12 C
United Kingdom
Monday, June 8, 2026

More

    ਅਜ਼ਵੀਕਾ ਮਿਸ਼ਨ ਨੇ ਪਿੰਡ ਗੁਰੂਸਰ ਦੀਆਂ ਅੋਰਤਾਂ ਦੀ ਸੁਧਾਰੀ ਜ਼ਿੰਦਗੀ : ਪਰਮਵੀਰ ਸਿੰਘ

    ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਨੇ ਸੈਨਟਰੀ ਪੈਡਜ ਪ੍ਰੋਡੈਕਸ਼ਨ ਯੁਨਿਟ ਕੀਤਾ ਸਥਾਪਤ
    ਅਸ਼ੋਕ ਵਰਮਾ

    ਬਠਿੰਡਾ, 24 ਅਗਸਤ : ਪੰਜਾਬ ਰਾਜ ਅਜ਼ਵੀਕਾ ਮਿਸ਼ਨ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਸ ਤਹਿਤ ਹੁਣ ਅਜ਼ੀਵਕਾ ਮਿਸ਼ਨ ਵਲੋਂ ਬਠਿੰਡਾ ਜ਼ਿਲੇ ਦੇ ਬਲਾਕ ਭਗਤਾ ਭਾਈਕਾ ਅਧੀਨ ਪੈਂਦੇ ਪਿੰਡ ਗੁਰੂਸਰ ਵਿਖੇ ਸੈਨਟਰੀ ਪੈਡਜ ਪ੍ਰੋਡੈਕਸ਼ਨ ਯੁਨਿਟ ਸਥਾਪਤ ਕੀਤਾ ਹੈ। ਪਿੰਡ ਦੀਆਂ ਔਰਤਾਂ ਵੱਲੋਂ ਬਣਾਏ ਮਿਲ ਕੇ  ਬਣਾਏ ਗਏ ਸੈਲਫ ਹੈਲਪ ਗਰੁੱਪ ਨੂੰ ਪਿੰਡ ਦੇ ਪੰਚਾਇਤ ਘਰ ਵਿਖੇ ਚਲਾਇਆ ਜਾ ਰਿਹਾ ਹੈ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਪਰਮਵੀਰ ਸਿੰਘ ਨੇ ਸਾਂਝੀ ਕੀਤੀ।

                  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਮੁੱਢਲੇ ਚਰਨ ਵਿਚ ਇਸ ਯੂਨਿਟ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਰਰਬਨ ਸਕੀਮ ਤਹਿਤ 8.64 ਲੱਖ ਰੁਪਏ ਦੀ ਗ੍ਰਾਂਟ ਖਰਚ ਕੀਤੀ ਗਈ ਹੈ । ਇਸ ਤੋਂ ਇਲਾਵਾ 62 ਹਜ਼ਾਰ ਰੁਪਏ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਜੋ ਕਿ ਸਭ ਦਲਿਤ ਵਰਗ ਨਾਲ ਸਬੰਧਤ ਹਨ  ਵੱਲੋਂ ਖਰਚ ਕੀਤੇ ਗਏ ਹਨ । ਉਨਾਂ ਇਹ ਵੀ ਦੱਸਿਆ ਕਿ ਇਨਾਂ ਔਰਤਾ ਵੱਲੋਂ ਬਹੁਤ ਹੀ ਸਸਤੇ ਦਰਾ ਤੇ ਪੈਡਜ ਤਿਆਰ ਕਰਕੇ ਪੇਂਡੂ ਔਰਤਾਂ ਨੂੰ ਮੁੱਈਆ ਕਰਵਾਏ ਜਾ ਰਹੇ ਹਨ । ਇਸ ਤੋਂ ਇਲਾਵਾ ਪਿੰਡਾਂ ਵਿੱਚ ਸਥਿੱਤ ਬਿਊਟੀਪਾਰਲਰਾ ਅਤੇ ਆਰ ਐਮ ਪੀ ਡਾਕਟਰਾਂ ਰਾਹੀਂ ਵੀ ਇਨਾਂ ਵੱਲੋਂ ਇਹ ਪੈਡਜ ਵੇਚੇ ਜਾ ਰਹੇ ਹਨ ।

                  ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਇਹ ਵੀ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਗਰੁੱਪ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਜ਼ਿਲਾ ਪ੍ਰਸ਼ਾਸਨ ਦੀ ਮੰਗ ਅਨੁਸਾਰ ਪਿੰਡਾਂ ਦੇ ਸਲੱਮ ਏਰੀਏ ਵਿੱਚ 36000 ਹਜ਼ਾਰ ਪੈਡ ਤਿਆਰ ਕਰਕੇ ਵੰਡੇ ਗਏ । ਇਨਾਂ ਤੋਂ ਗਰੁੱਪ ਵੱਲੋਂ  ਲਗਪਗ 1ਲੱਖ 8 ਹਜ਼ਾਰ ਦੀ ਆਮਦਨ ਵੀ ਕੀਤੀ ਗਈ ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਜ਼ੀਵਕਾ ਮਿਸ਼ਨ ਦੇ ਜ਼ਿਲਾ ਪ੍ਰੋਗਰਾਮ ਮੇਨੈਜਰ ਸਟਾਲਨਜੀਤ ਸਿੰਘ ਹਰੀਕਾ ਤੇ ਜ਼ਿਲਾ ਫੰਕਨਸ਼ਨ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਇਸ ਯੂਨਿਟ ਨੂੰ ਹੁਣ ਆਈ ਐਸ ਓ ਨੰਬਰ ਵੀ ਪ੍ਰਾਪਤ ਹੋ ਚੁੱਕਾ ਹੈ । ਭਵਿੱਖ ਵਿੱਚ ਇਸ ਗਰੁੱਪ ਵੱਲੋਂ ਆਜ਼ਾਦੀ ਸੈਨਟਰੀ ਪੈਡਜ ਦੇ ਨਾਮ ਤੇ ਡੱਬਾ ਬੰਦ ਪੈਡਜ ਮਾਰਕਿਟ ਵਿੱਚ ਉਤਾਰੇ ਜਾਣਗੇ । ਇਸ ਤੋਂ ਇਲਾਵਾ ਮੇਕ ਇੰਨ ਪੰਜਾਬ ਅਤੇ ਸਰਕਾਰੀ ਈ ਮਾਰਕੀਟਿੰਗ ਤੋਂ ਬਾਅਦ ਫਲਿੱਪ ਕਾਰਡ ਰਾਹੀਂ ਵੀ ਗਰੁੱਪ ਵੱਲੋਂ ਪੈਡਜ ਵੇਚਣ  ਦੀ ਯੋਜਨਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!