6.7 C
United Kingdom
Monday, March 9, 2026

More

    ਰਿਸ਼ਤਿਆਂ ਦੀ ਮਹਾਂਮਾਰੀ

    ਰਜਨੀ ਵਾਲੀਆ, ਕਪੂਰਥਲਾ
    ਪੁਸਤਕ “ਟੁੱਟਣਾ ਵੀ ਖੂਬਸੂਰਤ ਹੁੰਦੈ” ਵਿੱਚੋਂ

    ਸਮਝ ਤੋਂ ਪਰੇ ਦੀ ਗੱਲ ਹੁੰਦੀ,
    ਜੋ ਮਿੱਟੀ ਜਾਂ ਕੱਚ ਧਾਰਕ,
    ਹੋਇਆ ਉਸਨੇ ਟੁੱਟ ਹੀ,
    ਜਾਣਾ ਹੁੰਦੈ।
    ਜੋ ਜਾਂਦਾ ਏ ਓਨੂੰ ਜਾਣ ਦਿਓ,
    ਜੋ ਆ ਰਿਹੈ ਉਹਨੂੰ ਆਣ ਦਿਓ।
    ਜੋ ਚਲਾ ਗਿਆ ਉਸ ਸਾਥ ਨਹੀਂ,
    ਸੀ ਦੇਣਾਂ।
    ਜੋ ਆ ਰਿਹੈ ਓ ਸਾਥ ਦੇਣ ਲਈ ਹੀ,
    ਬਣਾਇਆ ਗਿਐ ਕਰਤਾਰ ਵੱਲੋਂ,
    ਤੁਰਦਾ ਓਹੀ ਹੁੰਦੈ ਜਿਸ ਨੇਂ ਸਾਥ,
    ਨਹੀਂ ਦੇਣਾਂ ਹੁੰਦਾ।
    ਫਿਰ ਨਿਆਣੇਂ ਤੇ ਭੋਲੇ ਦਿਲ ਨੂੰ,
    ਸਮਝ ਨਹੀਂ ਆਉਂਦੀ ਕਿ,
    ਕੁਝ ਰਿਸ਼ਤਿਆਂ ਨੂੰ ਟੁੱਟਣ ਤੋਂ,
    ਕਿਵੇਂ ਬਚਾਇਆ ਜਾ ਸਕਦੈ।
    ਉਫ ਬਚਾਵਾਂ ਤੇ ਬਚਾਵਾਂ ਕਿਸ ਤਰਾਂ।
    ਆਪਣੇਂ ਮਾਣਾਂ ਮੱਤੇ ਬਾਬਲ ਵੱਲੋਂ ਗੁੜਤੀ,
    ਚ ਮਿਲੇ ਮਣਾਂ ਮੂੰਹੀਂ ਮਾਣ ਸਤਿਕਾਰ ਵਾਲੇ,
    ਸੀਸ ਨੂੰ ਕਿਸੇ ਦੇ ਪੈਰਾਂ ਹੇਠ ਕੁਚਲਣ,
    ਲਈ ਨਹੀਂ ਛੱਡ ਸਕਦੀ।
    ਲੋਕੀ ਕੱਚੇ ਤੇ ਗੂੜੇ ਰੰਗ,
    ਲਈ ਫਿਰਦੇ ਨੇਂ ਆਪਣੀਂ,
    ਰੂਹ ਦੇ ਥਾਨ ਉੱਤੇ।
    ਐਸਾ ਕੱਚਾ ਤੇ ਕੂਸੈਲਾ ਰੰਗ,
    ਮੇਰੀ ਰੂਹ ਨੂੰ ਜ਼ਰਾ ਵੀ ਨਹੀਂ ਭਾਉਂਦਾ।
    ਤੇ ਮੈਂ ਕਿਵੇਂ ਸਾਦਾ ਤੇ ਪੱਕਾ ਰੰਗ,
    ਕੁਝ ਰਿਸ਼ਤਿਆਂ ਦੀ ਮਹਾਂਮਾਰੀ,
    ਨੂੰ ਰੋਕਣ ਲਈ ਗਵਾ ਦਿਆਂ।
    ਖੁਸ਼ੀ ਬਦਲੇ ਮਿਲਦੇ ਗਮ,
    ਹਾਸੇ ਬਦਲੇ ਰੋਣੇਂ,
    ਚਾਵਾਂ ਬਦਲੇ ਨਫਰਤ,
    ਝੋਲੀ ਪਵਾਵਾਂ ਕਿਸ ਤਰਾ।
    ਬਿਨਾਂ ਗੱਲ ਦੇ ਹੀ ਕਿਵੇਂ ,
    ਸਹੀ ਜਾਵਾਂ।
    ਓਪਰਿਆਂ ਦੀਆਂ ਤਲਖੀਆਂ,
    ਤੇ ਬੇਵਾਜਿਬ ਤੇ ਨਿਗੂਣੀਆਂ
    ਸ਼ਰਤਾਂ।
    ਮੰਨਾਂਗੀ ਓ ਜੋ ਮੇਰੇ
    ਮਾਣ ਤੇ ਮੇਰੀ
    ਰੂਹ ਨੂੰ ਵਾਜਿਬ ਲੱਗੇਗਾ।
    ਮੈਂ ਜੁੱਤੀ ਨਹੀਂ ਪੈਰ ਦੀ,
    ਜੋ ਸਮਝੀ ਜਾਂਦੀ,
    ਸੁਣ ਵੇ,
    ਜੋ ਕਰੇਂਗਾ ਓ ਭਰੇਂਗਾ।
    ਜੋ ਦਏਗਾ ਓ ਲਾਏਂਗੇ।
    ਜੋ ਕਹੇਂਗਾ ਓ ਸੁਣੇਂਗਾ।
    ਜੋ ਬਣਾਏਂਗਾ ਓ ਪੁਣੇਂਗਾ।
    ਸਮਝ ਜਾ ਹਾਲੇ ਵੀ ਵਕਤ,
    ਇਸ਼ਾਰਿਆ ਦੇ ਨਾਲ ਤੈਨੂੰ,
    ਸਮਝਾਉਣ ਦਾ ਯਤਨ,
    ਕਰ ਰਿਹਾ ਹੈ।
    ਨਹੀਂ ਤਾਂ ਫੇਰ ਨਾ ਕਹੀਂ,
    ਰਜਨੀ,
    ਨੇ ਕਿਹਾ ਨਹੀਂ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!