਾਣੇ ਜਾਂਦੇ ਹਨ।  ਬੁਨਿਆਦੀ ਅਧਿਕਾਰਾਂ ਦੀ ਅਣਹੋਂਦ ਵਿਚ ਮਨੁੱਖ ਦੀ ਹੋਂਦ ਵੀ ਵਿਅਰਥ ਹੈ। ਇਹਨਾਂ ਅਧਿਕਾਰਾਂ ਵਿੱਚ ਬੋਲਣ ਦੀ ਆਜ਼ਾਦੀ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਜਾਤ, ਧਰਮ, ਰੰਗ ਜਾਂ ਲਿੰਗ ਦੇ ਆਧਾਰ ’ਤੇ ਵਿਤਕਰੇ ਦੀ ਮਨਾਹੀ, ਆਜ਼ਾਦ ਰੂਪ ਵਿੱਚ ਅਪਣਾਉਣ, ਅਭਿਆਸ ਕਰਨ ਅਤੇ ਆਪਣੀ ਮਰਜ਼ੀ ਦੇ ਧਰਮ ਨੂੰ ਫੈਲਾਉਣ ਦੇ ਬਰਾਬਰ ਅਧਿਕਾਰ ਆਦਿ ਸ਼ਾਮਲ ਹਨ । ਲੋਕਤੰਤਰਿਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਕੁੱਝ ਬੁਨਿਆਦੀ ਅਧਿਕਾਰ ਪ੍ਰਾਪਤ ਕਰਨ ਦਾ ਸਨਮਾਨ ਪ੍ਰਾਪਤ ਹੋਇਆ ਹੈ ਪਰ ਇਹਨਾਂ ਅਧਿਕਾਰਾਂ ਤੋਂ ਇਲਾਵਾ ਸਾਡੇ  ਬੁਨਿਆਦੀ ਫ਼ਰਜ਼ ਵੀ ਹਨ ਜਿਨਾਂ ਬਾਰੇ ਅਸੀਂ ਬਹੁਤ ਹੀ ਘੱਟ ਬੋਲਦੇ ਹਾਂ । ਉਨਾਂ ਨੇ ਅੱਗੇ ਕਿਹਾ ਕਿ ਜ਼ਿੰਮੇਵਾਰ ਨਾਗਰਿਕਤਾ ਨਾ ਸਿਰਫ਼ ਸਾਡੇ ਸੰਵਿਧਾਨ ਵਿਚ ਦੱਸੇ ਗਏ ਬੁਨਿਆਦੀ ਅਧਿਕਾਰਾਂ ਦਾ ਅਨੰਦ ਲੈਣ ਅਤੇ ਬੁਨਿਆਦੀ ਫ਼ਰਜ਼ਾਂ ਨੂੰ ਨਿਭਾਉਣ ਬਾਰੇ ਹੈ, ਸਗੋਂ ਇਹ ਉਨਾਂ ਫ਼ਰਜ਼ਾਂ ਤੋਂ ਪਾਰ ਜਾਣ ਬਾਰੇ ਵੀ ਹੈ। ਇਸ ਵੈਬੀਨਾਰ ਵਿਚ ਲਗਭਗ 67 ਫੈਕਲਟੀ ਮੈਂਬਰ ਸ਼ਾਮਲ ਹੋਏ। ਇੰਜ. ਨਵਜੋਤ ਸਿੰਘ (ਕੋਆਰਡੀਨੇਟਰ, ਐਨ.ਐਸ.ਐਸ./ਐਨ.ਸੀ.ਸੀ. ਯੂਨਿਟ ਅਤੇ ਸਮਾਜ ਭਲਾਈ ਵਿਭਾਗ) ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰਾਂ ਦੇ ਵੈਬੀਨਾਰ ਕਰਵਾਉਣ ਦੀ ਕੋਸ਼ਿਸ਼ ਜਾਰੀ ਰਹੇਗੀ । ਅੰਤ ਵਿੱਚ ਸਾਰੇ ਹਾਜ਼ਰੀਨ ਨੂੰ ਈ- ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ ਨੇ ਕਾਲਜ ਦੇ ਐਨ.ਐਸ.ਐਸ./ਐਨ.ਸੀ.ਸੀ. ਯੂਨਿਟ ਅਤੇ ਸਮਾਜ ਭਲਾਈ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!