ਅਸ਼ੋਕ ਵਰਮਾ
ਮਾਨਸਾ, 24ਅਗਸਤ :ਮਾਨਸਾ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਦੋ ਕਿੱਲੋ ਤਿੰਨ ਸੌ ਗਰਾਮ ਅਫੀਮ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਉਹ ਇੰਡੈਵਰ ਗੱਡੀ ਵੀ ਕਬਜੇ ’ਚ ਲੈ ਲਈ ਹੈ ਜਿਸ ਨੂੰ ਅਫੀਮ ਤਸਕਰੀ ਲਈ ਵਰਤਿਆ ਜਾ ਰਿਹਾ ਸੀ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਾਨਸਾ ਪੁਲਿਸ ਨੇ ਪ੍ਰਸੋਤਮ ਕੁਮਾਰ ਉਰਫ ਬਿੱਲੂ ਪੁੱਤਰ ਅਮਰਨਾਥ ਵਾਸੀ ਭੀਖੀ ਅਤੇ ਗੁਰਦੀਪ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਆਲਮਪੁਰ ਬੋਤਲਾ (ਥਾਣਾ ਸਦਰ ਬੁਢਲਾਡਾ) ਨੂੰ ਇੰਡੈਵਰ ਗੱਡੀ ਸਮੇਤ ਕਾਬੂ ਕਰਕੇ ਉਹਨਾਂ ਪਾਸੋੋਂ 2 ਕਿਲੋ 300 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਪੁਲਿਸ ਨੇ ਥਾਣਾ ਸਿਟੀ-1 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾਂ ਦਰਜ਼ ਕਰ ਲਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਗਿ੍ਰਫਤਾਰ ਵਿਅਕਤੀਆਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਇਹ ਅਫੀਮ 1,30,000/- ਰੁਪਏ ਪ੍ਰਤੀ ਕਿਲੋੋਗ੍ਰਾਮ ਦੇ ਹਿਸਾਬ ਨਾਲ ਮੁੱਲ ਲਿਆਂਦੀ ਸੀ ਅਤੇ ਅੱਗੇ ਦੋ ਲੱਖ ਰੁਪਏ ਪ੍ਰਤੀ ਕਿਲੋੋਗ੍ਰਾਮ ਦੇ ਹਿਸਾਬ ਨਾਲ ਵੇਚ ਕੇ ਮੋੋਟੀ ਕਮਾਈ ਕਰਨੀ ਸੀ। ਉਨਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁਲਿਸ ਮੁਲਜਮਾਂ ਕੋਲੋਂ ਹੋਰ ਵੀ ਭੇਦ ਜਾਨਣ ਦੀ ਕਸ਼ਿਸ਼ ਕਰੇਗੀ। ਉਨਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਪੁਲਿਸ ਨੂੰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।